ਸਮਰਾਲਾ ਚ ਇੱਕੋ ਦਿਨ ਉਠਿਆ ਦੋ ਭਰਾਵਾਂ ਦਾ ਜਨਾਜ਼ਾ, ਛੋਟੇ ਭਰਾ ਦੀ ਮ੍ਰਿਤਕ ਦੇਖ ਵੱਡੇ ਨੇ ਵੀ ਤੋੜਿਆ ਦਮ

Samrala : ਸਮਰਾਲਾ ਦੇ ਨਾਲ ਲੱਗਦੇ ਪਿੰਡ ਭੰਗਲਾਂ ਦੀ ਅਨੋਖੀ ਮਿਸਾਲ ਜਿੱਥੇ ਭਰਾ ਭਰਾ ਦਾ ਵੈਰੀ ਕਿਤੇ ਨਾ ਕਿਤੇ ਜ਼ਮੀਨ ਜਾਇਦਾਦ ਨੂੰ ਲੈ ਕੇ ਵੀ ਭਰਾ ਦਾ ਭਰਾ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ, ਉਥੇ ਹੀ ਭੰਗਲਾਂ ਪਿੰਡ ਦੇ ਛੋਟੇ ਭਰਾ ਦੀ ਮੌਤ ਦੀ ਖਬਰ ਸੁਣਦੇ ਹੀ ਵੱਡੇ ਭਰਾ ਨੇ ਵੀ ਦਮ ਤੋੜ ਦਿੱਤਾ।

By  KRISHAN KUMAR SHARMA June 12th 2026 02:01 PM -- Updated: June 12th 2026 02:09 PM

Samrala : ਸਮਰਾਲਾ ਦੇ ਨਾਲ ਲੱਗਦੇ ਪਿੰਡ ਭੰਗਲਾਂ ਦੀ ਅਨੋਖੀ ਮਿਸਾਲ ਜਿੱਥੇ ਭਰਾ ਭਰਾ ਦਾ ਵੈਰੀ ਕਿਤੇ ਨਾ ਕਿਤੇ ਜ਼ਮੀਨ ਜਾਇਦਾਦ ਨੂੰ ਲੈ ਕੇ ਵੀ ਭਰਾ ਦਾ ਭਰਾ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ, ਉਥੇ ਹੀ ਭੰਗਲਾਂ ਪਿੰਡ ਦੇ ਛੋਟੇ ਭਰਾ ਦੀ ਮੌਤ ਦੀ ਖਬਰ ਸੁਣਦੇ ਹੀ ਵੱਡੇ ਭਰਾ ਨੇ ਵੀ ਦਮ ਤੋੜ ਦਿੱਤਾ। ਦੱਸ ਦਈਏ ਕਿ ਦੋਨੇ ਭਰਾਵਾਂ ਦਾ ਇਕੋ ਘਰ ਵਿਚ ਹੋਇਆ ਵਿਆਹ ਸੀ ਅਤੇ ਇੱਕੋ ਦਿਨ ਹੀ ਦੁਨੀਆ ਤੋਂ ਦੋਨਾਂ ਭਰਾਵਾਂ ਦਾ ਜਨਾਜਾ ਉਠਿਆ, ਜਿਸ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਜਾਣਕਾਰੀ ਅਨੁਸਾਰ, ਛੋਟਾ ਭਰਾ (46) ਪਿਛਲੇ ਛੇ ਕੁ ਮਹੀਨਿਆਂ ਤੋਂ ਕੈਂਸਰ ਕਾਰਣ ਪੀਜੀਆਈ ਵਿੱਚ ਇਲਾਜ ਅਧੀਨ ਸੀ ਪਰ ਆਖਰੀ ਸਮਾਂ ਨੇੜੇ ਦੇਖ ਡਾਕਟਰਾਂ ਨੇ ਉਸਦੀ ਘਰ ਵਿੱਚ ਹੀ ਸੇਵਾ ਸੰਭਾਲ ਕਰਨ ਦਾ ਸੁਝਾਅ ਦੇ ਕਿ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਕਿ ਘਰ ਭੇਜ ਦਿੱਤਾ। ਪਰ ਕਲ੍ਹ ਸ਼ਾਮੀ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ ਅਤੇ ਉਸ ਦੀ ਘਰ ਵਿੱਚ ਹੀ ਮੌਤ ਹੋ ਗਈ। ਜਿਉਂ ਹੀ ਖੇਤ ਵਿੱਚ ਝੋਨੇ ਦੀ ਫਸਲ ਲਈ ਟਰੈਕਟਰ ਨਾਲ ਕੱਦੂ ਕਰ ਰਹੇ ਉਸਦੇ ਵੱਡੇ ਭਰਾ 50 ਨੂੰ ਆਪਣੇ ਛੋਟੇ ਭਰਾ ਦੇ ਦੀ ਮੌਤ ਦੀ ਖਬਰ ਮਿਲੀ ਤਾਂ ਉਹ ਤੁਰੰਤ ਘਰ ਪਹੁੰਚਿਆ ਅਤੇ ਭੁੱਬਾਂ ਮਾਰ-ਮਾਰ ਕਿ ਕਹਿ ਰਿਹਾ ਸੀ ਕਿ ਉਹ ਆਪਣੇ ਭਰਾ ਤੋਂ ਬਿਨਾ ਨਹੀਂ ਜਿਉਂਦਾ ਰਹਿ ਸਕੇਗਾ।

ਉਸ ਨੂੰ ਧਰਾਸ ਦਿੰਦੇ ਵਿਅਕਤੀਆਂ ਨੇ ਉਸ ਨੂੰ ਪਾਣੀ ਆਦਿ ਪਿਲਾ ਕਿ ਸੌਣ ਲਈ ਪਾ ਦਿੱਤਾ, ਜਦੋਂ ਤੜਕੇ 2 ਕੁ ਵਜੇ ਵੱਡੇ ਭਰਾ ਨੂੰ ਹਲੂਣ ਕੇ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਭਰਾ ਦੀ ਮੌਤ ਦੇ ਸਦਮੇ ਨਾਲ ਉਹ ਵੀ 8 ਘੰਟਿਆਂ ਬਾਅਦ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ। ਇੱਕੋ ਵੇਲੇ ਦੋਵਾਂ ਭਰਾਵਾਂ ਦੀਆਂ ਘਰ ਵਿੱਚੋਂ ਉੱਠਣ ਵਾਲੀਆਂ ਦੋ ਅਰਥੀਆਂ ਨੂੰ ਦੇਖ ਕਿ ਜਿੱਥੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟਿਆ ਪਿਆ। ਇਸ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਗ਼ਮਗੀਨ ਮਾਹੌਲ ਅਤੇ ਪਿੰਡ ਵਿੱਚ ਵੀ ਸੋਗ ਪਸਰਿਆ ਹੋਇਆ।

Related Post