CM Mann V/S Punjab Governor: ਮੁੜ ਵਧੀ ਰਾਜਪਾਲ ਤੇ CM ਮਾਨ ਵਿਚਾਲੇ ਤਕਰਾਰ; ਰਾਜਪਾਲ ਨੇ ਇਨ੍ਹਾਂ ਮੁੱਦਿਆਂ ‘ਤੇ ਰਾਸ਼ਟਰਪਤੀ ਜਾਂ SC ਜਾਣ ਦਾ ਦਿੱਤਾ ਸੰਕੇਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਾਲੇ ਇੱਕ ਵਾਰ ਤੋਂ ਤਕਰਾਰ ਵਧਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਗੰਭੀਰ ਮਾਮਲਿਆਂ 'ਤੇ ਰਾਸ਼ਟਰਪਤੀ ਜਾਂ ਸੁਪਰੀਮ ਕੋਰਟ ਜਾਣ ਦਾ ਸੰਕੇਤ ਦਿੱਤਾ ਹੈ।
CM Mann V/S Punjab Governor: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਾਲੇ ਇੱਕ ਵਾਰ ਤੋਂ ਤਕਰਾਰ ਵਧਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਗੰਭੀਰ ਮਾਮਲਿਆਂ 'ਤੇ ਰਾਸ਼ਟਰਪਤੀ ਜਾਂ ਸੁਪਰੀਮ ਕੋਰਟ ਜਾਣ ਦਾ ਸੰਕੇਤ ਦਿੱਤਾ ਹੈ। ਦੱਸ ਦਈਏ ਕਿ ਰਾਜਪਾਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਕਈ ਮੁੱਦਿਆਂ ਉੱਤੇ ਗੰਭੀਰਤਾ ਨਾਲ ਵਿਚਾਰ ਕਰਨ ਅਤੇ ਕੁਝ ਮਾਮਲਿਆਂ ਬਾਰੇ ਗ੍ਰਹਿ ਮੰਤਰੀ ਅਤੇ ਪੀਐੱਮ ਨਰਿੰਦਰ ਮੋਦੀ ਨੂੰ ਚਿੱਠੀ ਲਿਖਣ ਦੀ ਵੀ ਗੱਲ ਆਖੀ।
ਪਾਕਿਸਤਾਨ 'ਤੇ ਹੋਵੇ ਸਰਜੀਕਲ ਸਟ੍ਰਾਈਕ-ਰਾਜਪਾਲ
ਪ੍ਰੈਸ ਕਾਨਫਰੰਸ ਦੌਰਾਨ ਰਾਜਪਾਲ ਨੇ ਇਕ ਵਾਰ ਫਿਰ ਦੁਹਰਾਇਆ ਕਿ ਭਾਰਤ ਨੂੰ ਪਾਕਿਸਤਾਨ 'ਤੇ ਸਰਜੀਕਲ ਸਟ੍ਰਾਈਕ ਕਰਨੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਇਸ ਸਬੰਧੀ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਪੱਤਰ ਲਿਖਣਗੇ। ਉਮੀਦ ਹੈ ਕਿ ਉਨ੍ਹਾਂ ਦੀ ਗੱਲ 'ਤੇ ਗੌਰ ਕੀਤਾ ਜਾਵੇਗਾ।
ਰਾਜਪਾਲ ਨੇ ਮੁੜ ਘੇਰੀ ਸਰਕਾਰ
ਇਸ ਤੋਂ ਇਲਾਵਾ ਰਾਜਪਾਲ ਨੇ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਏ। ਰਾਜਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਲਜ਼ਾਮਾਂ ‘ਤੇ ਕਿਹਾ ਕਿ ਕੌਣ ਕਿਸ ਨੂੰ ਕੰਮ ਕਰਨ ਨਹੀਂ ਦਿੰਦਾ। ਉਨ੍ਹਾਂ ਨੇ ਸੀਐੱਮ ਨੂੰ 10 ਚਿੱਠੀਆਂ ਲਿਖੀਆਂ ਪਰ ਕਿਸੇ ਦਾ ਵੀ ਜਵਾਬ ਨਹੀਂ ਆਇਆ। ਮੈਨੂੰ ਪਤਾ ਹੈ ਕਿ ਕੀ-ਕੀ ਹੋ ਰਿਹਾ ਹੈ। ਮੈਨੂੰ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਤੁਸੀਂ ਬਰਾਬਰੀ ਨਾ ਕਰੋ ਮੈ ਤਾਂ ਸਰਕਾਰ ਦੀ ਬਰਾਬਰੀ ਕਰ ਵੀ ਨਹੀਂ ਸਕਦਾ।
ਲਾਲ ਚੰਦ ਕਟਾਰੂਚੱਕ ਦੇ ਮੁੱਦੇ 'ਤੇ ਰਾਜਪਾਲ ਦਾ ਬਿਆਨ
