Diwali Gifts : ਸੂਰਤ ਦੇ ਕਾਰੋਬਾਰੀ ਦੀ ਅਨੋਖੀ ਪਹਿਲ, ਕਰਮਚਾਰੀਆਂ ਨੂੰ 1-1 ਲੱਖ ਰੁਪਏ ਤੋਂ ਵੱਧ ਦਾ ਦਿੱਤਾ ਬੋਨਸ
ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ
Surat businessman's unique diwali gift : ਗੁਜਰਾਤ ਦੇ ਸੂਰਤ 'ਚ ਇੱਕ ਕੱਪੜਾ ਕਾਰੋਬਾਰੀ ਰਾਮਸਵਰੂਪ ਮੂੰਡ ਨੇ ਦੀਵਾਲੀ ਮੌਕੇ ਆਪਣੇ ਕਰਮਚਾਰੀਆਂ ਨੂੰ 1-1 ਲੱਖ ਰੁਪਏ ਤੋਂ ਵੱਧ ਦਾ ਕੈਸ਼ ਬੋਨਸ ਦੇ ਕੇ ਸਭ ਦਾ ਦਿਲ ਜਿੱਤ ਲਿਆ ਹੈ। ਸੂਰਤ ਦੇ ਮੋਟਾ ਵਰਾਛਾ ਇਲਾਕੇ ਵਿੱਚ 'ਮਹਾਦੇਵ ਕਲੌਥ ਸੈਂਟਰ' ਚਲਾਉਣ ਵਾਲੇ ਇਸ ਵਪਾਰੀ ਨੇ ਆਪਣੇ ਮੁਲਾਜ਼ਮਾਂ ਦੀ ਮਿਹਨਤ ਦਾ ਸਨਮਾਨ ਕਰਨ ਲਈ ਇਹ ਅਨੋਖਾ ਤੋਹਫ਼ਾ ਦਿੱਤਾ ਹੈ। ਉਕਤ ਕਾਰੋਬਾਰੀ ਨੇ ਆਪਣੇ 20 ਕਰਮਚਾਰੀਆਂ (ਮਹਿਲਾ ਮੁਲਾਜ਼ਮਾਂ) ਨੂੰ 1-1 ਲੱਖ ਰੁਪਏ ਤੋਂ ਵੱਧ ਦਾ ਨਕਦ ਬੋਨਸ ਵੰਡਿਆ, ਜਿਸ ਨਾਲ ਕੁੱਲ ਰਕਮ 20 ਲੱਖ ਰੁਪਏ ਤੋਂ ਵੱਧ ਬਣਦੀ ਹੈ।
ਰਵਾਇਤੀ ਲਿਫ਼ਾਫ਼ਿਆਂ ਦੀ ਬਜਾਏ ਇਹ ਨਕਦ ਰਾਸ਼ੀ (10, 20, 50, 100, 200 ਅਤੇ 500 ਰੁਪਏ ਦੇ ਨੋਟਾਂ ਦੇ ਬੰਡਲ) ਚਾਂਦੀ ਰੰਗੀਆਂ ਪੂਜਾ ਦੀਆਂ ਥਾਲੀਆਂ ਵਿੱਚ ਸਜਾ ਕੇ ਬਹੁਤ ਹੀ ਆਦਰਪੂਰਵਕ ਤਰੀਕੇ ਨਾਲ ਦਿੱਤੀ ਗਈ।
ਇਹ ਵੀ ਪੜ੍ਹੋ :
Diwali ਦੀ ਆਤਿਸ਼ਬਾਜ਼ੀ ਮਗਰੋਂ ਦਿੱਲੀ 'ਚ ਪ੍ਰਦੂਸ਼ਣ ਦਾ ਧਮਾਕਾ, ਕਈ ਥਾਵਾਂ 'ਤੇ AQI 400 ਤੋਂ ਪਾਰ
