Sultanpur Lodhi 'ਚ ਚਾਈਨਾ ਡੋਰ ਦਾ ਕਹਿਰ , ਟਿਊਸ਼ਨ ਪੜ੍ਹ ਕੇ ਘਰ ਪਰਤ ਰਹੇ ਵਿਦਿਆਰਥੀ ਦਾ ਵੱਢਿਆ ਗਲਾ ਤੇ ਚੇਹਰਾ
Sultanpur Lodhi News : ਪੰਜਾਬ ਦੇ ਵਿੱਚ ਚਾਈਨਾ ਡੋਰ ਦਾ ਕਹਿਰ ਲਗਾਤਾਰ ਜਾਰੀ ਹੈ। ਬੈਨ ਹੋਣ ਦੇ ਬਾਵਜੂਦ ਵੀ ਪੰਜਾਬ ਵਿੱਚ ਚਾਈਨਾ ਡੋਰ ਮੌਤ ਬਣ ਕੇ ਉੱਡ ਰਹੀ ਹੈ। ਇਸੇ ਵਿਚਕਾਰ ਹੁਣ ਸੁਲਤਾਨਪੁਰ ਲੋਧੀ 'ਚ ਟਿਊਸ਼ਨ ਪੜ੍ਹ ਕੇ ਘਰ ਪਰਤ ਰਿਹਾ ਇੱਕ ਵਿਦਿਆਰਥੀ ਚਾਈਨਾ ਡੋਰ ਦੀ ਲਪੇਟ 'ਚ ਆ ਗਿਆ ਹੈ ਤੇ ਡੋਰ ਨੇ ਉਸਦਾ ਗਲਾ ਕੱਟ ਦਿੱਤਾ ਹੈ।
ਹਾਲਾਕਿ ਬੱਚਾ ਬਚ ਗਿਆ ਪਰ ਓਪਰੇਸ਼ਨ ਥੀਏਟਰ ‘ਚ ਟਾਂਕੇ ਲੱਗ ਰਹੇ ਹਨ। ਤਸਵੀਰਾਂ ਖੁਦ ਸਿਸਟਮ ਦੀ ਨਾਕਾਮੀ ਬਿਆਨ ਕਰ ਰਹੀਆਂ ਹਨ। ਹੁਣ ਸਵਾਲ ਉੱਠਦਾ ਹੈ ਕਿ ਬੈਨ ਦੇ ਬਾਵਜੂਦ ਚਾਈਨਾ ਡੋਰ ਕਿਥੋਂ ਆ ਰਹੀ ਹੈ। ਕਿਹੜੀਆਂ ਫੈਕਟਰੀਆਂ, ਕਿਹੜਾ ਮਾਫੀਆ ਇਸ ਜ਼ਹਿਰ ਨੂੰ ਤਿਆਰ ਕਰ ਰਿਹਾ? ਦੁਕਾਨਦਾਰਾਂ ਤੱਕ ਕਿਵੇਂ ਪਹੁੰਚ ਰਹੀ ਹੈ ਇਹ ਮੌਤ ਦੀ ਡੋਰ? ਹਰ ਸਾਲ ਬਸੰਤ ਆਉਂਦਿਆਂ ਹੀ ਚਾਈਨਾ ਡੋਰ ਕਈ ਜਾਨਾਂ ਲੈ ਚੁੱਕੀ ਹੈ ,ਨੌਜਵਾਨ, ਬਜ਼ੁਰਗ, ਬੱਚੇ ਕਿਸੇ ਨੂੰ ਨਹੀਂ ਛੱਡਿਆ ਪਰ ਪ੍ਰਸ਼ਾਸਨ ਅਜੇ ਵੀ ਸੁੱਤਾ ਹੋਇਆ ਹੈ।
ਕੁੱਝ ਦਿਨ ਪਹਿਲਾਂ ਬਟਾਲਾ 'ਚ ਸਾਢੇ 3 ਸਾਲਾਂ ਬੱਚੀ ਦਾ ਵੱਢਿਆ ਗਲਾ
ਇਸ ਤੋਂ ਕੁੱਝ ਦਿਨ ਪਹਿਲਾਂ ਚਾਈਨਾ ਡੋਰ ਨੇ ਸਾਢੇ 3 ਸਾਲਾਂ ਬੱਚੀ ਨੂੰ ਆਪਣੀ ਚਪੇਟ 'ਚ ਲਿਆ ਸੀ ਅਤੇ ਉਸਦੇ ਚੇਹਰੇ ਅਤੇ ਗਲੇ 'ਤੇ ਕਰੀਬ 65 ਟਾਂਕੇ ਲਗਾ ਕੇ ਡਾਕਟਰਾਂ ਨੇ ਉਸ ਦੀ ਜਾਨ ਬਚਾਈ ਹੈ। ਜਾਣਕਾਰੀ ਅਨੁਸਾਰ ਬੱਚੀ ਮਾਂ ਪਿਉ ਨਾਲ ਬਾਈਕ 'ਤੇ ਬਟਾਲਾ ਤੋਂ ਵਾਪਸ ਆਪਣੇ ਪਿੰਡ ਮੁਲਿਆਂਵਾਲ ਵਿਖੇ ਜਾ ਰਹੀ ਸੀ ਤੇ ਬੱਚੀ ਦੇ ਪਿਤਾ ਦੇ ਮੁਤਾਬਿਕ ਜਦੋਂ ਉਹ ਬਟਾਲਾ ਬਿਜਲੀ ਘਰ ਦੇ ਨੇੜੇ ਪਹੁੰਚੇ ਤਾਂ ਉਹਨਾਂ ਦੀ ਬੱਚੀ ਚਾਈਨਾ ਡੋਰ ਦੀ ਚਪੇਟ ਵਿੱਚ ਆ ਗਈ। ਜਿਸ ਦੇ ਕਾਰਨ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਅਤੇ ਉਹਦੇ ਮੂੰਹ ਦੇ ਉੱਤੇ 65 ਤੋਂ ਵੱਧ ਟਾਂਕੇ ਲੱਗੇ ਹਨ।
