Fri, Jun 20, 2025
Whatsapp

Haryana Bus Accident : ਕੈਥਲ 'ਚ ਯਾਤਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਪਲਟੀ , 35 ਜ਼ਖਮੀ, ਟਰੱਕ ਨੂੰ ਰਸਤਾ ਦਿੰਦੇ ਸਮੇਂ ਵਾਪਰਿਆ ਹਾਦਸਾ

Haryana Bus Accident : ਹਰਿਆਣਾ ਦੇ ਕੈਥਲ 'ਚ ਐਤਵਾਰ ਨੂੰ ਵੱਡਾ ਹਾਦਸਾ ਵਾਪਰਿਆ ਹੈ। ਜਿੱਥੇ ਸਵਾਰੀਆਂ ਨਾਲ ਭਰੀ ਹਰਿਆਣਾ ਰੋਡਵੇਜ਼ ਦੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਵਿੱਚ ਲਗਭਗ 35 ਲੋਕ ਜ਼ਖਮੀ ਹੋਏ ਹਨ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇੱਕ ਟਰੱਕ ਨੂੰ ਰਸਤਾ ਦੇਣ ਦੀ ਕੋਸ਼ਿਸ਼ ਕਰਦੇ ਸਮੇਂ ਬੱਸ ਸੜਕ ਤੋਂ ਉਤਰ ਗਈ ਅਤੇ ਖੇਤ ਵਿੱਚ ਪਲਟ ਗਈ

Reported by:  PTC News Desk  Edited by:  Shanker Badra -- May 25th 2025 01:16 PM -- Updated: May 25th 2025 01:45 PM
Haryana Bus Accident : ਕੈਥਲ 'ਚ ਯਾਤਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਪਲਟੀ , 35 ਜ਼ਖਮੀ, ਟਰੱਕ ਨੂੰ ਰਸਤਾ ਦਿੰਦੇ ਸਮੇਂ ਵਾਪਰਿਆ ਹਾਦਸਾ

Haryana Bus Accident : ਕੈਥਲ 'ਚ ਯਾਤਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਪਲਟੀ , 35 ਜ਼ਖਮੀ, ਟਰੱਕ ਨੂੰ ਰਸਤਾ ਦਿੰਦੇ ਸਮੇਂ ਵਾਪਰਿਆ ਹਾਦਸਾ

 Haryana Bus Accident : ਹਰਿਆਣਾ ਦੇ ਕੈਥਲ 'ਚ ਐਤਵਾਰ ਨੂੰ ਵੱਡਾ ਹਾਦਸਾ ਵਾਪਰਿਆ ਹੈ। ਜਿੱਥੇ ਸਵਾਰੀਆਂ ਨਾਲ ਭਰੀ ਹਰਿਆਣਾ ਰੋਡਵੇਜ਼ ਦੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਵਿੱਚ ਲਗਭਗ 35 ਲੋਕ ਜ਼ਖਮੀ ਹੋਏ ਹਨ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇੱਕ ਟਰੱਕ ਨੂੰ ਰਸਤਾ ਦੇਣ ਦੀ ਕੋਸ਼ਿਸ਼ ਕਰਦੇ ਸਮੇਂ ਬੱਸ ਸੜਕ ਤੋਂ ਉਤਰ ਗਈ ਅਤੇ ਖੇਤ ਵਿੱਚ ਪਲਟ ਗਈ।

ਮੀਂਹ ਕਾਰਨ ਸੜਕ ਦੇ ਹੇਠਾਂ ਮਿੱਟੀ ਢਿੱਲੀ ਹੋ ਗਈ ਸੀ, ਜਿਸ ਕਾਰਨ ਬੱਸ ਦਾ ਪਹੀਆ ਉਸ ਵਿੱਚ ਧਸ ਗਿਆ। ਇਸ ਤੋਂ ਬਾਅਦ ਪੁਲਿਸ ਨੂੰ ਹਾਦਸੇ ਦੀ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਸਾਰੇ ਜ਼ਖਮੀਆਂ ਨੂੰ ਕੈਥਲ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।


ਕਰੋਰਾ ਤੋਂ ਨਰਵਾਣਾ ਜਾ ਰਹੀ ਸੀ ਬੱਸ

ਇਹ ਹਾਦਸਾ ਕੈਥਲ ਦੇ ਪਿੰਡ ਜਖੋਲੀ ਅਤੇ ਕਾਸਨ ਵਿਚਕਾਰ ਵਾਪਰਿਆ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਕਰੋਰਾ ਤੋਂ ਨਰਵਾਣਾ ਜਾ ਰਹੀ ਸੀ। ਇਹ ਬੱਸ ਸਵੇਰੇ ਕਰੋਦਾ ਤੋਂ ਚੱਲੀ ਸੀ। ਇਸ ਦੌਰਾਨ ਜਦੋਂ ਬੱਸ ਕਾਸਨ ਪਿੰਡ ਦੇ ਨੇੜੇ ਪਹੁੰਚੀ ਤਾਂ ਸਾਹਮਣੇ ਤੋਂ ਇੱਕ ਟਰੱਕ ਆ ਗਿਆ। ਲੋਕ ਕਹਿੰਦੇ ਕਿ ਪਿੰਡ ਦੇ ਵਿਚਕਾਰ ਸੜਕ ਤੰਗ ਹੈ। ਜਦੋਂ ਬੱਸ ਨੇ ਟਰੱਕ ਰਸਤਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਬੱਸ ਦਾ ਸੰਤੁਲਨ ਵਿਗੜ ਗਿਆ।  

ਜਿਵੇਂ ਹੀ ਬੱਸ ਪਲਟ ਗਈ, ਮੌਕੇ 'ਤੇ ਚੀਕ-ਚਿਹਾੜਾ ਪੈ ਗਿਆ। ਬੱਸ ਸਵਾਰੀਆਂ ਨਾਲ ਭਰੀ ਹੋਈ ਸੀ। ਪਲਟਦੇ ਹੀ ਇਸਦਾ ਸ਼ੀਸ਼ਾ ਟੁੱਟ ਗਿਆ। ਬੱਸ ਦੇ ਅੰਦਰ ਸਾਰੇ ਯਾਤਰੀ ਇੱਕ ਦੂਜੇ 'ਤੇ ਡਿੱਗ ਪਏ, ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ। ਮੌਕੇ 'ਤੇ ਮੌਜੂਦ ਲੋਕ ਤੁਰੰਤ ਭੱਜ ਕੇ ਬੱਸ ਕੋਲ ਪਹੁੰਚ ਗਏ ਅਤੇ ਸਵਾਰੀਆਂ ਨੂੰ ਬਾਹਰ ਕੱਢਿਆ।

- PTC NEWS

Top News view more...

Latest News view more...

PTC NETWORK