ਚੀਨ ਦੇ ਹੁਨਾਨ ਸੂਬੇ 'ਚ ਹਾਈਵੇ 'ਤੇ 50 ਵਾਹਨਾਂ ਦੀ ਹੋਈ ਟੱਕਰ, 16 ਦੀ ਮੌਤ ਤੇ 66 ਜ਼ਖ਼ਮੀ
China highway pile up: ਚੀਨ ਦੇ ਹੁਨਾਨ ਪ੍ਰਾਂਤ ਵਿੱਚ ਆਪਸ ’ਚ ਕਈ ਵਾਹਨਾਂ ਦੀ ਟੱਕਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਵਾਹਨਾਂ ਦੀ ਟੱਕਰ ਇੰਨ੍ਹੀਂ ਜਿਆਦਾ ਭਿਆਨਕ ਸੀ ਕਿ ਇਸ ਕਾਰਨ 16 ਲੋਕਾਂ ਦੀ ਮੌਤ ਹੋ ਗਈ ਜਦਕਿ 66 ਲੋਕ ਹਾਦਸੇ ’ਚ ਜ਼ਖਮੀ ਹੋ ਗਏ। ਜਿਨ੍ਹਾਂ ਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹੁਨਾਨ ਪ੍ਰਾਂਤ ਦੇ ਚਾਂਗਸ਼ਖਾ ਸ਼ਹਿਰ ਚ ਸ਼ੁਚਾਂਗ ਗੁਆਂਗਜ਼ੂ ਹਾਈਵੇਅ 'ਤੇ ਸ਼ਨੀਵਾਰ ਸ਼ਾਮ ਨੂੰ ਦਸ ਮਿੰਟਾਂ 'ਚ 49 ਵਾਹਨ ਆਪਸ 'ਚ ਟਕਰਾ ਗਏ। ਇਸ ਸਬੰਧੀ ਜਾਣਕਾਰੀ ਇੱਕ ਨਿਉਜ਼ ਏਜੰਸੀ ਵੱਲੋਂ ਦਿੱਤੀ ਗਈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪੁਲਿਸ ਵਿਭਾਗ ਨੇ ਦੱਸਿਆ ਕਿ ਇਸ ਹਾਦਸੇ ਦੇ ਕਾਰਨ 16 ਲੋਕਾਂ ਦੀ ਮੌਤ ਹੋ ਗਈ ਜਦਕਿ 66 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ। ਹਾਦਸੇ ਦੇ ਕਾਰਨ ਕੁਝ ਵਿਅਕਤੀ ਗੰਭੀਰ ਜ਼ਖਮੀ ਵੀ ਹੋਏ ਸੀ ਜਿਨ੍ਹਾਂ ਦਾ ਹਾਲਤ ਸਥਿਰ ਦੱਸੀ ਜਾ ਰਹੀ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਦੇ ਨਿਪਟਾਰੇ ਦਾ ਕੰਮ ਅਜੇ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਸ਼ਕਤੀਸ਼ਾਲੀ ਭੂਚਾਲ ਕਾਰਨ ਤੁਰਕੀ 'ਚ 90 ਮੌਤਾਂ, ਕਈ ਇਮਾਰਤਾਂ ਢਹਿ-ਢੇਰੀ
- PTC NEWS