ਬੱਚੇ ਨੂੰ ਜੰਮਣ ਤੋਂ ਅਸਮਰੱਥ ਪਤੀ ਨੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ

ਪੁਲਿਸ ਨੇ ਇੱਕ ਵਿਅਕਤੀ ਨੂੰ ਆਪਣੀ ਪਤਨੀ ਰੂਬੀ ਕੁਮਾਰੀ ਦੇ ਵਿਆਹ ਦੇ ਚਾਰ ਸਾਲਾਂ ਵਿੱਚ ਬੱਚਾ ਨਾ ਹੋਣ ਕਾਰਨ ਕਤਲ ਕਰਨ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕੀਤਾ ਹੈ। ਸ਼ੱਕੀ ਮਨੋਜ ਕੁਮਾਰ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਸਾਹਿਬਗੰਜ ਥਾਣੇ ਅਧੀਨ ਪੈਂਦੇ ਪਿੰਡ ਹਿੰਮਤ ਪੱਟੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

By  Jasmeet Singh January 16th 2023 05:09 PM

ਪੰਚਕੂਲਾ, 15 ਜਨਵਰੀ: ਪੁਲਿਸ ਨੇ ਇੱਕ ਵਿਅਕਤੀ ਨੂੰ ਆਪਣੀ ਪਤਨੀ ਰੂਬੀ ਕੁਮਾਰੀ ਦੇ ਵਿਆਹ ਦੇ ਚਾਰ ਸਾਲਾਂ ਵਿੱਚ ਬੱਚਾ ਨਾ ਹੋਣ ਕਾਰਨ ਕਤਲ ਕਰਨ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕੀਤਾ ਹੈ। ਸ਼ੱਕੀ ਮਨੋਜ ਕੁਮਾਰ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਸਾਹਿਬਗੰਜ ਥਾਣੇ ਅਧੀਨ ਪੈਂਦੇ ਪਿੰਡ ਹਿੰਮਤ ਪੱਟੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

ਚੰਦਨ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦਾਅਵਾ ਕੀਤਾ ਹੈ ਕਿ ਉਸ ਦੀ ਭੈਣ ਦਾ ਚਾਰ ਸਾਲ ਪਹਿਲਾਂ ਮਨੋਜ ਨਾਲ ਵਿਆਹ ਹੋਇਆ ਸੀ। ਉਸ ਨੇ ਦੋਸ਼ ਲਾਇਆ ਕਿ ਮਨੋਜ ਬੱਚਾ ਨਾ ਹੋਣ ਕਾਰਨ ਉਸ ਦੀ ਭੈਣ ਨਾਲ ਕੁੱਟਮਾਰ ਕਰਦਾ ਸੀ ਅਤੇ ਦੁਬਾਰਾ ਵਿਆਹ ਕਰਵਾਉਣ ਦੀਆਂ ਧਮਕੀਆਂ ਦਿੰਦਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਬੰਧੀ ਰੂਬੀ ਦਾ ਇਲਾਜ ਵੀ ਕਰਵਾਇਆ ਗਿਆ ਸੀ ਪਰ ਕੋਈ ਫਾਇਦਾ ਨਹੀਂ ਹੋਇਆ। ਉਸਨੇ ਦੋਸ਼ ਲਾਇਆ ਕਿ ਉਸਦਾ ਜੀਜਾ ਸ਼ਰਾਬ ਪੀਣ ਦਾ ਆਦੀ ਸੀ ਅਤੇ ਉਸਦੀ ਭੈਣ ਪਿਛਲੇ ਦੋ ਸਾਲਾਂ ਤੋਂ ਪਿੰਡ ਅਭੈਪੁਰ ਵਿਖੇ ਰਹਿ ਰਹੀ ਸੀ।

13 ਜਨਵਰੀ ਨੂੰ ਜਦੋਂ ਚੰਦਨ ਬੰਗਲੌਰ ਵਿੱਚ ਸੀ ਤਾਂ ਉਸ ਨੂੰ ਆਪਣੇ ਪਿਤਾ ਦਾ ਫੋਨ ਆਇਆ ਕਿ ਮਨੋਜ ਨੇ ਉਸ ਨੂੰ ਸੂਚਿਤ ਕੀਤਾ ਹੈ ਕਿ ਰੂਬੀ ਦੀ ਨੀਂਦ ਵਿੱਚ ਮੌਤ ਹੋ ਗਈ ਹੈ। ਇਸ ਤੋਂ ਬਾਅਦ ਉਸ ਨੇ ਮਨੋਜ ਨੂੰ ਫੋਨ ਕਰਕੇ ਮਾਮਲੇ ਬਾਰੇ ਪੁੱਛਗਿੱਛ ਕੀਤੀ ਤਾਂ ਉਸ ਨੇ ਕਥਿਤ ਤੌਰ 'ਤੇ ਕਬੂਲ ਕੀਤਾ ਕਿ ਉਸਨੇ ਰੂਬੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ ਤਾਂ ਜੋ ਉਹ ਦੁਬਾਰਾ ਵਿਆਹ ਕਰਵਾ ਸਕੇ।

ਚੰਦਨ ਨੇ ਸੈਕਟਰ 19 ਦੀ ਪੁਲਿਸ ਚੌਕੀ ’ਤੇ ਫੋਨ ਕਰਕੇ ਘਟਨਾ ਬਾਰੇ ਜਾਣਕਾਰੀ ਦਿੱਤੀ। ਉਸਨੇ ਪੁਲਿਸ ਨੂੰ ਕਿਹਾ ਕਿ ਲਾਸ਼ ਨੂੰ ਸਰਕਾਰੀ ਹਸਪਤਾਲ ਵਿੱਚ ਸੁਰੱਖਿਅਤ ਰੱਖਿਆ ਜਾਵੇ ਅਤੇ ਸ਼ਹਿਰ ਪਹੁੰਚ ਕੇ ਪੋਸਟਮਾਰਟਮ ਕਰਵਾਇਆ ਜਾਵੇ। ਮੁਲਜ਼ਮ ਖ਼ਿਲਾਫ਼ ਸੈਕਟਰ-20 ਥਾਣੇ ਵਿੱਚ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਸੈਕਟਰ 6 ਦੇ ਜਨਰਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਹੈ।

Related Post