Saiyaara : ਆਹਾਨ ਪਾਂਡੇ ਦਾ ਅਦਾਕਾਰਾ ਅਨਨਿਆ ਪਾਂਡੇ ਨਾਲ ਕੀ ਹੈ ਰਿਸ਼ਤਾ ; ਅੰਮ੍ਰਿਤਸਰ ਨਾਲ ਅਨੀਤ ਪੱਡਾ ਦਾ ਕੀ ਹੈ ਸਬੰਧ ?
ਮੋਹਿਤ ਸੂਰੀ ਦੁਆਰਾ ਨਿਰਦੇਸ਼ਤ ਸੰਗੀਤਕ ਪ੍ਰੇਮ ਕਹਾਣੀ ਫਿਲਮ 'ਸੈਯਾਰਾ' ਨੇ ਪਹਿਲੇ ਦਿਨ ਬਾਕਸ ਆਫਿਸ 'ਤੇ ਵਧੀਆ ਪ੍ਰਦਰਸ਼ਨ ਕੀਤਾ ਹੈ। ਆਓ ਜਾਣਦੇ ਹਾਂ ਇਸ ਫਿਲਮ ਦੇ ਮੁੱਖ ਸਿਤਾਰੇ ਕੌਣ ਹਨ?
Who Are Saiyaara Leads Ahaan And Aneet ? ਹਰ ਸਾਲ ਕੋਈ ਨਾ ਕੋਈ ਸਟਾਰ ਕਿਡ ਬਾਲੀਵੁੱਡ ਵਿੱਚ ਆਪਣਾ ਡੈਬਿਊ ਕਰਦਾ ਹੈ। ਇਸ ਸਾਲ 2025 ਵਿੱਚ, ਅਹਾਨ ਪਾਂਡੇ ਨੇ ਫਿਲਮ 'ਸੈਯਾਰਾ' ਨਾਲ ਬਾਲੀਵੁੱਡ ਵਿੱਚ ਆਪਣਾ ਡੈਬਿਊ ਕੀਤਾ ਹੈ। ਫਿਲਮ ਵਿੱਚ ਉਨ੍ਹਾਂ ਨਾਲ ਅਨੀਤਾ ਪੱਡਾ ਨਜ਼ਰ ਆ ਰਹੀ ਹੈ। ਇਹ ਮੁੱਖ ਅਦਾਕਾਰਾ ਵਜੋਂ ਉਨ੍ਹਾਂ ਦੀ ਪਹਿਲੀ ਫਿਲਮ ਹੈ।
ਮੋਹਿਤ ਸੂਰੀ ਦੁਆਰਾ ਨਿਰਦੇਸ਼ਤ ਸੰਗੀਤਕ ਪ੍ਰੇਮ ਕਹਾਣੀ ਫਿਲਮ 'ਸੈਯਾਰਾ' ਨੇ ਪਹਿਲੇ ਦਿਨ ਦੋਹਰੇ ਅੰਕਾਂ ਨਾਲ 20 ਕਰੋੜ ਦੀ ਵੱਡੀ ਕਮਾਈ ਕੀਤੀ ਹੈ। ਇੰਨਾ ਹੀ ਨਹੀਂ, ਇਸਨੇ ਡੈਬਿਊ ਫਿਲਮਾਂ ਦਾ ਆਲਟਾਈਮ ਰਿਕਾਰਡ ਤੋੜ ਦਿੱਤਾ ਹੈ। ਆਓ ਜਾਣਦੇ ਹਾਂ ਫਿਲਮ 'ਸੈਯਾਰਾ' ਦੇ ਮੁੱਖ ਸਟਾਰ ਆਹਾਨ ਪਾਂਡੇ ਅਤੇ ਅਨੀਤ ਪੱਡਾ ਕੌਣ ਹਨ ਜਿਨ੍ਹਾਂ ਨੇ ਇਹ ਕਾਰਨਾਮਾ ਕੀਤਾ ਹੈ ?
ਸੈਯਾਰਾ ਦੇ ਸਟਾਰ ਕੌਣ?
