Zirakpur Mohali Airport Road ’ਤੇ ਡਰੇਨ ਨਾਲੇ ’ਚੋਂ ਮਿਲੀ ਕੁੜੀ ਦੀ ਅਣਪਛਾਤੀ ਲਾਸ਼, ਫੈਲੀ ਸਨਸਨੀ
Zirakpur Mohali Airport Road News : ਜ਼ੀਰਕਪੁਰ ਮੁਹਾਲੀ ਏਅਰਪੋਰਟ ਰੋਡ ’ਤੇ ਸਥਿਤ ਐਚ ਬਲਾਕ ਦੇ ਨੇੜੇ ਹਾਈਵੇ ਦੇ ਡਰੇਨ ਨਾਲੇ ’ਚੋਂ ਇੱਕ ਕੁੜੀ ਦੀ ਅਣਪਛਾਤੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਸ਼ ਮਿਲਣ ਮਗਰੋਂ ਇਲਾਕੇ ’ਚ ਸਨਸਨੀ ਫੈਲ ਗਈ। ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਦੱਸ ਦਈਏ ਕਿ ਸੁਚਨਾ ਮਿਲਦੇ ਹੀ ਪੁਲਿਸ ਅਤੇ ਫੋਰੇਂਸਿਕ ਟੀਮ ਮੌਕੇ ’ਤੇ ਪਹੁੰਚੀ ਅਤੇ ਨਾਲੇ ਵਿੱਚੋਂ ਲਾਸ਼ ਨੂੰ ਬਹਾਰ ਕੱਢਿਆ ਗਿਆ। ਲਾਸ਼ ਦੀ ਹਾਲਤ ਦੇਖ ਲੱਗ ਰਿਹਾ ਕਿ ਨਾਲੇ ਵਿੱਚ ਲਾਸ਼ ਕਈ ਦਿਨਾਂ ਤੋਂ ਪਈ ਹੋਈ ਹੈ।
ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਪੋਸਟਮਾਰਟਮ ਲਈ ਡੇਰਾਬਸੀ ਦੇ ਸਿਵਲ ਹਸਪਤਾਲ ਵਿੱਚ 72 ਘੰਟਿਆਂ ਲਈ ਰਖਵਾ ਦਿੱਤਾ ਹੈ। ਪੁਲਿਸ ਵੱਲੋਂ ਬਾਰੀਕੀ ਨਾਲ ਮਾਮਲੇ ਜਾਂਚ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਇਹ ਸਪਸ਼ਟ ਹੋਵੇਗਾ ਕਿ ਲਾਸ਼ ਕਿੰਨੇ ਦਿਨ ਪੁਰਾਣੀ ਹੈ ਅਤੇ ਮੌਤ ਕਿਵੇਂ ਹੋਈ ਹੈ।
ਇਹ ਵੀ ਪੜ੍ਹੋ : Dense Fog Alert In Punjab : ਕੜਾਕੇ ਦੀ ਠੰਢ ਨੇ ਠਾਰੇ ਪੰਜਾਬ ਤੇ ਚੰਡੀਗੜ੍ਹ ਦੇ ਲੋਕ, ਜਾਣੋ ਆਉਣ ਵਾਲੇ ਦਿਨਾਂ ’ਚ ਕਿਹੋ ਜਿਹਾ ਰਹੇਗਾ ਮੌਸਮ
- PTC NEWS