ਭਲਕੇ ਤੋਂ ਸ਼ੁਰੂ ਹੋਵੇਗਾ ਰੋਮਾਂਚ ਨਾਲ ਭਰਿਆ ਚੰਡੀਗੜ੍ਹ ਹਾਰਸ ਸ਼ੋਅ

By  Jasmeet Singh October 31st 2022 02:06 PM

ਚੰਡੀਗੜ੍ਹ, 31 ਅਕਤੂਬਰ: ਹਰ ਕਿਸੇ ਨੇ ਸੋਸ਼ਲ ਮੀਡੀਆ ਜਾਂ ਟੀ.ਵੀ ਮੀਡੀਆ ਦੇ ਮਾਧਿਅਮ ਰਾਹੀਂ ਘੋੜ ਸਵਾਰ ਵੱਲੋਂ ਘੋੜ ਸਵਾਰੀ ਦੌਰਾਨ ਵੱਖੋ-ਵੱਖਰੇ ਕਰਤੱਬ ਜ਼ਰੂਰ ਵੇਖੇ ਹੋਣਗੇ, ਇਹ ਵੇਖਣ ਨੂੰ ਬੜਾ ਹੀ ਰੋਮਾਂਚ ਭਰਿਆ ਲੱਗਦਾ ਹੈ ਪਰ ਜੇਕਰ ਤੁਹਾਨੂੰ ਅਜਿਹੇ ਸਾਹਸੀ ਕਾਰਨਾਮੇ ਅਸਲ ਵਿੱਚ ਵੇਖਣ ਨੂੰ ਮਿਲਣ ਤਾਂ ਇਹ ਹੋਰ ਵੀ ਰੋਮਾਂਚਕ ਅੱਖੀਂ ਡਿੱਠਾ ਕਾਰਨਾਮਾ ਹੋਵੇ। ਇਹ ਖ਼ੂਬਸੂਰਤ ਮੌਕਾ ਮਿਲ ਰਿਹਾ ਚੰਡੀਗੜ੍ਹ ਤੇ ਚੰਡੀਗੜ੍ਹ ਦੇ ਨਾਲ ਲਗਦੇ ਇਲਾਕਾ ਵਾਸੀਆਂ ਨੂੰ, ਜਿੱਥੇ ਮੁੱਲਾਪੁਰ ਦੀ ਰੈਂਚ ਵਿੱਚ ਚੰਡੀਗੜ੍ਹ ਹਾਰਸ ਸ਼ੋਅ ਹੋਣ ਜਾ ਰਿਹਾ ਹੈ। ਇਸ ਘੋੜ ਸਵਾਰੀ ਵਿੱਚ ਹਥਿਆਰਬੰਦ ਸੈਨਾਵਾਂ ਦੇ ਘੋੜ ਸਵਾਰ ਵੀ ਕਾਰਨਾਮੇ ਕਰਦੇ ਨਜ਼ਰ ਆਉਣਗੇ।

ਇਹ ਹਾਰਸ ਸ਼ੋਅ 1 ਨਵੰਬਰ ਤੋਂ ਸ਼ੁਰੂ ਹੋ ਕੇ 6 ਨਵੰਬਰ ਤੱਕ ਚੱਲੇਗਾ। ਇਸ ਵਾਰ ਵੀ ਹਾਰਸ ਸ਼ੋਅ 'ਚ ਕਈ ਚੀਜ਼ਾਂ ਦੇਖਣ ਨੂੰ ਮਿਲਣਗੀਆਂ। ਪਿਛਲੇ ਸਾਲ ਹੋਇਆ ਹਾਰਸ ਸ਼ੋਅ ਵੀ ਬਹੁਤ ਰੋਮਾਂਚਕ ਸੀ। ਇਸ ਨੂੰ ਦੇਖਣ ਲਈ ਲੋਕ ਵੱਡੀ ਗਿਣਤੀ 'ਚ ਲੋਕ ਪਹੁੰਚੇ ਸਨ। ਇਸ ਸਾਲ ਹੋਣ ਵਾਲੇ ਹਾਰਸ ਸ਼ੋਅ ਵਿੱਚ ਵੱਖ-ਵੱਖ ਕਿਸਮ ਦੇ ਘੋੜੇ ਖਿੱਚ ਦਾ ਕੇਂਦਰ ਰਹਿਣਗੇ। ਜਿਨ੍ਹਾਂ ਦੀ ਕੀਮਤ ਲੱਖਾਂ ਵਿੱਚ ਹੈ। ਇਨ੍ਹਾਂ ਘੋੜਿਆਂ ਦੇ ਡਾਈਟ ਪਲਾਨ ਤੋਂ ਲੈ ਕੇ ਦੇਖਭਾਲ ਤੱਕ ਅਤੇ ਉਨ੍ਹਾਂ ਤੋਂ ਬਾਅਦ ਬਾਕੀ ਸਾਰੀ ਜਾਣਕਾਰੀ ਵੀ ਉਪਲਬਧ ਹੋਵੇਗੀ। 

ਸ਼ੋਅ ਦੇ 'ਨਾਕਆਊਟ ਡੇਅ' ਦੌਰਾਨ ਸਭ ਤੋਂ ਰੋਮਾਂਚਕ ਡਾਗ ਸ਼ੋਅ, ਹਾਰਸ ਪਰੇਡ, ਲੈਂਟਰਨ ਸ਼ੋਅ ਅਤੇ ਨਾਕਆਊਟ ਈਵੈਂਟ ਚ ਸ਼ੋਅਜੰਪਿੰਗ ਦਾ ਪ੍ਰਸਦਰਸ਼ਨ ਹੋਵੇਗਾ, ਜਿੱਥੇ ਸਭ ਤੋਂ ਘੱਟ ਸਮੇਂ ਵਿੱਚ ਕੋਰਸ ਪੂਰਾ ਕਰਨ ਵਾਲਾ ਪ੍ਰਤੀਯੋਗੀ ਮੁਕਾਬਲਾ ਜਿੱਤਦਾ ਹੈ।

ਇਹ ਵੀ ਪੜ੍ਹੋ: ਮੋਰਬੀ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 141, 70 ਜ਼ਖਮੀ, 50 ਤੋਂ ਵੱਧ ਲਾਪਤਾ

ਮਿਲਟਰੀ ਲਿਟਰੇਚਰ ਫੈਸਟੀਵਲ ਦਰਮਿਆਨ ਹਰ ਸਾਲ ਇਸੇ ਤਰ੍ਹਾਂ ਦਾ ਘੋੜਸਵਾਰੀ ਦਾ ਪ੍ਰਦਰਸ਼ਨ ਹੁੰਦਾ ਹੈ। ਇਸ ਸਮਾਰੋਹ 'ਚ ਵੀ ਵੱਡੀ ਗਿਣਤੀ ਚ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਕੋਰੋਨਾ ਕਾਲ ਕਾਰਨ ਅਜਿਹੇ ਵੱਡੇ ਸਮਾਗਮ ਦੋ ਸਾਲਾਂ ਤੋਂ ਨਹੀਂ ਹੋ ਪਾਏ ਸਨ। ਹੁਣ ਜਦੋਂ ਸਭ ਕੁਝ ਆਮ ਵਾਂਗ ਹੋ ਗਿਆ ਹੈ ਤਾਂ ਇਹ ਸ਼ੋਅ ਦੁਬਾਰਾ ਉਤਸ਼ਾਹ ਨਾਲ ਸ਼ੁਰੂ ਹੋ ਰਿਹਾ ਹੈ।

Related Post