Tue, Dec 30, 2025
Whatsapp

Amritsar : ਹਥਿਆਰਬੰਦ ਬਦਮਾਸ਼ਾਂ ਦੀ ਦਹਿਸ਼ਤ ; ਪਹਿਲਾਂ ਅੰਮ੍ਰਿਤਸਰ 'ਚੋਂ ਖੋਹੀ ਗੱਡੀ, ਫਿਰ ਤਰਨਤਾਰਨ 'ਚ AAP ਸਰਪੰਚ ਨੂੰ ਲੁੱਟਿਆ

AAP Leader Loot : ਹਮਲਾਵਰ ਨਾਲ ਮੌਜੂਦ ਚਾਰ ਹੋਰ ਸਾਥੀਆਂ ਵੱਲੋਂ ਉਸਨੂੰ ਗੱਡੀ ਵਿੱਚੋਂ ਧੂਹ ਕੇ ਬਾਹਰ ਕੱਢ ਲਿਆ ਗਿਆ ਅਤੇ ਉਸ ਨਾਲ ਕੁੱਟਮਾਰ ਕਰਕੇ ਪਿਸਟਲ ਦੀ ਨੋਕ 'ਤੇ ਉਸਦਾ ਲਾਈਸੈਂਸੀ ਪਿਸਟਲ,ਦੋ ਮੋਬਾਈਲ ਅਤੇ ਨਕਦੀ ਖੋਹ ਲਈ ਗਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ ਹਨ।

Reported by:  PTC News Desk  Edited by:  KRISHAN KUMAR SHARMA -- December 30th 2025 04:27 PM -- Updated: December 30th 2025 04:31 PM
Amritsar : ਹਥਿਆਰਬੰਦ ਬਦਮਾਸ਼ਾਂ ਦੀ ਦਹਿਸ਼ਤ ; ਪਹਿਲਾਂ ਅੰਮ੍ਰਿਤਸਰ 'ਚੋਂ ਖੋਹੀ ਗੱਡੀ, ਫਿਰ ਤਰਨਤਾਰਨ 'ਚ AAP ਸਰਪੰਚ ਨੂੰ ਲੁੱਟਿਆ

Amritsar : ਹਥਿਆਰਬੰਦ ਬਦਮਾਸ਼ਾਂ ਦੀ ਦਹਿਸ਼ਤ ; ਪਹਿਲਾਂ ਅੰਮ੍ਰਿਤਸਰ 'ਚੋਂ ਖੋਹੀ ਗੱਡੀ, ਫਿਰ ਤਰਨਤਾਰਨ 'ਚ AAP ਸਰਪੰਚ ਨੂੰ ਲੁੱਟਿਆ

Amritsar Loot : ਅੰਮ੍ਰਿਤਸਰ ਤੋਂ ਹਥਿਆਰਾਂ ਦੀ ਨੋਕ ਤੇ ਗੱਡੀ ਖੋਹ ਕੇ ਭੱਜੇ ਬਦਮਾਸ਼ਾਂ ਦੀ ਗੱਡੀ ਤਰਨਤਾਰਨ ਨੇੜੇ ਖ਼ਰਾਬ ਹੋਣ ਤੋਂ ਬਾਅਦ ਬਦਮਾਸ਼ਾਂ ਨੇ ਹਲਕੇ ਦੇ ਪਿੰਡ ਪੰਡੋਰੀ ਰੋਮਾਣਾ ਦੇ ਆਮ ਆਦਮੀ ਪਾਰਟੀ (AAP Punjab) ਦੇ ਮੌਜੂਦਾ ਸਰਪੰਚ ਬਚਿੱਤਰ ਸਿੰਘ (Sarpanch Bachittar Singh) ਨੂੰ ਨਿਸ਼ਾਨਾ ਬਣਾਉਂਦਿਆਂ ਪਿਸਟਲ ਦੀ ਨੋਕ 'ਤੇ ਸਰਪੰਚ ਦੀ ਕੁੱਟਮਾਰ ਕਰਦਿਆਂ ਉਸਦੀ Swift dizare ਗੱਡੀ, ਪਿਸਟਲ, 2 ਮੋਬਾਈਲ ਅਤੇ ਨਕਦੀ ਖੋਹ ਲਏ ਗਏ ਅਤੇ ਮੌਕੇ ਤੋਂ ਫ਼ਰਾਰ ਹੋ ਗਏ।