ਹਾਜੀਪਰ ਪੁਲਿਸ ਨੇ ਚਾਈਨਾ ਡੋਰ ਦੇ 47 ਗੱਟੂ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ
ਜ਼ਿਲਾ ਹੁਸ਼ਿਆਰਪੁਰ ਵਿਧਾਨ ਸਭਾ ਮੁਕੇਰੀਆਂ ਦੇ ਅਧੀਨ ਆਉਣ ਵਾਲਾ ਥਾਣਾ ਹਾਜੀਪੁਰ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ 47 ਗੱਟੂਆਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ। ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਹਾਜੀਪੁਰ ਦੇ ਐਸ ਐਚ ਓ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਰਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਦਗਨ ਮੋੜ ਮੋਹਰੀ ਚੱਕ ਗਸਤ ਬਾਂ ਚੈਕਿੰਗ ਦੇ ਸਬੰਧ ਵਿੱਚ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਜਸਵੰਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਦਗਨ ਥਾਣਾ ਹਾਜੀਪੁਰ ਜਿਲਾ ਹੁਸ਼ਿਆਰਪੁਰ ਜੋ ਕਿ ਅੱਡਾ ਗਗਨ ਵਿਖੇ ਜਨਰਲ ਸਟੋਰ ਦੀ ਦੁਕਾਨ ਕਰਦਾ ਹੈ ਅਤੇ ਪਾਬੰਦੀ ਸੁਧਾ ਚਾਈਨਾ ਡੋਰ ਦੁਕਾਨ ਤੋਂ ਅੱਗੇ ਪਿੱਛੇ ਹੋ ਕੇ ਵੇਚਦਾ ਹੈ ਜੋ ਕਿ ਅੱਜ ਜਸਵੰਤ ਸਿੰਘ ਇੱਕ ਬੋਰੇ ਸਮੇਤ ਪਬੰਦੀ ਸੂਦਾ ਚਾਈਨਾ ਡੋਰ ਮੋਹਰੀ ਚੱਕ ਰੋਡ ਨਾਲ ਕੱਚੇ ਰਸਤੇ ਕਮਾਦ ਵਿੱਚ ਰੱਖ ਕੇ ਵੇਚ ਰਿਹਾ ਸੀ ਜਿਸ ਨੂੰ ਏ.ਐਸ.ਆਈ ਰਵਿੰਦਰ ਸਿੰਘ ਨੇ ਪੁਲਿਸ ਸਮੇਤ ਕਾਬੂ ਕਰਕੇ ਜਸਵੰਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਂਸੀ ਦਗਨ ਥਾਣਾ ਹਾਜੀਪੁਰ ਜਿਲਾ ਹੁਸ਼ਿਆਰਪੁਰ ਪਾਸੋਂ 47 ਗੱਟੂ ਚਾਈਨਾ ਡੋਰ ਦੇ ਬਰਾਮਦ ਕੀਤੇ ਹੈ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ
- PTC NEWS