Dera Beas Covid 19 Guidelines : ਮੁੜ ਡਰਾਉਣ ਲੱਗਿਆ ਕੋਰੋਨਾ, ਡੇਰਾ ਬਿਆਸ ਨੇ ਸੰਗਤ ਲਈ ਜਾਰੀ ਕੀਤੀ ਐਡਵਾਈਜ਼ਰੀ
Dera Beas Covid 19 Guidelines : ਮੁੜ ਤੋਂ ਕੋਵਿਡ ਆਪਣੇ ਪੈਰ ਪਸਾਰਨ ਲੱਗਿਆ ਹੈ। ਦਿੱਲੀ ’ਚ ਵੀ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਕੋਵਿਡ 19 ਦੇ ਸੰਭਾਵੀ ਪ੍ਰਕੋਪ ਨੂੰ ਲੈ ਕੇ ਡੇਰਾ ਬਿਆਨ ਨੇ ਵੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਰਾਧਾ ਸੁਆਮੀ ਡੇਰਾ ਬਿਆਸ ਨੇ ਡੇਰੇ ਵਿੱਚ ਰਹਿੰਦੇ ਰਿਹਾਇਸ਼ੀ ਲੋਕਾਂ, ਸਟਾਫ ਅਤੇ ਸੇਵਾ 'ਤੇ ਆਈ ਸੰਗਤ ਨੂੰ ਨਿਰਦੇਸ਼ ਜਾਰੀ ਕੀਤੇ ਹਨ।
ਨੋਟੀਫਿਕੇਸ਼ਨ ਵਿੱਚ ਲਿਖਿਆ ਗਿਆ ਕਿ ਸੰਗਤ ਨੂੰ ਕੋਵਿਡ ਦੇ ਪ੍ਰਭਾਵ ਤੋਂ ਬਚਾਅ ਰੱਖਣਾ ਚਾਹੀਦਾ ਹੈ ਅਤੇ ਆਮ ਜਨਤਕ ਥਾਵਾਂ, ਜਿਵੇਂ ਹਸਪਤਾਲ, ਸਤਿਸੰਗ ਘਰ, ਮਾਲ, ਸ਼ੋਪਿੰਗ ਕੰਪਲੈਕਸ ਆਦਿ ਵਰਗੀਆਂ ਜਗਾ 'ਤੇ ਜਾਣ ਤੋਂ ਪਰਹੇਜ ਕਰਨਾ ਚਾਹੀਦਾ ਹੈ।
ਇਸ ਤੋਂ ਇਲਾਵਾ ਡੇਰੇ ਵੱਲੋਂ ਇਹ ਵੀ ਬੇਨਤੀ ਕੀਤੀ ਗਈ ਹੈ ਉਹ ਮਾਸਕ ਨੂੰ ਪਹਿਨਣਾ ਯਕੀਨੀ ਬਨਾਉਣ ਅਤੇ ਬੁਖਾਰ, ਜੁਕਾਮ ਅਤੇ ਖਾਂਸੀ ਵਾਲੇ ਮਰੀਜਾਂ ਤੋਂ ਦੂਰ ਰਹਿਣ ਅਤੇ ਸੈਨੀਟਾਈਜਰ ਨਾਲ ਹੱਥਾਂ ਨੂੰ ਸਾਫ ਕਰਦੇ ਰਹਿਣ। ਡੇਰਾ ਬਿਆਸ ਦੇ ਸੈਕਟਰੀ ਵੱਲੋ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਅਤੇ ਕਿਹਾ ਕਿ ਜੇਕਰ ਕੋਈ ਇਹੋ ਜਿਹੇ ਲੱਛਣ ਡੇਰਾ ਬਿਆਸ 'ਚ ਸਥਿਤ ਕਿਸੇ ਨੂੰ ਮਹਿਸੂਸ ਹੋਣ ਤਾਂ ਉਹ ਤੁਰੰਤ ਡੇਰਾ ਹਸਪਤਾਲ 'ਚ ਜਾਣ।
ਇਹ ਵੀ ਪੜ੍ਹੋ : Ludhiana By Poll Elections : ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੀ ਤਰੀਕ ਦਾ ਐਲਾਨ; 19 ਜੂਨ ਨੂੰ ਹੋਵੇਗੀ ਵੋਟਿੰਗ
- PTC NEWS