Sultanpur Lodhi News : ਰਾਤ ਨੂੰ ਹੜ੍ਹ ਪੀੜਤਾਂ ਦੀ ਸਾਰ ਲੈਣ ਪਹੁੰਚੀ ਪੀਟੀਸੀ ਨਿਊਜ਼ ਦੀ ਟੀਮ, ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਲੋਕ ਪ੍ਰੇਸ਼ਾਨ
Sultanpur Lodhi News : ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿੱਚ ਹੜ੍ਹ ਨੇ ਦਿਨ ਚਾਹੇ ਮੁਸੀਬਤਾਂ ਪੈਦਾ ਕੀਤੀਆਂ ਹਨ ਪਰ ਰਾਤ ਦੇ ਹਨੇਰੇ ਵਿੱਚ ਇਹ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਪੀਟੀਸੀ ਨਿਊਜ਼ ਦੀ ਟੀਮ ਨੇ ਰਾਤ ਸਮੇਂ ਗਰਾਊਂਡ ਤੋਂ ਵਾਕਥਰੂ ਕਰਕੇ ਹਾਲਾਤਾਂ ਦਾ ਜਾਇਜ਼ਾ ਲਿਆ। ਰਾਹਤ ਕੈਂਪਾਂ ਵਿੱਚ ਬਿਜਲੀ ਦੀ ਅਸਥਾਈ ਵਿਵਸਥਾ, ਪਾਣੀ ਅਤੇ ਖਾਣ-ਪੀਣ ਦੀ ਸੇਵਾ ਤਾਂ ਦਿੱਤੀ ਜਾ ਰਹੀ ਹੈ ਪਰ ਹੜ੍ਹ ਪੀੜਤ ਲੋਕਾਂ ਦਾ ਕਹਿਣਾ ਹੈ ਕਿ ਰਾਤ ਨੂੰ ਬਿਜਲੀ ਦੀ ਕਮੀ, ਮੱਛਰਾਂ ਦਾ ਖ਼ਤਰਾ ਅਤੇ ਮਹਿਲਾਵਾਂ–ਬੱਚਿਆਂ ਲਈ ਵੱਖਰੀਆਂ ਸਹੂਲਤਾਂ ਦੀ ਘਾਟ ਸਭ ਤੋਂ ਵੱਡੀ ਸਮੱਸਿਆ ਹੈ
Sultanpur Lodhi News : ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿੱਚ ਹੜ੍ਹ ਨੇ ਦਿਨ ਚਾਹੇ ਮੁਸੀਬਤਾਂ ਪੈਦਾ ਕੀਤੀਆਂ ਹਨ ਪਰ ਰਾਤ ਦੇ ਹਨੇਰੇ ਵਿੱਚ ਇਹ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਪੀਟੀਸੀ ਨਿਊਜ਼ ਦੀ ਟੀਮ ਨੇ ਰਾਤ ਸਮੇਂ ਗਰਾਊਂਡ ਤੋਂ ਵਾਕਥਰੂ ਕਰਕੇ ਹਾਲਾਤਾਂ ਦਾ ਜਾਇਜ਼ਾ ਲਿਆ। ਰਾਹਤ ਕੈਂਪਾਂ ਵਿੱਚ ਬਿਜਲੀ ਦੀ ਅਸਥਾਈ ਵਿਵਸਥਾ, ਪਾਣੀ ਅਤੇ ਖਾਣ-ਪੀਣ ਦੀ ਸੇਵਾ ਤਾਂ ਦਿੱਤੀ ਜਾ ਰਹੀ ਹੈ ਪਰ ਹੜ੍ਹ ਪੀੜਤ ਲੋਕਾਂ ਦਾ ਕਹਿਣਾ ਹੈ ਕਿ ਰਾਤ ਨੂੰ ਬਿਜਲੀ ਦੀ ਕਮੀ, ਮੱਛਰਾਂ ਦਾ ਖ਼ਤਰਾ ਅਤੇ ਮਹਿਲਾਵਾਂ–ਬੱਚਿਆਂ ਲਈ ਵੱਖਰੀਆਂ ਸਹੂਲਤਾਂ ਦੀ ਘਾਟ ਸਭ ਤੋਂ ਵੱਡੀ ਸਮੱਸਿਆ ਹੈ।
ਸਭ ਤੋਂ ਵੱਡੀ ਚਿੰਤਾ ਮੈਡੀਕਲ ਐਮਰਜੈਂਸੀ ਦੀ ਹੈ। ਜੇਕਰ ਰਾਤ ਨੂੰ ਕਿਸੇ ਪਾਣੀ ਵਿੱਚ ਘਿਰੇ ਪਿੰਡ ਵਿੱਚ ਬਿਮਾਰੀ ਆ ਜਾਂਦੀ ਹੈ ਤਾਂ ਪਹਿਲਾਂ ਬੰਦੇ ਨੂੰ ਘਰ ਵਿਚੋਂ ਕੱਢ ਕੇ ਦੋ–ਤਿੰਨ ਕਿਲੋਮੀਟਰ ਤੱਕ ਪਾਣੀ ਵਿੱਚੋਂ ਲਿਜਾਣਾ ਪੈਂਦਾ ਹੈ। ਉਸ ਤੋਂ ਬਾਅਦ ਹੀ ਉਸਨੂੰ ਮੈਡੀਕਲ ਕੈਂਪ ਤੱਕ ਪਹੁੰਚਾਇਆ ਜਾ ਸਕਦਾ ਹੈ। ਇਲਾਕੇ ਵਿੱਚ ਨਾ ਕੋਈ ਐਬੂਲੈਂਸ ਹੈ, ਨਾ ਹੀ ਐਂਬੂਲੈਂਸ ਅਗਨ ਬੋਟ ਦਾ ਪ੍ਰਬੰਧ। ਜਿੱਥੇ ਪਾਣੀ ਖਤਮ ਹੁੰਦਾ ਹੈ ,ਉੱਥੇ ਵੀ ਰਾਤ ਸਮੇਂ ਕੋਈ ਐਬੂਲੈਂਸ ਖੜ੍ਹੀ ਨਹੀਂ ਮਿਲਦੀ।
ਲੋਕਾਂ ਦਾ ਕਹਿਣਾ ਹੈ ਕਿ ਕਈ ਦਿਨਾਂ ਤੋਂ ਪ੍ਰਸ਼ਾਸਨ ਨੂੰ ਮੰਗ ਕੀਤੀ ਜਾ ਰਹੀ ਹੈ ਕਿ ਐਬੂਲੈਂਸ ਹਰ ਸਮੇਂ ਤਿਆਰ ਰਹੇ ਪਰ ਅਜੇ ਤੱਕ ਇਹ ਮੰਗ ਪੂਰੀ ਨਹੀਂ ਹੋਈ। ਖ਼ਾਸ ਕਰਕੇ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ 20 ਤੋਂ ਵੱਧ ਪਿੰਡ ਹੜ੍ਹ ਨਾਲ ਪ੍ਰਭਾਵਿਤ ਹਨ। ਦੂਜੇ ਪਾਸੇ ਇੱਕ ਹੋਰ ਥਾਂ ਤੋਂ ਬੰਨ ਟੁੱਟਣ ਦੀ ਖ਼ਬਰ ਨਾਲ ਲੋਕਾਂ ਦੀ ਚਿੰਤਾ ਹੋਰ ਵਧ ਗਈ ਹੈ। ਰਾਤ ਦੇ ਹਨੇਰੇ ਵਿੱਚ ਡਰ, ਅਸੁਰੱਖਿਆ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਹੜ੍ਹ ਪੀੜਤਾਂ ਲਈ ਸਭ ਤੋਂ ਵੱਡੀ ਪਰੇਸ਼ਾਨੀ ਬਣੀ ਹੋਈ ਹੈ।