Faridkot ਚ ਚੋਰਾਂ ਨੇ ਇੱਕੋ ਰਾਤ ਚ ਤਿੰਨ ਦੁਕਾਨਾਂ ਨੂੰ ਬਣਾਇਆ ਆਪਣਾ ਨਿਸ਼ਾਨਾ, ਨਕਦੀ ਅਤੇ ਹੋਰ ਕੀਮਤੀ ਸਮਾਨ ਚੋਰੀ
Faridkot News : ਫਰੀਦਕੋਟ ਪੁਲਿਸ ਵੱਲੋਂ ਅਜੇ ਪਿਛਲੀਆਂ ਚੋਰੀਆਂ ਦੇ ਮਾਮਲੇ ਸੁਲਝੇ ਨਹੀਂ ਸਨ ਕਿ ਇੱਕ ਵਾਰ ਮੁੜ ਸ਼ਹਿਰ ਅੰਦਰ ਚੋਰਾਂ ਨੇ ਅਪਣਾ ਕੰਮ ਮੁੜ ਸ਼ੁਰੂ ਕਰ ਦਿੱਤਾ ,ਜਿਸ ਨੂੰ ਲੈਕੇ ਸ਼ਹਿਰ ਵਾਸੀਆਂ 'ਚ ਮੁੜ ਸਹਿਮ ਦਾ ਮਾਹੌਲ ਬਣ ਗਿਆ। ਕੱਲ ਸ਼ਹਿਰ ਅੰਦਰ ਇੱਕੋ ਰਾਤ ਚੋਰਾਂ ਨੇ ਤਿੰਨ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ,ਜਿਥੇ ਇੱਕ ਦੁਕਾਨ ਦਾ ਸ਼ਟਰ ਤੋੜਨ 'ਚ ਚੋਰ ਨਕਾਮ ਰਹੇ ਪਰ ਦੋ ਹੋਰ ਦੁਕਾਨਾਂ ਦੇ ਸ਼ਟਰ ਤੋੜ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇ ਦਿੱਤਾ
Faridkot News : ਫਰੀਦਕੋਟ ਪੁਲਿਸ ਵੱਲੋਂ ਅਜੇ ਪਿਛਲੀਆਂ ਚੋਰੀਆਂ ਦੇ ਮਾਮਲੇ ਸੁਲਝੇ ਨਹੀਂ ਸਨ ਕਿ ਇੱਕ ਵਾਰ ਮੁੜ ਸ਼ਹਿਰ ਅੰਦਰ ਚੋਰਾਂ ਨੇ ਅਪਣਾ ਕੰਮ ਮੁੜ ਸ਼ੁਰੂ ਕਰ ਦਿੱਤਾ ,ਜਿਸ ਨੂੰ ਲੈਕੇ ਸ਼ਹਿਰ ਵਾਸੀਆਂ 'ਚ ਮੁੜ ਸਹਿਮ ਦਾ ਮਾਹੌਲ ਬਣ ਗਿਆ। ਕੱਲ ਸ਼ਹਿਰ ਅੰਦਰ ਇੱਕੋ ਰਾਤ ਚੋਰਾਂ ਨੇ ਤਿੰਨ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ,ਜਿਥੇ ਇੱਕ ਦੁਕਾਨ ਦਾ ਸ਼ਟਰ ਤੋੜਨ 'ਚ ਚੋਰ ਨਕਾਮ ਰਹੇ ਪਰ ਦੋ ਹੋਰ ਦੁਕਾਨਾਂ ਦੇ ਸ਼ਟਰ ਤੋੜ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇ ਦਿੱਤਾ।
ਚੋਰਾਂ ਵੱਲੋਂ ਜੁਬਲੀ ਸਿਨੇਮਾ ਮਾਰਕੀਟ 'ਚ ਪਹਿਲਾਂ ਇੱਕ ਹਲਵਾਈ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ,ਜਿਥੇ ਉਹ ਸ਼ਟਰ ਤੋੜਨ 'ਚ ਨਕਾਮ ਰਹੇ ਪਰ ਉਸੇ ਮਾਰਕੀਟ 'ਚ ਇੱਕ ਸਪੇਅਰ ਪਾਰਟਸ ਦੀ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਅੰਦਰ ਗੱਲੇ 'ਚ ਪਈ ਨਕਦੀ ਤੋਂ ਇਲਾਵਾ ਮੰਦਿਰ 'ਚ ਰੱਖੀ ਪੈਸਿਆਂ ਦੀ ਗੋਲਕ ਵੀ ਚੁੱਕ ਕੇ ਲੈ ਗਏ, ਹਲੇ ਹੋਰ ਕੀ ਕੀ ਚੋਰ ਲੈ ਗਏ ਇਹ ਬਾਅਦ 'ਚ ਪਤਾ ਲੱਗੇਗਾ।
ਇਸੇ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ 'ਚ ਚੋਰਾਂ ਦੀ ਤਸਵੀਰ ਵੀ ਰਿਕਾਰਡ ਹੋ ਗਈ। ਉਥੇ ਸ਼ਹਿਰ ਦੇ ਅੰਦਰ ਮਾਲ ਰੋਡ 'ਤੇ ਭਾਂਡਿਆ ਵਾਲੀ ਦੁਕਾਨ ਦੀ ਛੱਤ ਤੋਂ ਚੋਰ ਅੰਦਰ ਵੜੇ ਜਿਨ੍ਹਾਂ ਨੇ ਦੁਕਾਨ ਅੰਦਰ ਪਈ ਨਕਦੀ,ਲੈਪਟੋਪ ਅਤੇ ਕੁੱਝ ਕੀਮਤੀ ਭਾਂਡੇ ਚੋਰੀ ਕੀਤੇ ਹਨ। ਇਨ੍ਹਾਂ ਹੀ ਨਹੀਂ ਦੁਕਾਨ ਅੰਦਰ ਬਣੇ ਬਾਥਰੂਮ ਦੀਆਂ ਟੂਟੀਆਂ ਵੀ ਲਾਹ ਕੇ ਚੋਰ ਲੈ ਗਏ, ਜਿਸ ਨਾਲ ਦੁਕਾਨਦਾਰ ਦਾ ਕਰੀਬ ਪੰਜਾਹ ਤੋਂ ਸੱਠ ਹਜ਼ਾਰ ਰੁਪਏ ਦਾ ਨੁਕਸਾਨ ਕਰ ਗਏ। ਫਿਲਹਾਲ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜ਼ਾ ਰਹੇ ਹਨ ਤਾਂ ਜੋ ਚੋਰਾਂ ਦੀ ਪੈੜ ਨੱਪੀ ਜ਼ਾ ਸਕੇ।