Batala Accident: ਸਵਿੱਫਟ ਅਤੇ ਟਰਾਲੀ ਵਿਚਾਲੇ ਹੋਈ ਭਿਆਨਕ ਟੱਕਰ ’ਚ ਤਿੰਨ ਦੋਸਤਾਂ ਦੀ ਹੋਈ ਮੌਤ, ਇੰਝ ਵਾਪਰਿਆ ਸੀ ਹਾਦਸਾ
ਗੁਰਦਾਸਪੁਰ ਦੇ ਹਲਕਾ ਬਟਾਲਾ ਨੇੜੇ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਉਸ ਸਮੇਂ ਦਰਦਨਾਕ ਹਾਦਸਾ ਵਾਪਰਿਆ। ਜਦੋ ਸਵਿੱਫਟ ਅਤੇ ਟਰਾਲੀ ਵਿਚਾਲੇ ਭਿਆਨਕ ਟੱਕਰ ਹੋ ਗਈ।

Batala Accident: ਗੁਰਦਾਸਪੁਰ ਦੇ ਹਲਕਾ ਬਟਾਲਾ ਨੇੜੇ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਉਸ ਸਮੇਂ ਦਰਦਨਾਕ ਹਾਦਸਾ ਵਾਪਰਿਆ। ਜਦੋ ਸਵਿੱਫਟ ਅਤੇ ਟਰਾਲੀ ਵਿਚਾਲੇ ਭਿਆਨਕ ਟੱਕਰ ਹੋ ਗਈ। ਇਹ ਹਾਦਸਾ ਇਨ੍ਹਾਂ ਜਿਆਦਾ ਭਿਆਨਕ ਸੀ ਕਿ ਮੌਕੇ ’ਤੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇੱਕ ਜ਼ਖਮੀ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਚਾਰੋ ਦੋਸਤ ਆਪਣੀ ਸਵਿਫਟ ਡਿਜਾਇਰ ਗੱਡੀ ’ਚ ਸਵਾਰ ਹੋ ਕੇ ਦੇਰ ਰਾਤ ਕਸਬਾ ਧਾਰੀਵਾਲ ਤੋਂ ਬਟਾਲਾ ਵੱਲ ਨੂੰ ਜਾ ਰਹੇ ਸੀ ਕਿ ਅਚਾਨਕ ਅੱਗੇ ਜਾ ਰਹੀ ਟਰੈਕਟਰ ਟਰਾਲੀ ਨਾਲ ਇਹਨਾਂ ਦੀ ਗੱਡੀ ਪਿੱਛੋਂ ਟਕਰਾ ਗਈ। ਇਹ ਹਾਦਸਾ ਇਨ੍ਹਾਂ ਜਿਆਦਾ ਭਿਆਨਕ ਸੀ ਕਿ ਸਵਿਫਟ ਗੱਡੀ ਦੇ ਪਰਖੱਚੇ ਉੱਡ ਗਏ ਅਤੇ ਮ੍ਰਿਤਕਾਂ ਦੀ ਲਾਸ਼ ਨੂੰ ਗੱਡੀ ਨੂੰ ਕੱਟ ਕੇ ਵਿਚੋਂ ਕੱਢਣਾ ਪਿਆ।
ਦੱਸ ਦਈਏ ਕਿ ਤਿੰਨੋਂ ਮ੍ਰਿਤਕ ਕਸਬਾ ਧਾਰੀਵਾਲ ਦੇ ਹੀ ਰਹਿਣ ਵਾਲੇ ਦੱਸੇ ਜਾ ਰਹੇ ਹਨ। ਤਿੰਨ ਜਵਾਨ ਮੌਤਾਂ ਕਾਰਨ ਪਿੱਛੇ ਪਰਿਵਾਰ ਅਤੇ ਇਲਾਕੇ ’ਚ ਗਮਗੀਨ ਮਾਹੌਲ ਨਜਰ ਆ ਰਿਹਾ ਹੈ। ਫਿਲਹਾਲ ਤਿੰਨੋਂ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਰੱਖੀਆ ਗਈਆਂ ਹਨ।
ਇਹ ਵੀ ਪੜ੍ਹੋ: Satkar Kaur Gehri: ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ ’ਤੇ ਪੰਜਾਬ ਵਿਜੀਲੈਂਸ ਨੇ ਕੱਸਿਆ ਸ਼ਿਕੰਜਾ, ਇੱਥੇ ਜਾਣੋ ਪੂਰਾ ਮਾਮਲਾ