ਤਮਿਲਨਾਡੂ ’ਚ ਜ਼ਹਿਰੀਲੀ ਸ਼ਰਾਬ ਦਾ ਕਹਿਰ; ਦੇਸੀ ਸ਼ਰਾਬ ਕਦੋਂ ਬਣ ਜਾਂਦੀ ਹੈ ਜ਼ਹਿਰੀਲੀ, ਸਰੀਰ ’ਤੇ ਕਿਵੇਂ ਕਰਦੀ ਹੈ ਅਸਰ ?
ਦੱਸ ਦਈਏ ਕਿ ਸੀਐਮ ਐਮਕੇ ਸਟਾਲਿਨ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਅਤੇ ਇਲਾਜ ਅਧੀਨ ਲੋਕਾਂ ਨੂੰ 50,000 ਰੁਪਏ ਦੇਣ ਦਾ ਐਲਾਨ ਕੀਤਾ ਹੈ।

Tamil Nadu Kallakurichi liquor death: ਤਾਮਿਲਨਾਡੂ ਦੇ ਕਾਲਾਕੁਰੀਚੀ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਈ ਲੋਕਾਂ ਦੀ ਜਾਨ ਚਲੀ ਗਈ ਹੈ। ਜ਼ਹਿਰੀਲੀ ਸ਼ਰਾਬ ਪੀਣ ਕਾਰਨ 34 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 60 ਤੋਂ ਵੱਧ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਦੱਸ ਦੇਈਏ ਕਿ ਕਾਲਾਕੁਰੀਚੀ ਦੇ ਜ਼ਿਲ੍ਹਾ ਕੁਲੈਕਟਰ ਐਮਐਸ ਪ੍ਰਸ਼ਾਂਤ ਨੇ ਜ਼ਿਲ੍ਹੇ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿੱਚ ਇਲਾਜ ਅਧੀਨ ਲੋਕਾਂ ਨਾਲ ਮੁਲਾਕਾਤ ਕੀਤੀ।
ਦੱਸ ਦਈਏ ਕਿ ਸੀਐਮ ਐਮਕੇ ਸਟਾਲਿਨ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਅਤੇ ਇਲਾਜ ਅਧੀਨ ਲੋਕਾਂ ਨੂੰ 50,000 ਰੁਪਏ ਦੇਣ ਦਾ ਐਲਾਨ ਕੀਤਾ ਹੈ। ਮਾਮਲੇ ਦੀ ਜਾਂਚ ਲਈ ਸਾਬਕਾ ਜੱਜ ਜਸਟਿਸ ਬੀ ਗੋਕੁਲਦਾਸ ਸਮੇਤ ਇਕ ਮੈਂਬਰੀ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਦੀ ਰਿਪੋਰਟ 3 ਮਹੀਨਿਆਂ 'ਚ ਸੌਂਪੀ ਜਾਵੇਗੀ।
ਦੱਸ ਦਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਜਦੋਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਲੋਕਾਂ ਦੀ ਮੌਤ ਹੋਈ ਹੋਵੋ। ਇਸ ਤੋਂ ਪਹਿਲਾਂ ਪੰਜਾਬ, ਬਿਹਾਰ ਅਤੇ ਹਰਿਆਣਾ ’ਚੋਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਸਭ ਤੋਂ ਵੱਡਾ ਸਵਾਲ ਇਹ ਬਣਦਾ ਹੈ ਕਿ ਕੱਚੀ ਸ਼ਰਾਬ ਨੂੰ ਬਣਾਉਣ ਸਮੇਂ ਕਿਹੜੀ ਕਮੀ ਹੋ ਜਾਂਦੀ ਹੈ ਕਿ ਇਹ ਪੀਣ ਵਾਲੇ ਦੇ ਲਈ ਜਾਨਲੇਵਾ ਸਾਬਿਤ ਹੋ ਜਾਂਦੀ ਹੈ।
