TV ਅਦਾਕਾਰਾ Kumkum Bhagya ਦੀ ਹੋਈ ਮੌਤ, ਭੈਣ ਦੀ ਮੌਤ ਤੋਂ ਕੁੱਝ ਘੰਟਿਆਂ ਬਾਅਦ ਤੋੜਿਆ ਦਮ
TV Acctress Dolly Sohi Death: ਟੀਵੀ ਸੀਰੀਅਲ 'ਕੁਮਕੁਮ ਭਾਗਿਆ' ਫੇਮ ਅਦਾਕਾਰਾ ਡੌਲੀ ਸੋਹੀ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਹੈ। ਅਦਾਕਾਰਾ ਦੀ ਮੌਤ ਉਸ ਦੀ ਭੈਣ ਦੀ ਮੌਤ ਦੇ ਕੁੱਝ ਘੰਟਿਆਂ ਬਾਅਦ ਹੋਈ, ਜੋ ਕਿ ਸਰਵਾਈਕਲ ਕੈਂਸਰ (cervical-cancer) ਨਾਲ ਪੀੜਤ ਸੀ। ਡੌਲੀ ਨੇ ਮੁੰਬਈ ਦੇ ਅਪੋਲੋ ਹਸਪਤਾਲ 'ਚ ਆਖਰੀ ਸਾਹ ਲਏ। ਅਦਾਕਾਰਾ ਦੀ ਮੌਤ ਨਾਲ ਟੀਵੀ ਜਗਤ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਡੌਲੀ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਅਦਾਕਾਰਾ ਨੂੰ 6 ਮਹੀਨੇ ਪਹਿਲਾਂ ਹੀ ਸਰਵਾਈਕਲ ਕੈਂਸਰ ਤੋਂ ਪੀੜਤ ਹੋਣ ਬਾਰੇ ਪਤਾ ਲੱਗਿਆ ਸੀ ਅਤੇ ਉਸ ਸਮੇਂ ਤੋਂ ਹੀ ਉਸ ਦਾ ਇਲਾਜ ਜਾਰੀ ਸੀ। ਬਿਮਾਰੀ ਕਾਰਨ ਹੀ ਉਸ ਨੂੰ ਆਪਣਾ ਟੀਵੀ ਸੀਰੀਅਲ 'ਝਨਕ' (Jhanak) ਵੀ ਅੱਧ ਵਿਚਕਾਰ ਛੱਡਣਾ ਪਿਆ ਸੀ। ਡੌਲੀ ਆਪਣੇ ਪਿੱਛੇ 14 ਸਾਲਾ ਦੀ ਧੀ ਅਮੇਲੀਆ ਨੂੰ ਛੱਡ ਗਈ।
ਪਰਿਵਾਰਕ ਮੈਂਬਰਾਂ ਅਨੁਸਾਰ ਡੌਲੀ ਦੀ ਮੌਤ ਭੈਣ ਅਮਨਦੀਪ ਸੋਹੀ ਦੀ ਮੌਤ ਤੋਂ ਕੁੱਝ ਘੰਟਿਆਂ ਬਾਅਦ ਹੀ ਹੋ ਗਈ। ਉਨ੍ਹਾਂ ਦੱਸਿਆ ਕਿ ਅਦਾਕਾਰਾ ਦੀ ਭੈਣ ਅਮਨਦੀਪ ਸੋਹੀ ਦੀ ਪੀਲੀਆ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਪਹਿਲਾਂ 22 ਫਰਵਰੀ ਨੂੰ ਉਸ ਨੇ ਹਸਪਤਾਲ ਵਿਚੋਂ ਬੈਡ ਤੋਂ ਆਪਣੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਸੀ।
ਟੀਵੀ ਜਗਤ 'ਚ ਯੋਗਦਾਨ
ਡੌਲੀ ਸੋਹੀ ਇੱਕ ਮਸ਼ਹੂਰ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਸੀ। ਉਸ ਨੇ ਵੱਖ-ਵੱਖ ਟੀਵੀ ਸੀਰੀਅਲਾਂ ਅਤੇ ਫਿਲਮਾਂ 'ਚ ਆਪਣੀਆਂ ਭੂਮਿਕਾਵਾਂ ਲਈ ਪ੍ਰਸਿੱਧੀ ਪ੍ਰਾਪਤ ਕੀਤੀ। ਉਸ ਦੀਆਂ ਕੁਝ ਮਹੱਤਵਪੂਰਨ ਰਚਨਾਵਾਂ ਵਿੱਚ 'ਭਾਬੀ, ਕੁਮਕੁਮ ਭਾਗਿਆ, ਕਸੌਟੀ ਜ਼ਿੰਦਗੀ ਕੀ, ਕੁਸੁਮ ਅਤੇ ਕਹਾਨੀ ਘਰ ਘਰ ਕੀ' ਵਰਗੇ ਸੀਰੀਅਲ ਸ਼ਾਮਲ ਹਨ।
ਡੌਲੀ ਵਾਂਗ ਅਮਨਦੀਪ ਸੋਹੀ ਵੀ ਇੱਕ ਅਭਿਨੇਤਾ ਸੀ, ਜੋ ਟੀਵੀ ਸੀਰੀਅਲਾਂ ਅਤੇ ਫਿਲਮਾਂ 'ਚ ਆਪਣੀ ਭੂਮਿਕਾ ਲਈ ਜਾਣਿਆ ਜਾਂਦਾ ਸੀ। ਭਾਵੇਂ ਉਹ ਆਪਣੀ ਭੈਣ ਡੌਲੀ ਜਿੰਨੀ ਮਸ਼ਹੂਰ ਨਹੀਂ ਸੀ, ਪਰ ਮਨੋਰੰਜਨ ਉਦਯੋਗ ਵਿੱਚ ਵੱਡਾ ਯੋਗਦਾਨ ਸੀ। ਉਹ ਵੱਖ-ਵੱਖ ਟੀਵੀ ਸੀਰੀਅਲਾਂ ਵਿੱਚ ਦਿਖਾਈ ਦਿੱਤੀ ਸੀ ਅਤੇ ਆਪਣੀ ਅਦਾਕਾਰੀ ਦੇ ਹੁਨਰ ਲਈ ਪ੍ਰਸ਼ੰਸਾ ਪ੍ਰਾਪਤ ਕੀਤੀ ਸੀ।