ਇਸ ਤੋਂ ਇਲਾਵਾ ਰਾਜਪਾਲ ਨੇ ਪੰਜਾਬ ਦੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਮੁੱਦੇ ‘ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਮੰਤਰੀ ਨੂੰ ਬਚਾਉਂਦੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਭਵਨ ਅਤੇ ਅਨੁਸੂਚਿਤ ਜਾਤੀਆਂ ਲਈ ਕੌਮੀ ਕਮਿਸ਼ਨ (ਐਨਸੀਐਸਸੀ) ਨੇ ਤੀਜੀ ਵਾਰ ਇਹ ਮੁੱਦਾ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕੋਲ ਉਠਾਇਆ ਸੀ ਅਤੇ ਜਦੋਂ ਤੱਕ ਕੋਈ ਜਵਾਬ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਉਹ ਇਸ ਮੁੱਦੇ ਨੂੰ ਚੁੱਕਦੇ ਰਹਿਣਗੇ।
ਨਗਰ ਨਿਗਮ ਮੀਟਿੰਗ ‘ਚ ਹੋਏ ਹੰਗਾਮੇ ‘ਤੇ ਬੋਲੇ ਰਾਜਪਾਲ
ਦੂਜੇ ਪਾਸੇ ਨਗਰ ਨਿਗਮ ਮੀਟਿੰਗ ਚ ਹੋਏ ਹੰਗਾਮੇ ‘ਤੇ ਰਾਜਪਾਲ ਨੇ ਕਿਹਾ ਕਿ ਕੁਝ ਗਾਰਬੇਜ਼ ਪ੍ਰੋਸੈਸਿੰਗ ਪਲਾਂਟ ਨੂੰ ਲੈ ਕੇ ਹੋਈਆਂ ਗਲਤਫਿਹਮੀਆਂ ਦੇ ਚੱਲਦੇ ਹੰਗਾਮਾ ਹੋਇਆ। ਇਸ ਦੌਰਾਨ ਗਲਤ ਸ਼ਬਦਾਵਲੀ ਦਾ ਵੀ ਇਸਤੇਮਾਲ ਕੀਤਾ ਗਿਆ ਜੋ ਕਿ ਨਹੀਂ ਹੋਣੀ ਚਾਹੀਦੀ ਸੀ। ਜੋ ਮੁੱਦਾ ਹੈ ਉਸ ਨੂੰ ਬੈਠ ਕੇ ਵਿਚਾਰ ਕਰਕੇ ਹੱਲ ਕਰਨਾ ਚਾਹੀਦਾ ਸੀ। ਭਵਿੱਖ ‘ਚ ਇਸ ਤਰ੍ਹਾਂ ਦਾ ਕੁਝ ਨਾ ਹੋਵੇ ਇਸ ਲਈ ਕੌਂਸਲਰਾਂ ਨੂੰ ਸਮਝਾਇਆ ਜਾਵੇਗਾ।
ਚੰਡੀਗੜ੍ਹ ਨੂੰ ਖੂਬਸੂਰਤ ਬਣਾਉਣਾ ਸਾਡੀ ਜਿੰਮੇਵਾਰੀ-ਰਾਜਪਾਲ
ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਚੰਡੀਗੜ੍ਹ ਨੂੰ ਖੂਬਸੂਰਤ ਬਣਾਉਣਾ ਸਾਡੀ ਜਿੰਮੇਵਾਰੀ ਹੈ। ਜਦੋ ਉਹ ਚੰਡੀਗੜ੍ਹ ਆਏ ਸੀ ਤਾਂ 5ਵੇਂ ਦਿਨ ਗਾਰਬੇਜ਼ ਪਲਾਂਟ ਨੂੰ ਦੇਖਣ ਗਏ ਜੋ ਕਿ ਉਨ੍ਹਾਂ ਨੂੰ ਬਹੁਤ ਹੀ ਮਾੜੇ ਹਲਾਤ ਚ ਦਿਖਿਆ ਜਿਸ ਦੇ ਚੱਲਦੇ ਉੱਥੇ ਇੱਕ ਨਵਾਂ ਪਲਾਂਟ ਬਣਾਉਣਾ ਚਾਹੀਦਾ ਹੈ ਜਿਸਦੀ ਲਾਗਤ ਲਗਭਗ 500 ਕਰੋੜ ਰੁਪਏ ਆਏਗੀ।
ਚੰਡੀਗੜ੍ਹ ‘ਚ ਲਗਾਇਆ ਜਾਵੇਗਾ ਨਵਾਂ ਪਲਾਂਟ-ਰਾਜਪਾਲ
ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨਿਰੀ ਇੰਸੀਟਿਉਟ ਜੋਕਿ ਦੇਸ਼ ਦੀ ਮਸ਼ਹੂਰ ਇੰਸੀਟਿਉਟ ਹੈ ਜੋ ਵਾਤਾਵਰਣ ਨੂੰ ਲੈ ਕੇ ਕਾਫੀ ਚੰਗਾ ਕੰਮ ਕਰ ਰਹੀ ਹੈ। ਉਨ੍ਹਾਂ ਦੇ ਨਾਲ ਹੀ ਉਨ੍ਹਾਂ ਨੇ ਚੰਡੀਗੜ੍ਹ ‘ਚ ਨਵਾਂ ਪਲਾਂਟ ਲਗਾਉਣ ਦੀ ਗੱਲ ਆਖੀ ਹੈ। ਨਿਰੀ ਦੇ ਨਾਲ ਸਾਡਾ ਐਮਓਯੂ ਹੋਇਆ ਹੈ। ਉਨ੍ਹਾਂ ਨੇ ਕੰਸਲਟੇਂਟ ਦੇ ਤੌਰ ‘ਤੇ ਅਸੀਂ ਹਾਇਰ ਕੀਤਾ ਹੈ।
ਇਹ ਵੀ ਪੜ੍ਹੋ: Pardeep Singh murder case: ਡੇਰਾ ਪ੍ਰੇਮੀ ਪਰਦੀਪ ਸਿੰਘ ਦੇ ਕਤਲ ਮਾਮਲੇ ਦਾ ਮਾਸਟਰਮਾਈਂਡ ਪੁਲਿਸ ਅੜਿੱਕੇ