ਆਹਾਨ ਪਾਂਡੇ
- ਬਿਜ਼ਨੇਸਮੈਨ ਚਿੱਕੀ ਪਾਂਡੇ ਅਤੇ ਫਿਟਨੈੱਸ ਕੋਚ ਤੇ ਲੇਖਿਕਾ ਡੀਨ ਪਾਂਡੇ ਦੇ ਪੁੱਤਰ
- ਅਦਾਕਾਰਾ ਅਨਨਿਆ ਪਾਂਡੇ ਦੇ ਰਿਸ਼ਤੇਦਾਰ, ਭੈਣ ਅਲਾਨਾ ਪਾਂਡੇ ਸੋਸ਼ਲ ਮੀਡੀਆ ਇਨਫਲੂਐਂਸਰ
- ਯੂਨੀਵਰਸਿਟੀ ਆਫ ਮੁੰਬਈ ਤੋਂ ਫਾਈਨ ਆਰਟਸ, ਸਿਨੈਮੈਟਿਕ ਆਰਟਸ, ਫਿਲਮ ਤੇ ਟੈਲੀਵਿਜ਼ਨ ਪ੍ਰੋਡਕਸ਼ਨ ਦੀ ਸਿੱਖਿਆ
- Rock on 2 ਅਤੇ The Railway Men ਵਰਗੇ ਪ੍ਰੋਜੈਕਟਾਂ ‘ਤੇ ਅਸਿਸਟੈਂਟ ਡਾਇਰੈਕਟਰ
- ਐਕਟਿੰਗ ਤੋਂ ਇਲਾਵਾ, ਆਹਾਨ ਇੱਕ ਸੰਗੀਤਕਾਰ, ਕੰਪੋਜ਼ਰ, ਨਿਰਦੇਸ਼ਕ, ਡਾਂਸਰ ਹੈ
ਦਿਲਚਸਪ ਗੱਲ ਇਹ ਹੈ ਕਿ ਉਸਦੀ ਪਹਿਲੀ ਫਿਲਮ ਸੁਪਰ-ਡੁਪਰ ਹਿੱਟ ਸਾਬਤ ਹੋਈ ਹੈ, ਜਿਸ ਤੋਂ ਬਾਅਦ ਲੋਕਾਂ ਦੀਆਂ ਉਨ੍ਹਾਂ ਤੋਂ ਉਮੀਦਾਂ ਬਹੁਤ ਵੱਧ ਗਈਆਂ ਹਨ।
ਅਨੀਤ ਪੱਡਾ
- ਅਨੀਤ ਪੱਡਾ ਦਾ ਜਨਮ ਅੰਮ੍ਰਿਤਸਰ ‘ਚ ਹੋਇਆ
- ਛੋਟੀ ਉਮਰ ਵਿੱਚ ਮਾਡਲ ਵਜੋਂ ਵਿਗਿਆਪਨ ਕਰਨੇ ਸ਼ੁਰੂ ਕੀਤੇ
- ਯੂਨੀਵਰਸਿਟੀ ਆਫ਼ ਦਿੱਲੀ ਦੇ ਜੀਜ਼ਸ ਐਂਡ ਮੈਰੀ ਕਾਲਜ ਤੋਂ ਬੈਚਲਰ
- 2022 ‘ਚ ਆਈ ਫਿਲਮ Salaam Venky ਵਿੱਚ ਇੱਕ ਛੋਟਾ ਜਿਹਾ ਰੋਲ
- 2024 ‘ਚ ਆਈ ਵੈੱਬ ਸੀਰੀਜ਼ Big Girls Don’t Cry ਤੋਂ ਵੱਡੀ ਪਛਾਣ ਬਣਾਈ
- ਗਾਇਕੀ ਵਿੱਚ ਰੁਚੀ ਰੱਖਣ ਵਾਲੀ ਅਨੀਤ ਨੇ 2024 ਵਿੱਚ ਆਪਣਾ ਪਹਿਲਾ ਗੀਤ ‘Masoom’ ਰਿਲੀਜ਼ ਕੀਤਾ
- ਉਸੇ ਸਾਲ ਉਹ ਟੀਵੀ ਸ਼ੋਅ Yuva : Sapno Ka Safar ਵਿੱਚ ਵੀ ਨਜ਼ਰ ਆਈ
ਅਨਿਤ ਪੱਡਾ ਹੁਣ ਉਹ ਫਿਲਮ 'ਸੈਯਾਰਾ' ਵਿੱਚ ਨਜ਼ਰ ਆਈ ਹੈ। ਇਹ ਮੁੱਖ ਅਦਾਕਾਰਾ ਦੇ ਤੌਰ 'ਤੇ ਉਸਦੀ ਪਹਿਲੀ ਫਿਲਮ ਹੈ, ਜਿਸਨੂੰ ਖਾਸ ਕਰਕੇ ਜਨਰਲ ਜ਼ੈੱਡ ਤੋਂ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ। ਇਹ ਫਿਲਮ ਕੱਲ੍ਹ 18 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ।
ਇਹ ਵੀ ਪੜ੍ਹੋ : Tanushree Viral Video : ਬਾਲੀਵੁੱਡ ਅਦਾਕਾਰਾ ਤਨੂਸ਼੍ਰੀ ਆਪਣੇ ਹੀ ਘਰ 'ਚ ਹੋ ਰਹੀ ਪ੍ਰੇਸ਼ਾਨ ! ਵੀਡੀਓ 'ਚ ਰੋ-ਰੋ ਕੇ ਦੁੱਖ ਕੀਤਾ ਜ਼ਾਹਰ