ਸਰਪੰਚ ਬਚਿੱਤਰ ਸਿੰਘ ਨੇ ਦੱਸਿਆ ਕਿ ਉਹ ਭੰਗੜਾ ਗਰੁੱਪ ਚਲਾਉਂਦਾ ਹੈ ਅਤੇ ਬੀਤੀ ਰਾਤ ਉਨ੍ਹਾਂ ਦੇ ਗਰੁੱਪ ਮੁੰਡੇ ਪ੍ਰੋਗਰਾਮ ਲਗਾ ਕੇ ਵਾਪਸ ਆ ਰਹੇ ਸਨ ਗਰੁੱਪ ਵਿੱਚ ਸ਼ਾਮਲ ਕੁੜੀਆਂ ਨੂੰ ਘਰ ਛੱਡਣ ਲਈ ਮੁੰਡਿਆਂ ਨੇ ਫੋਨ ਕੀਤਾ ਤਾਂ ਉਹ ਕੁੜੀਆਂ ਨੂੰ ਘਰ ਛੱਡਣ ਲਈ ਉਹ ਜਦੋਂ ਕਾਰ ਲੈ ਕੇ ਘਰੋਂ ਨਿਕਲਿਆ ਤਾਂ ਉਸ ਨੂੰ ਤਰਨਤਾਰਨ ਨੇੜੇ ਰਿਲਾਇੰਸ ਪੈਟਰੋਲ ਪੰਪ ਨੇੜੇ ਉਸਦੀ ਕਾਰ ਨੂੰ ਇੱਕ ਵਿਅਕਤੀ ਨੇ ਰੋਕਿਆ ਅਤੇ ਉਸਨੇ ਖੁਦ ਨੂੰ ਪੁਲਿਸ ਮੁਲਾਜ਼ਮ ਹੋਣ ਦਾ ਦਾਅਵਾ ਕੀਤਾ।


ਉਪਰੰਤ, ਹਮਲਾਵਰ ਨੇ ਆਪਣੀ ਕਾਰ ਖ਼ਰਾਬ ਹੋਣ ਦਾ ਹਵਾਲਾ ਦਿੰਦਿਆਂ ਮਦਦ ਦੀ ਮੰਗ ਕੀਤੀ, ਜਦੋਂ ਉਸ ਵੱਲੋਂ ਸ਼ੀਸ਼ਾ ਥੱਲੇ ਕਰਨ ਤੇ ਉਸ ਵੱਲੋਂ ਕਾਰ ਦੀ ਚਾਬੀ ਕੱਢ ਲਈ ਗਈ। ਹਮਲਾਵਰ ਨਾਲ ਮੌਜੂਦ ਚਾਰ ਹੋਰ ਸਾਥੀਆਂ ਵੱਲੋਂ ਉਸਨੂੰ ਗੱਡੀ ਵਿੱਚੋਂ ਧੂਹ ਕੇ ਬਾਹਰ ਕੱਢ ਲਿਆ ਗਿਆ ਅਤੇ ਉਸ ਨਾਲ ਕੁੱਟਮਾਰ ਕਰਕੇ ਪਿਸਟਲ ਦੀ ਨੋਕ 'ਤੇ ਉਸਦਾ ਲਾਈਸੈਂਸੀ ਪਿਸਟਲ,ਦੋ ਮੋਬਾਈਲ ਅਤੇ ਨਕਦੀ ਖੋਹ ਲਈ ਗਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ ਹਨ।

ਉਧਰ, ਪੁਲਿਸ ਨੂੰ ਸੂਚਨਾ ਮਿਲਣ ਤੇ ਥਾਣਾ ਸਿਟੀ ਪੁਲਿਸ ਵੱਲੋਂ ਮੋਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਏ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਉਕਤ ਘਟਨਾ ਸਬੰਧੀ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

- PTC NEWS

Top News view more...

Latest News view more...

PTC NETWORK
PTC NETWORK