Sangrur News : ਪਿੰਡ ਨਮੋਲ ਚ ਚੋਰਾਂ ਨੇ ਇੱਕੋ ਘਰ ਚੋਂ ਕਰੋੜਾਂ ਰੁਪਏ ਦੇ ਗਹਿਣੇ ਅਤੇ 2 ਲੱਖ ਦੇ ਕਰੀਬ ਨਗਦੀ ਕੀਤੀ ਚੋਰੀ
Sangrur News : ਸੰਗਰੂਰ ਦੇ ਵਿੱਚ ਚੋਰਾਂ ਦੇ ਹੌਸਲੇ ਐਨੇ ਬੁਲੰਦ ਹਨ ਕਿ ਪਿੰਡਾਂ 'ਚ ਵੱਡੇ ਪੱਧਰ 'ਤੇ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਬੀਤੀ ਰਾਤ ਪਿੰਡ ਨਮੋਲ ਵਿੱਚ ਚੂਹੜ ਸਿੰਘ ਦੇ ਘਰੋਂ ਚੋਰਾਂ ਨੇ 92 ਤੋਲੇ ਸੋਨਾ ਤੇ 2 ਲੱਖ 35 ਹਜ਼ਾਰ ਦੇ ਕਰੀਬ ਨਗਦੀ ਚੋਰੀ ਕਰ ਲਈ ਹੈ। ਚੋਰ ਰਾਤ ਨੂੰ ਘਰ ਦੇ ਪਿੱਛੋਂ ਦੀ ਕੰਧ ਟੱਪ ਕੇ ਅੰਦਰ ਵੜੇ ਤੇ ਘਰ ਦੇ ਅੰਦਰ ਨਵੀਂ ਬਣੀ ਕੋਠੀ ਦੇ ਪਿਛਲੇ ਪਾਸੇ ਪੁਰਾਣੇ ਘਰ ਦੇ ਵਿੱਚ ਪਰਿਵਾਰ ਇੱਕ ਕਮਰੇ 'ਚ ਸੁੱਤਾ ਸੀ। ਚੋਰਾਂ ਨੇ ਸਟੋਰ ਰੂਮ ਦਾ ਲੌਕ ਤੋੜ ਕੇ ਅੰਦਰੋਂ ਪੇਟੀਆਂ ਤੇ ਤਿੰਨ ਅਲਮਾਰੀਆਂ ਅਤੇ ਦੂਸਰੇ ਦੋ ਬੈਡਰੂਮਾਂ ਵਿੱਚੋਂ ਦੋ ਅਲਮਾਰੀਆਂ ਵਿੱਚੋਂ ਸੋਨਾ ਅਤੇ ਨਗਦੀ ਚੋਰੀ ਕੀਤੀ
Sangrur News : ਸੰਗਰੂਰ ਦੇ ਵਿੱਚ ਚੋਰਾਂ ਦੇ ਹੌਸਲੇ ਐਨੇ ਬੁਲੰਦ ਹਨ ਕਿ ਪਿੰਡਾਂ 'ਚ ਵੱਡੇ ਪੱਧਰ 'ਤੇ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਬੀਤੀ ਰਾਤ ਪਿੰਡ ਨਮੋਲ ਵਿੱਚ ਚੂਹੜ ਸਿੰਘ ਦੇ ਘਰੋਂ ਚੋਰਾਂ ਨੇ 92 ਤੋਲੇ ਸੋਨਾ ਤੇ 2 ਲੱਖ 35 ਹਜ਼ਾਰ ਦੇ ਕਰੀਬ ਨਗਦੀ ਚੋਰੀ ਕਰ ਲਈ ਹੈ। ਚੋਰ ਰਾਤ ਨੂੰ ਘਰ ਦੇ ਪਿੱਛੋਂ ਦੀ ਕੰਧ ਟੱਪ ਕੇ ਅੰਦਰ ਵੜੇ ਤੇ ਘਰ ਦੇ ਅੰਦਰ ਨਵੀਂ ਬਣੀ ਕੋਠੀ ਦੇ ਪਿਛਲੇ ਪਾਸੇ ਪੁਰਾਣੇ ਘਰ ਦੇ ਵਿੱਚ ਪਰਿਵਾਰ ਇੱਕ ਕਮਰੇ 'ਚ ਸੁੱਤਾ ਸੀ। ਚੋਰਾਂ ਨੇ ਸਟੋਰ ਰੂਮ ਦਾ ਲੌਕ ਤੋੜ ਕੇ ਅੰਦਰੋਂ ਪੇਟੀਆਂ ਤੇ ਤਿੰਨ ਅਲਮਾਰੀਆਂ ਅਤੇ ਦੂਸਰੇ ਦੋ ਬੈਡਰੂਮਾਂ ਵਿੱਚੋਂ ਦੋ ਅਲਮਾਰੀਆਂ ਵਿੱਚੋਂ ਸੋਨਾ ਅਤੇ ਨਗਦੀ ਚੋਰੀ ਕੀਤੀ।
ਚੂਹੜ ਸਿੰਘ (ਭੋਲਾ ਸਿੰਘ ਨੰਬਰਦਾਰ) ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਅਤੇ ਉਸਦੀ ਘਰਵਾਲੀ ਦੇ ਨਾਲ ਉਸਦੀ ਨੂੰਹ ਅਤੇ ਉਸਦੀ ਪੋਤੀ ਇੱਕ ਕਮਰੇ ਦੇ ਵਿੱਚ ਸੁੱਤੇ ਪਏ ਸਨ। 12 ਤੋਂ ਲੈ ਕੇ ਤਿੰਨ ਵਜੇ ਦੇ ਕਰੀਬ ਚੋਰ ਉਹਨਾਂ ਦੇ ਘਰ ਵਿੱਚ ਰਾਤ ਨੂੰ ਦਾਖਲ ਹੁੰਦੇ ਹਨ। ਸਟੋਰ ਰੂਮ ਦਾ ਦਰਵਾਜ਼ਾ ਤੋੜ ਕੇ ਉਹ ਅੰਦਰ ਪਈਆਂ ਪੇਟੀਆਂ ਅਤੇ ਅਲਮਾਰੀਆਂ ਵਿੱਚ ਪਿਆ ਸੋਨਾ ਅਤੇ ਦੂਸਰੇ ਦੋ ਬੈਡਰੂਮਾਂ ਵਿੱਚ ਅਲਮਾਰੀਆਂ ਦੇ ਅੰਦਰ ਪਏ ਗਹਿਣੇ ਚੋਰੀ ਕਰਕੇ ਘਰ ਦੇ ਪਿਛਲੇ ਗੇਟ ਰਾਹੀਂ ਭੱਜ ਗਏ ਹਨ। ਭੋਲਾ ਸਿੰਘ ਦੇ ਭਤੀਜੇ ਰਮਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਚਾਚਾ ਦੇ ਘਰ ਰਾਤ ਚੋਰੀ ਹੋਈ ਹੈ। ਜਿਸ ਵਿੱਚ ਚੋਰ ਉਹਨਾਂ ਦੇ ਵਿਦੇਸ਼ ਰਹਿ ਰਹੇ ਬੇਟੇ ਅਤੇ ਬੇਟੀਆਂ ਦੇ 92 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਅਤੇ ਦੋ ਲੱਖ 35 ਹਜ਼ਾਰ ਰੁਪਏ ਦੀ ਨਗਦੀ ਲੈ ਕੇ ਰਫੂ ਚੱਕਰ ਹੋ ਗਏ ਹਨ। ਅਸੀਂ ਇਹੀ ਮੰਗ ਕਰਦੇ ਹਾਂ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰਕੇ ਚੋਰਾਂ ਨੂੰ ਜਲਦ ਤੋਂ ਜਲਦ ਫੜੇ।
ਪਿੰਡ ਦੇ ਸਰਪੰਚ ਬਾਬੂ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੂਹੜ ਸਿੰਘ ਉਹਨਾਂ ਦੇ ਗਵਾਂਢੀ ਹਨ। ਜਦੋਂ ਉਹਨਾਂ ਨੇ ਫੋਨ 'ਤੇ ਚੋਰੀ ਦੀ ਘਟਨਾ ਬਾਰੇ ਮੈਨੂੰ ਦੱਸਿਆ ਤਾਂ ਅਸੀਂ ਪੁਲਿਸ ਨੂੰ ਫੋਨ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਇਹਨਾਂ ਦਾ ਜ਼ਿਆਦਾਤਰ ਪਰਿਵਾਰ ਵਿਦੇਸ਼ ਦੇ ਵਿੱਚ ਰਹਿੰਦਾ ਹੈ। ਘਰ ਦੇ ਵਿੱਚ ਸਿਰਫ ਚੂਹੜ ਸਿੰਘ ਅਤੇ ਉਸਦੀ ਪਤਨੀ ਅਤੇ ਨੂੰਹ ,ਪੋਤੀ ਸਨ ,ਜੋ ਇੱਕ ਕਮਰੇ ਦੇ ਵਿੱਚ ਸੁੱਤੇ ਸਨ। ਪੁਲਿਸ ਇਸ ਸਮੇਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਥਾਣਾ ਚੀਮਾ ਦੇ ਐਸਐਚ ਓ ਵਿਨੋਦ ਕੁਮਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਜਦੋਂ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਹ ਮੌਕੇ 'ਤੇ ਪਹੁੰਚ ਕੇ ਇਸ ਦੀ ਜਾਂਚ ਕਰ ਰਹੇ ਹਨ। ਸੀਸੀਟੀਵੀ ਚੈੱਕ ਕੀਤੇ ਜਾ ਰਹੇ ਹਨ ਅਤੇ ਫਿੰਗਰ ਪ੍ਰਿੰਟ ਰਾਹੀਂ ਅਸੀਂ ਬਿਊਰੋ ਦੀ ਹੈਲਪ ਲੈ ਕੇ ਇਸ ਦੀ ਜਾਂਚ ਕਰ ਰਹੇ ਹਾਂ।