Moga News : ਕਾਰ ਤੇ ਮੋਟਰਸਾਈਕਲ ਦੀ ਆਹਮੋ-ਸਾਹਮਣੀ ਟੱਕਰ, ਦੋ ਸਕੇ ਭਰਾਵਾਂ ਦੀ ਮੌਤ, ਭੈਣ ਫ਼ਰੀਦਕੋਟ ਰੈਫ਼ਰ

Moga Accident : ਜਾਣਕਾਰੀ ਅਨੁਸਾਰ ਪਿੰਡ ਹਰੀਏਵਾਲਾ ਤੋਂ ਇੱਕ ਮੋਟਰਸਾਈਕਲ 'ਤੇ ਤਿੰਨ ਲੋਕ ਸਵਾਰ ਹੋ ਕੇ ਮੁਦਕੀ ਵੱਲ ਜਾ ਰਹੇ ਸੀ ਤਾਂ ਮੁਦਕੀ ਵਾਲੇ ਪਾਸਿਓਂ ਇੱਕ ਸਵਿਫਟ ਕਾਰ ਆ ਰਹੀ ਸੀ, ਜਿਸ ਦੀ ਮੋਟਰਸਈਕਲ ਦੇ ਨਾਲ ਟੱਕਰ ਹੋ ਗਈ।

By  KRISHAN KUMAR SHARMA July 20th 2024 01:22 PM

Moga Accident : ਮੋਗਾ ਦੇ ਕਸਬਾ ਬਾਘਾ ਪੁਰਾਣਾ ਦੇ ਮੁਦਕੀ ਰੋਡ ਉਪਰ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਆਮੋ-ਸਾਹਮਣੇ ਟੱਕਰ ਹੋ ਗਈ, ਜਿਸ ਵਿੱਚ ਮੋਟਰਸਾਈਕਲ ਤੇ ਸਵਾਰ ਮਾਮੇ ਭੂਆ ਦੇ ਦੋ ਭਰਾਵਾਂ ਦੀ ਮੌਤ ਹੋ ਗਈ ਅਤੇ ਭੈਣ ਗੰਭੀਰ ਜਖਮੀ ਹੋ ਗਈ, ਜਿਸ ਨੂੰ ਇਲਾਜ ਲਈ ਫਰੀਦਕੋਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਜਾਣਕਾਰੀ ਅਨੁਸਾਰ ਪਿੰਡ ਹਰੀਏਵਾਲਾ ਤੋਂ ਇੱਕ ਮੋਟਰਸਾਈਕਲ 'ਤੇ ਤਿੰਨ ਲੋਕ ਸਵਾਰ ਹੋ ਕੇ ਮੁਦਕੀ ਵੱਲ ਜਾ ਰਹੇ ਸੀ ਤਾਂ ਮੁਦਕੀ ਵਾਲੇ ਪਾਸਿਓਂ ਇੱਕ ਸਵਿਫਟ ਕਾਰ ਆ ਰਹੀ ਸੀ, ਜਿਸ ਦੀ ਮੋਟਰਸਈਕਲ ਦੇ ਨਾਲ ਟੱਕਰ ਹੋ ਗਈ। ਮੋਟਰਸਾਈਕਲ 'ਤੇ ਸਵਾਰ ਤਿੰਨ ਲੋਕਾਂ ਵਿੱਚੋਂ ਇੱਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਦੀ ਫਰੀਦਕੋਟ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਅਤੇ ਭੈਣ ਗੰਭੀਰ ਜ਼ਖਮੀ ਹੋ ਗਈ, ਜਿਸ ਦਾ ਇਲਾਜ ਚੱਲ ਰਿਹਾ ਹੈ।

ਥਾਣਾ ਬਾਘਾਪੁਰਾਣਾ ਦੇ ਐਸਐਚਓ ਜਸਵਰਿੰਦਰ ਸਿੰਘ ਨੇ ਕਿਹਾ ਕਿ ਇੱਕ ਸਵਿਫਟ ਕਾਰ ਮੁਦਕੀ ਸਾਈਡ ਵੱਲੋਂ ਆ ਰਹੀ ਸੀ ਅਤੇ ਪਿੰਡ ਹਰੀਏਵਾਲਾ ਸਾਈਡ ਤੋਂ ਇੱਕ ਮੋਟਰਸਾਈਕਲ ਜਾ ਰਿਹਾ ਸੀ, ਜਿਸਦੇ ਉੱਪਰ ਤਿੰਨ ਲੋਕ ਸਵਾਰ ਸਨ। ਇੱਕ ਦਲਜੀਤ ਸਿੰਘ ਨਾਮ ਦਾ ਵਿਅਕਤੀ ਤੇ ਇੱਕ ਰੂਪ ਸਿੰਘ ਨਾਮ ਦਾ ਵਿਅਕਤੀ ਅਤੇ ਇੱਕ ਉਨ੍ਹਾਂ ਦੀ ਭੈਣ ਰਮਨਦੀਪ ਕੌਰ, ਤਿੰਨੇ ਜਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੁੱਦਕੀ ਵੱਲ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਦੋਨੇ ਨੌਜਵਾਨ ਮਾਮੇ ਭੂਆ ਦੇ ਲੜਕੇ ਹਨ।

ਉਨ੍ਹਾਂ ਦੱਸਿਆ ਕਿ ਕਾਰ ਵਾਲੇ ਦੀ ਲਾਪਰਵਾਹੀ ਕਾਰਨ ਇਨ੍ਹਾਂ ਦਾ ਐਕਸੀਡੈਂਟ ਹੋ ਗਿਆ ਅਤੇ ਮੌਕੇ 'ਤੇ ਦਲਜੀਤ ਸਿੰਘ ਨਾਮ ਦਾ ਜੋ ਵਿਅਕਤੀ ਹੈ ਉਸਦੀ ਮੌਤ ਹੋ ਗਈ ਹੈ ਅਤੇ ਦੂਜੇ ਜਖਮੀ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਸੀ, ਜਿਸਦੀ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਜ਼ਖ਼ਮੀ ਮਹਿਲਾ ਦੇ ਬਿਆਨ ਲੈ ਕੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ।

Related Post