ਇਸ ਅਣਕਿਆਸੇ ਤੋਹਫ਼ੇ ਨੂੰ ਦੇਖ ਕੇ ਕਈ ਕਰਮਚਾਰੀ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਖ਼ੁਸ਼ੀ ਦੇ ਹੰਝੂ ਛਲਕ ਪਏ। ਇੱਕ ਮਹਿਲਾ ਮੁਲਾਜ਼ਮ ਨੇ ਦੱਸਿਆ ਕਿ ਇਹ ਪੈਸੇ ਉਸ ਨੂੰ ਆਪਣਾ ਘਰ ਖਰੀਦਣ ਵਿੱਚ ਮਦਦ ਕਰਨਗੇ।
ਮੂਲ ਰੂਪ ਵਿੱਚ ਰਾਜਸਥਾਨ (ਬੀਕਾਨੇਰ) ਦੇ ਰਹਿਣ ਵਾਲੇ ਰਾਮਸਵਰੂਪ ਮੂੰਡ ਨੇ ਕਿਹਾ ਕਿ ਉਹ ਆਪਣੇ ਕਰਮਚਾਰੀਆਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨਦੇ ਹਨ। ਉਹ ਚਾਹੁੰਦੇ ਸਨ ਕਿ ਦੀਵਾਲੀ ਦੀਆਂ ਖ਼ੁਸ਼ੀਆਂ ਸਿਰਫ਼ ਉਨ੍ਹਾਂ ਦੇ ਆਪਣੇ ਘਰ ਤੱਕ ਸੀਮਤ ਨਾ ਰਹਿਣ, ਬਲਕਿ ਉਨ੍ਹਾਂ ਨਾਲ ਦਿਨ-ਰਾਤ ਮਿਹਨਤ ਕਰਨ ਵਾਲੇ ਮੁਲਾਜ਼ਮਾਂ ਦੇ ਘਰਾਂ ਤੱਕ ਵੀ ਪਹੁੰਚਣ।
ਇਹ ਵੀ ਪੜ੍ਹੋ :
ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਕਾਰੋਬਾਰੀ ਦੀ ਇਸ ਪਹਿਲ ਦੀ ਕਾਫ਼ੀ ਸ਼ਲਾਘਾ ਕਰ ਰਹੇ ਹਨ। ਕਈ ਲੋਕਾਂ ਨੇ ਕਿਹਾ ਕਿ ਅਜਿਹੇ ਮਾਲਕ ਬਹੁਤ ਘੱਟ ਹੁੰਦੇ ਹਨ, ਜੋ ਆਪਣੇ ਕਰਮਚਾਰੀਆਂ ਦੀ ਮਿਹਨਤ ਦੀ ਕਦਰ ਕਰਦੇ ਹੋਏ ਉਨ੍ਹਾਂ ਦੀਆਂ ਖ਼ੁਸ਼ੀਆਂ ਦਾ ਵੀ ਧਿਆਨ ਰੱਖਦੇ ਹਨ। ਉੱਥੇ ਹੀ ਕੁਝ ਸੋਸ਼ਲ ਮੀਡੀਆ ਯੂਜ਼ਰਜ਼ ਨੇ ਮਜ਼ਾਕੀਆ ਅੰਦਾਜ਼ ਵਿੱਚ ਇਹ ਵੀ ਪੁੱਛਿਆ ਕਿ ਇਸ ਕੰਪਨੀ ਵਿੱਚ ਨੌਕਰੀ ਕਿਵੇਂ ਮਿਲ ਸਕਦੀ ਹੈ।
ਦੀਵਾਲੀ ਖ਼ੁਸ਼ੀਆਂ ਅਤੇ ਖੁਸ਼ਹਾਲੀ ਵੰਡਣ ਦਾ ਤਿਉਹਾਰ ਹੈ। ਸੂਰਤ ਦੇ ਇਸ ਕਾਰੋਬਾਰੀ ਨੇ ਆਪਣੇ ਕਰਮਚਾਰੀਆਂ ਨੂੰ ਇੰਨਾ ਵੱਡਾ ਬੋਨਸ ਦੇ ਕੇ ਉਨ੍ਹਾਂ ਦੀ ਦੀਵਾਲੀ ਨੂੰ ਸੱਚਮੁੱਚ ਯਾਦਗਾਰ ਬਣਾ ਦਿੱਤਾ ਹੈ।