Bathinda ਚ ਮੋਮੋਜ਼ ਦੀ ਰੇੜੀ ਲਾਉਣ ਵਾਲੇ ਤੇ ਤਿੰਨ ਨਕਾਬਪੋਸ਼ ਬਾਈਕ ਸਵਾਰ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

Bathinda News : ਬਠਿੰਡਾ ਸਿਵਲ ਹਸਪਤਾਲ ਵਿਖੇ ਦਾਖਲ ਪੀੜਤ ਵਿਅਕਤੀ ਮਨ ਬਹਾਦਰ ਨੇ ਦੱਸਿਆ ਹੈ ਕਿ ਉਹ ਰੋਜ਼ਾਨਾ ਹੀ ਆਪਣੀ ਫਾਸਟ ਫੂਡ ਦੀ ਰੇੜੀ ਲਾਉਂਦਾ ਹੈ ਪ੍ਰਤਾਪ ਨਗਰ ਨਜਦੀਕ ਬੀਤੀ ਰਾਤ ਜਦੋਂ ਉਸਦੇ ਵੱਲੋਂ ਰੇੜੀ ਲਾਈ ਗਈ ਸੀ ਅਤੇ ਰਾਤ ਦੇ ਸਮੇਂ ਬਾਈਕ ਉੱਪਰ ਸਵਾਰ ਹੋ ਕੇ ਆਏ ਨੌਜਵਾਨ ਤਿੰਨ ਜਿਨਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ ,ਬਿਨਾਂ ਗੱਲਬਾਤ ਕੀਤੇ ਹੀ ਮੇਰੇ ਉੱਪਰ ਹਮਲਾ ਕਰ ਦਿੱਤਾ ਗਿਆ ਹੈ ਅਤੇ ਮੇਰੀਆਂ ਉਗਲਾਂ ਵੱਡੀਆਂ ਗਈਆਂ ਹਨ

By  Shanker Badra December 27th 2025 01:42 PM -- Updated: December 27th 2025 02:06 PM

Bathinda News :  ਬਠਿੰਡਾ ਸਿਵਲ ਹਸਪਤਾਲ ਵਿਖੇ ਦਾਖਲ ਪੀੜਤ ਵਿਅਕਤੀ ਮਨ ਬਹਾਦਰ ਨੇ ਦੱਸਿਆ ਹੈ ਕਿ ਉਹ ਰੋਜ਼ਾਨਾ ਹੀ ਆਪਣੀ ਫਾਸਟ ਫੂਡ ਦੀ ਰੇੜੀ ਲਾਉਂਦਾ ਹੈ ਪ੍ਰਤਾਪ ਨਗਰ ਨਜਦੀਕ ਬੀਤੀ ਰਾਤ ਜਦੋਂ ਉਸਦੇ ਵੱਲੋਂ ਰੇੜੀ ਲਾਈ ਗਈ ਸੀ ਅਤੇ ਰਾਤ ਦੇ ਸਮੇਂ ਬਾਈਕ ਉੱਪਰ ਸਵਾਰ ਹੋ ਕੇ ਆਏ ਨੌਜਵਾਨ ਤਿੰਨ ਜਿਨਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ ,ਬਿਨਾਂ ਗੱਲਬਾਤ ਕੀਤੇ ਹੀ ਮੇਰੇ ਉੱਪਰ ਹਮਲਾ ਕਰ ਦਿੱਤਾ ਗਿਆ ਹੈ ਅਤੇ ਮੇਰੀਆਂ ਉਗਲਾਂ ਵੱਡੀਆਂ ਗਈਆਂ ਹਨ ਅਤੇ ਮੇਰੇ ਸਿਰ 'ਤੇ ਸੱਟਾਂ ਮਾਰੀਆਂ। ਇਸ ਦੇ ਨਾਲ ਹੀ ਮੇਰੀ ਜੇਬ 'ਚੋਂ ਪੈਸੇ ਕੱਢਣ ਦੀ ਕੋਸ਼ਿਸ਼ ਵੀ ਕੀਤੀ ਗਈ ਅਤੇ ਜ਼ਖਮੀ ਹਾਲਾਤ 'ਚ ਮੈਨੂੰ ਸੁੱਟ ਕੇ ਫਰਾਰ ਹੋ ਗਏ ।

ਜ਼ਖਮੀ ਮਨ ਬਹਾਦਰ ਦੇ ਰਿਸ਼ਤੇਦਾਰਾਂ ਨੇ ਕਿਹਾ ਹੈ ਕਿ ਸਾਡਾ ਸਾਥੀ ਹੈ ਜੋ ਇਹ ਕੰਮ ਕਰਦਾ ਹੈ ਇਸ ਉਪਰ ਤਿੰਨ ਨਕਾਬਪੋਸ਼ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਸੀ ,ਜਿਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਇਸ ਉਪਰ ਹਮਲਾ ਕੀਤਾ ਅਤੇ ਇਸਦੀ ਪਤਨੀ ਰੋਂਦੀ ਹੋਈ ਸਾਡੇ ਕੋਲ ਆਈ ਅਤੇ ਇਸਨੂੰ ਜ਼ਖਮੀ ਹਾਲਾਤ 'ਚ ਸਿਵਿਲ ਹਸਪਤਾਲ ਲਿਆਂਦਾ। ਸਾਡੀ ਪੁਲਿਸ ਤੋਂ ਮੰਗ ਹੈ ਕਿ ਸਾਨੂੰ ਇਨਸਾਫ ਦਵਾਇਆ ਜਾਵੇ।

ਜ਼ਖਮੀ ਵਿਅਕਤੀ ਦਾ ਹਾਲ ਜਾਨਣ ਦੇ ਲਈ ਸਿਵਲ ਹਸਪਤਾਲ ਵਿਖੇ ਐਸਪੀਸੀਟੀ ਨਰਿੰਦਰ ਸਿੰਘ ਪੁੱਜੇ ਜਿਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਇਸ ਵਿਅਕਤੀ ਦਾ ਹਾਲ ਜਾਣਿਆ ਹੈ ਅਤੇ ਜਾਣਕਾਰੀ ਹਾਸਿਲ ਕੀਤੀ ਹੈ। ਸਾਡੇ ਵੱਲੋਂ ਜਲਦ ਉਨ੍ਹਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਜਾਣਕਾਰੀ ਮੁਤਾਬਿਕ ਇਹ ਮੋਮੋਜ਼ ਦੀ ਰੇੜੀ ਲਾਉਂਦਾ ਹੈ, ਉਸ ਰੇੜੀ ਉੱਪਰ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਵਿਅਕਤੀ ਆਏ ਹਨ ,ਉਹਨਾਂ ਨੇ ਇਸ ਉੱਪਰ ਹਮਲਾ ਕੀਤਾ ਹੈ।

Related Post