ਕੱਚੀ ਸ਼ਰਾਬ ਨੂੰ ਵਧੇਰੇ ਨਸ਼ੀਲੀ ਬਣਾਉਣ ਦੇ ਚੱਕਰ ’ਚ ਹੀ ਜ਼ਹਿਰੀਲੀ ਹੋ ਜਾਂਦੀ ਹੈ। ਇਸ ਨੂੰ ਗੁੜ ਅਤੇ ਸ਼ੀਰਾ ਦੇ ਨਾਲ ਬਣਾਇਆ ਜਾਂਦਾ ਹੈ। ਪਰ ਇਸ ਨੂੰ ਯੂਰੀਆ ਅਤੇ ਬੇਸਰਮਬੇਲ ਦੀ ਪੱਤੀਆਂ ਵੀ ਪਾਈਆਂ ਜਾਂਦੀਆਂ ਹਨ। ਤਾਂ ਜੋ ਇਸਦਾ ਨਸ਼ਾ ਤੇਜ਼ ਅਤੇ ਟਿਕਾਓ ਹੋ ਜਾਵੇ। ਇਸ ਸ਼ਰਾਬ ਨੂੰ ਹੋ ਵੀ ਜਿਆਦਾ ਨਸ਼ੀਲਾ ਬਣਾਉਣ ਦੇ ਲਈ ਇਸ ’ਚ ਆਕਸੀਟੋਸਿਨ ਮਿਲਾ ਦਿੱਤਾ ਜਾਂਦਾ ਹੈ। ਜੋ ਕਿ ਇੱਕ ਕੈਮਿਕਲ ਪਦਾਰਥ ਜੋ ਪੀਣ ਵਾਲੇ ਲਈ ਖਤਰਨਾਕ ਸਾਬਿਤ ਹੁੰਦਾ ਹੈ।
ਕਿਵੇਂ ਬਣਦੀ ਹੈ ਜ਼ਹਿਰੀਲੀ ਸ਼ਰਾਬ
- ਜ਼ਹਿਰੀਲੀ ਸ਼ਰਾਬ ਬਣਾਉਣ ਲਈ ਆਮਤੌਰ ’ਤੇ ਗੁੜ, ਗੰਨੇ ਦਾ ਰਸ, ਆਲੂ, ਚੌਲ ਜੌਂ ਮੱਕੀ ਦੀ ਵਰਤੋਂ ਕੀਤੀ ਜਾਂਦੀ ਹੈ
- ਜੋ ਸਾਧਾਰਨ ਸ਼ਰਾਬ ਪੀਤੀ ਜਾਂਦੀ ਹੈ ਉਸਨੂੰ ਅਲਕੋਹਲ ਐਥਾਈਲ ਕਿਹਾ ਜਾਂਦਾ ਹੈ
- ਜ਼ਹਿਰੀਲੇ ਅਲਕੋਹਲ ਨੂੰ ਮਿਥਾਇਲ ਅਲਕੋਹਲ ਕਿਹਾ ਜਾਂਦਾ ਹੈ
- ਮਿਥਾਈਲ ਅਲਕੋਹਲ ਫਾਰਮਲਡੀਹਾਈਡ ਨਾਂ ਦੇ ਜ਼ਹਿਰ ’ਚ ਬਦਲ ਜਾਂਦੀ ਹੈ
ਸਰੀਰ ਦੇ ਇਨ੍ਹਾਂ ਅੰਗਾਂ ’ਤੇ ਪਾਉਂਦੀ ਹੈ ਅਸਰ
- ਇਹ ਜ਼ਹਿਰ ਅੱਖਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ
- ਇਸਦਾ ਅੰਨ੍ਹਾਪਣ ਸਭ ਤੋਂ ਪਹਿਲਾਂ ਲੱਛਣ ਹੁੰਦਾ ਹੈ
- ਜਿਆਦਾ ਸ਼ਰਾਬ ਪੀਣ ਮਗਰੋਂ ਸਰੀਰ ਚ ਪਾਰਮਿਕ ਐਸਿਡ ਨਾਂ ਦਾ ਜ਼ਹਿਰੀਲਾ ਪਦਾਰਥ ਬਣਦਾ ਹੈ
- ਇਹ ਦਿਮਾਗ ਦੀ ਕੰਮ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ
ਇਹ ਵੀ ਪੜ੍ਹੋ: ਹੁਣ ਰਸੂਖਦਾਰਾਂ ਨੂੰ ਨਹੀਂ ਮਿਲੇਗੀ ਮੁਫ਼ਤ 'ਚ ਪੰਜਾਬ ਪੁਲਿਸ ਦੀ ਸੁਰੱਖਿਆ, HC ਦੀ ਝਾੜ ਮਗਰੋਂ ਬਦਲੇ ਪੰਜਾਬ ਸਰਕਾਰ ਨੇ ਨਿਯਮ