ਫੂਡ ਡਿਲੀਵਰੀ ਪਲੇਟਫਾਰਮ Swiggy ਨੇ 380 ਕਰਮਚਾਰੀਆਂ ਨੂੰ ਕਿਹਾ 'ਅਲਵਿਦਾ'

ਸਵਿਗੀ ਕੰਪਨੀ ਨੇ 380 ਕਰਮਚਾਰੀਆਂ ਨੂੰ ਕੱਢਣ ਦੇ ਫੈਸਲੇ ਸਬੰਧੀ ਦੱਸਿਆ ਕਿ ਅਸੀਂ ਇਹ ਮੁਸ਼ਕਿਲ ਫੈਸਲਾ ਆਪਣੀ ਟੀਮ ਨੂੰ ਛੋਟਾ ਕਰਨ ਦੇ ਲਈ ਕਰ ਰਹੇ ਹਾਂ।

By  Aarti January 20th 2023 02:27 PM

Swiggy Lays Off 380 Employees: ਫੂਡ ਡਿਲੀਵਰੀ ਪਲੇਟਫਾਰਮ ਸਵਿਗੀ ਨੇ ਆਪਣੇ ਕਰਮਚਾਰੀਆਂ ਦੀ ਛਾਂਟੀ ਕਰਨ ਦਾ ਫੈਸਲਾ ਕੀਤਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਨੇ ਇਸ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਹੈ ਜਿਸ ਚ ਉਸ ਨੇ ਕਿਹਾ ਹੈ ਕਿ ਇਹ ਬਹੁਤ ਹੀ ਮੁਸ਼ਕਿਲ ਨਾਲ ਭਰਿਆ ਹੋਇਆ ਫੈਸਲਾ ਸੀ। ਨਾਲ ਹੀ ਕੰਪਨੀ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਇਹ ਫੈਸਲਾ ਆਪਣੇ ਬਦਲਾਅ ਦੀਆਂ ਕੋਸ਼ਿਸ਼ਾਂ ਦੇ ਤਹਿਤ ਚੁੱਕਿਆ ਹੈ।  

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਨੇ 380 ਕਰਮਚਾਰੀਆਂ ਨੂੰ ਕੱਢਣ ਦੇ ਫੈਸਲੇ ਸਬੰਧੀ ਦੱਸਿਆ ਕਿ ਅਸੀਂ ਇਹ ਮੁਸ਼ਕਿਲ ਫੈਸਲਾ ਆਪਣੀ ਟੀਮ ਨੂੰ ਛੋਟਾ ਕਰਨ ਦੇ ਲਈ ਕਰ ਰਹੇ ਹਾਂ। ਸਾਰੇ ਕੰਪਨੀ ਵੱਲੋਂ ਕਿਹਾ ਗਿਆ ਹੈ ਕਿ ਸਾਰੇ ਸੰਭਵ ਕੋਸ਼ਿਸ਼ਾਂ ’ਤੇ ਵਿਚਾਰ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਇਨ੍ਹਾਂ ਹੀ ਨਹੀਂ ਕੰਪਨੀ ਨੇ ਇਸ ਫੈਸਲੇ ਤੋਂ ਬਾਅਦ ਭੇਜੇ ਗਏ ਈਮੇਲ ’ਚ ਕਰਮਚਾਰੀਆਂ ਤੋਂ ਮੁਆਫੀ ਵੀ ਮੰਗੀ ਹੈ। 

ਦੱਸ ਦਈਏ ਕਿ ਸਵਿਗੀ 'ਚ 6 ਹਜ਼ਾਰ ਕਰਮਚਾਰੀ ਕੰਮ ਕਰਦੇ ਹਨ। ਸਵਿਗੀ ਦੀ ਪ੍ਰਤੀਯੋਗੀ ਜਮੈਟੋ ਨੇ ਪਹਿਲਾਂ ਹੀ ਆਪਣੇ ਕਰਮਚਾਰੀਆਂ ਦੀ ਗਿਣਤੀ 3 ਫੀਸਦੀ ਤੱਕ ਘਟਾ ਦਿੱਤੀ ਹੈ।

ਇਹ ਵੀ ਪੜ੍ਹੋ: ਪੰਜਾਬ ’ਚ ਆਉਣ ਵਾਲੇ ਦਿਨਾਂ ’ਚ ਮੀਂਹ ਨਾਲ ਹੋਵੇਗੀ ਗੜ੍ਹੇਮਾਰੀ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ

Related Post