ਇੰਡੀਅਨ ਆਇਲ ਦੇ ਨਾਂ ਰਿਹਾ 40ਵੇਂ ਸੁਰਜੀਤ ਹਾਕੀ ਟੂਰਨਾਮੈਂਟ ਦਾ 6ਵਾਂ ਦਿਨ

Surjit Hockey Tournaments::40ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦਾ 6ਵਾਂ ਦਿਨ ਹੈ।

By  Amritpal Singh October 30th 2023 08:52 PM

Surjit Hockey Tournaments::40ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦਾ 6ਵਾਂ ਦਿਨ ਹੈ। ਇਸ 6ਵੇਂ ਦਿਨ ਇੰਡੀਅਨ ਆਇਲ ਅਤੇ ਇੰਡੀਅਨ ਏਅਰ ਫੋਰਸ ਦੇ ਵਿਚਾਲੇ ਹੋਇਆ। ਇਸ ਮੈਚ ਨੂੰ ਇੰਡੀਅਨ ਆਇਲ ਨੇ ਇੰਡੀਅਨ ਏਅਰ ਫੋਰਸ ਨੂੰ 3-0 ਨਾਲ ਹਰਾਇਆ। ਜਦਕਿ ਦੂਜਾ ਮੈਚ ਇੰਡੀਅਨ ਰੇਲਵੇ ਅਤੇ ਆਰਮੀ 11 ਦੇ ਵਿਚਾਲੇ ਖੇਡਿਆ ਗਿਆ। ਇੰਡੀਅਨ ਰੇਲਵੇ ਦਾ ਆਰਮੀ 11 ਤਿੰਨ ਤਿੰਨ ਦੇ ਗੋਲ ਦੇ ਨਾਲ ਮੈਚ ਡਰਾ ਹੋ ਗਿਆ ਹੈ।

ਵਿਸ਼ੇਸ ਸਾਰੰਗਲ, ਆਈ.ਏ.ਐਸ., ਡਿਪਟੀ ਕਮਿਸ਼ਨਰ ਜਲੰਧਰ ਜੋ ਕਿ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਇਹ ਟੂਰਨਾਮੈਂਟ ਹਰ ਸਾਲ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਾਬਕਾ ਓਲੰਪੀਅਨ ਮਰਹੂਮ ਸਰਦਾਰ ਸੁਰਜੀਤ ਸਿੰਘ ਰੰਧਾਵਾ ਦੇ ਨਾਮ ਨੂੰ ਜ਼ਿੰਦਾ ਰੱਖਣ ਲਈ, ਜੋ 7 ਜਨਵਰੀ, 1984 ਨੂੰ ਜਲੰਧਰ ਨੇੜੇ ਇੱਕ ਭਿਆਨਕ ਕਾਰ ਹਾਦਸੇ ਵਿੱਚ ਆਪਣੀ ਜਾਨ ਗੁਆ ਬੈਠੇ ਸਨ ਸੁਰਜੀਤ ਹਾਕੀ ਸੁਸਾਇਟੀ, ਜਲੰਧਰ ਵੱਲੋਂ ਟੂਰਨਾਮੈਂਟ ਕਰਵਾਇਆ ਜਾਂਦਾ ਹੈ। 

ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ 32 ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਏਸ਼ੀਆ ਦੀ ਸਭ ਤੋਂ ਵੱਡੀ ਅਤੇ ਮੋਹਰੀ ਮਹਾਰਤਨ ਆਇਲ ਕੰਪਨੀ 'ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ'  ਟੂਰਨਾਮੈਂਟ ਦੀ ਮੁੱਖ ਟਾਈਟਲ ਸਪਾਂਸਰ ਹੋਵੇਗੀ ਜਦਕਿ ਅਮਰੀਕਾ ਦੇ ਗਾਖਲ ਬ੍ਰਦਰਜ਼ ਟੂਰਨਾਮੈਂਟ ਦੇ ਸਹਿ ਸਪਾਂਸਰ ਹੋਣਗੇ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਜੇਤੂ ਟੀਮ ਨੂੰ ਅਮਰੀਕਾ ਦੀ ਪ੍ਰਸਿੱਧ ਗਾਖਲ ਬ੍ਰਦਰਜ਼ ਗਰੁੱਪ (Gakhal Brothers Group) ਵੱਲੋਂ 5.50 ਲੱਖ ਰੁਪਏ ਦੀ ਇਨਾਮ ਰਾਸ਼ੀ ਵੰਡੀ ਜਾਵੇਗੀ। ਉੱਥੇ ਹੀ ਰੰਨਰ ਅੱਪ ਟੀਮ ਨੂੰ NRI ਬਲਵਿੰਦਰ ਸਿੰਘ ਸੈਣੀ ਵੱਲੋਂ 2.50 ਲੱਖ ਰੁਪਏ ਦਾ ਨਗਦ ਇਨਾਮ ਵੰਡਿਆ ਜਾਵੇਗਾ।

Related Post