Donald Trump Threatens EU : ਕੈਨੇਡਾ, ਚੀਨ ਤੋਂ ਬਾਅਦ ਡੋਨਾਲਡ ਟਰੰਪ ਹੁਣ ਯੂਰੋਪ ਤੋਂ ਲਵੇਗਾ ਬਦਲਾ ! ਟੈਰਿਫ ਲਗਾਉਣ ਦੀਆਂ ਤਿਆਰੀਆਂ ਸ਼ੁਰੂ

ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਦੋਂ ਤੋਂ ਸਹੁੰ ਚੁੱਕੀ ਹੈ, ਉਦੋਂ ਤੋਂ ਹੀ ਟੈਰਿਫ ਨੀਤੀ ਨੂੰ ਅੱਗੇ ਵਧਾ ਰਹੇ ਹਨ। ਕੈਨੇਡਾ, ਮੈਕਸੀਕੋ ਅਤੇ ਚੀਨ 'ਤੇ ਟੈਰਿਫ ਲਗਾਉਣ ਤੋਂ ਬਾਅਦ ਟਰੰਪ ਨੇ ਹੁਣ ਯੂਰਪੀਅਨ ਯੂਨੀਅਨ (ਈਯੂ) 'ਤੇ ਟੈਰਿਫ ਲਗਾਉਣ ਦੀ ਗੱਲ ਕੀਤੀ ਹੈ।

By  Aarti February 3rd 2025 01:22 PM

Donald Trump Threatens EU  : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਦੋਂ ਤੋਂ ਸੱਤਾ ਵਿੱਚ ਆਏ ਹਨ, ਉਹ ਪੂਰੀ ਤਰ੍ਹਾਂ ਫਾਰਮ ਵਿੱਚ ਹਨ। ਉਨ੍ਹਾਂ ਨੇ ਮੈਕਸੀਕੋ ਅਤੇ ਕੈਨੇਡਾ ਵਰਗੇ ਦੇਸ਼ਾਂ ਤੋਂ ਆਯਾਤ 'ਤੇ 25 ਪ੍ਰਤੀਸ਼ਤ ਟੈਰਿਫ ਲਗਾਇਆ ਹੈ। ਇਸ ਤੋਂ ਇਲਾਵਾ ਚੀਨ 'ਤੇ 10 ਫੀਸਦ ਵਾਧੂ ਟੈਰਿਫ ਵੀ ਲਗਾਇਆ ਗਿਆ ਹੈ। ਹੁਣ ਉਨ੍ਹਾਂ ਦੇ ਨਿਸ਼ਾਨੇ ’ਤੇ ਇੱਕ ਹੋਰ ਦੇਸ਼ ਆ ਗਿਆ ਹੈ। 

ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਦੋਂ ਤੋਂ ਸਹੁੰ ਚੁੱਕੀ ਹੈ, ਉਦੋਂ ਤੋਂ ਹੀ ਟੈਰਿਫ ਨੀਤੀ ਨੂੰ ਅੱਗੇ ਵਧਾ ਰਹੇ ਹਨ। ਕੈਨੇਡਾ, ਮੈਕਸੀਕੋ ਅਤੇ ਚੀਨ 'ਤੇ ਟੈਰਿਫ ਲਗਾਉਣ ਤੋਂ ਬਾਅਦ ਟਰੰਪ ਨੇ ਹੁਣ ਯੂਰਪੀਅਨ ਯੂਨੀਅਨ (ਈਯੂ) 'ਤੇ ਟੈਰਿਫ ਲਗਾਉਣ ਦੀ ਗੱਲ ਕੀਤੀ ਹੈ।

ਇਸ ਸਬੰਧੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਯੂਰਪ ਨੇ ਸਾਡਾ ਬਹੁਤ ਫਾਇਦਾ ਉਠਾਇਆ ਹੈ। ਉਹ ਸਾਡੇ ਨਾਲ ਕਾਰੋਬਾਰ ਕਰਕੇ ਅੱਗੇ ਵਧ ਰਿਹਾ ਹੈ, ਪਰ ਸਾਨੂੰ ਕੋਈ ਲਾਭ ਨਹੀਂ ਹੋਇਆ। ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਇਸ ਫੈਸਲੇ ਨਾਲ ਮਹਿੰਗਾਈ ਵਧੇਗੀ ਅਤੇ ਇਸਦਾ ਅਸਰ ਅਮਰੀਕਾ ਦੇ ਵਿਕਾਸ 'ਤੇ ਵੀ ਪਵੇਗਾ। 

ਦੱਸ ਦਈਏ ਕਿ ਡੋਨਾਲਡ ਟਰੰਪ ਨੇ ਫੌਜੀ ਸਹਾਇਤਾ ਨੂੰ ਲੈ ਕੇ ਯੂਰਪੀ ਦੇਸ਼ਾਂ ਨੂੰ ਵੀ ਝਾੜ ਵੀ ਪਾਈ ਹੈ। ਉਨ੍ਹਾਂ ਨੇ ਕਿਹਾ ਕਿ ਯੂਰਪੀ ਦੇਸ਼ਾਂ ਦੀ ਸੁਰੱਖਿਆ ਕਦੋਂ ਤੱਕ ਅਮਰੀਕਾ 'ਤੇ ਨਿਰਭਰ ਰਹੇਗੀ, ਉਨ੍ਹਾਂ ਨੂੰ ਆਪਣੀ ਸੁਰੱਖਿਆ ਲਈ ਹਥਿਆਰ ਵੀ ਖਰੀਦਣੇ ਚਾਹੀਦੇ ਹਨ। ਉਨ੍ਹਾਂ ਨੂੰ ਆਪਣਾ ਰੱਖਿਆ ਬਜਟ ਵਧਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ, ਯੂਰਪੀਅਨ ਯੂਨੀਅਨ ਦਾ ਕਹਿਣਾ ਹੈ ਕਿ ਜੇਕਰ ਸਾਡੇ 'ਤੇ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ, ਤਾਂ ਅਸੀਂ ਵੀ ਉਸ ਅਨੁਸਾਰ ਫੈਸਲੇ ਲਵਾਂਗੇ।

ਇਹ ਵੀ ਪੜ੍ਹੋ : Trade War : ਟਰੰਪ ਟੈਰਿਫ਼ ਦਾ ਅਸਰ, ਚੀਨੀ ਕਰੰਸੀ ਡਿੱਗੀ, ਮੈਕਸੀਕਨ ਪੇਸੋ ਤੇ ਕੈਨੇਡੀਅਨ ਡਾਲਰ ਵੀ ਰਿਕਾਰਡ ਹੇਠਾਂ ਆਇਆ

Related Post