ਸੁਪਰੀਮ ਕੋਰਟ ਨੂੰ ਮਿਲੇ ਪੰਜ ਨਵੇਂ ਜੱਜ, CJI ਨੇ ਦਵਾਇਆ ਹਲਫ਼

ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਨੂੰ ਮਿਲੇ ਪੰਜ ਨਵੇਂ ਜੱਜਾਂ ਨੂੰ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਨਵੀਂ ਅਦਾਲਤ ਦੀ ਇਮਾਰਤ ਦੇ ਆਡੀਟੋਰੀਅਮ ਵਿੱਚ ਹੋਇਆ।

By  Aarti February 6th 2023 01:54 PM

Supreme Court gets five more judges: ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਨੂੰ ਮਿਲੇ ਪੰਜ ਨਵੇਂ ਜੱਜਾਂ ਨੂੰ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਨਵੀਂ ਅਦਾਲਤ ਦੀ ਇਮਾਰਤ ਦੇ ਆਡੀਟੋਰੀਅਮ ਵਿੱਚ ਹੋਇਆ।

ਦੱਸ ਦਈਏ ਕਿ ਰਾਜਸਥਾਨ, ਪਟਨਾ ਅਤੇ ਮਨੀਪੁਰ ਦੀਆਂ ਹਾਈ ਕੋਰਟਾਂ ਦੇ ਤਿੰਨ ਮੁੱਖ ਜੱਜਾਂ ਜਸਟਿਸ ਪੰਕਜ ਮਿੱਤਲ, ਜਸਟਿਸ ਸੰਜੇ ਕਰੋਲ ਅਤੇ ਪੀਵੀ ਸੰਜੇ ਕੁਮਾਰ ਸਮੇਤ ਪਟਨਾ ਹਾਈ ਕੋਰਟ ਦੇ ਜਸਟਿਸ ਅਹਿਸਾਨੁਦੀਨ ਅਮਾਨੁੱਲਾ ਅਤੇ ਇਲਾਹਾਬਾਦ ਹਾਈ ਕੋਰਟ ਦੇ ਜਸਟਿਸ ਮਨੋਜ ਮਿਸ਼ਰਾ ਨੂੰ ਸਹੁੰ ਚੁਕਾਈ ਗਈ। 

ਦੱਸ ਦਈਏ ਕਿ ਪੰਜ ਜੱਜਾਂ ਦੀ ਨਿਯੁਕਤੀ ਨਾਲ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਕੁੱਲ ਸੰਖਿਆ 32 ਹੋ ਗਈ ਹੈ, ਜੋ ਪੂਰੀ ਗਿਣਤੀ ਤੋਂ ਦੋ ਘੱਟ ਹੈ। 13 ਦਸੰਬਰ 2022 ਨੂੰ ਸੁਪਰੀਮ ਕੋਰਟ ਕੌਲਿਜੀਅਮ ਦੁਆਰਾ ਸਰਵਉੱਚ ਅਦਾਲਤ ਦੇ ਜੱਜਾਂ ਵਜੋਂ ਤਰੱਕੀ ਲਈ ਉਨ੍ਹਾਂ ਦੇ ਨਾਵਾਂ ਦੀ ਸਿਫ਼ਾਰਸ਼ ਕੀਤੀ ਗਈ ਸੀ। ਮੌਜੂਦਾ ਸਮੇਂ ਵਿੱਚ ਸੁਪਰੀਮ ਕੋਰਟ ਦੇ 27 ਵਿੱਚੋਂ ਅੱਠ ਜੱਜਾਂ ਦਾ ਕਾਰਜਕਾਲ 2023 ਵਿੱਚ ਖ਼ਤਮ ਹੋ ਜਾਵੇਗਾ।

ਇਹ ਵੀ ਪੜ੍ਹੋ: ਚੀਨ ਦੇ ਹੁਨਾਨ ਸੂਬੇ 'ਚ ਹਾਈਵੇ 'ਤੇ 50 ਵਾਹਨਾਂ ਦੀ ਹੋਈ ਟੱਕਰ, 16 ਦੀ ਮੌਤ ਤੇ 66 ਜ਼ਖ਼ਮੀ

Related Post