Wife Killed Husband : ਪ੍ਰੇਮ ਸਬੰਧਾਂ ਚ ਰੋੜਾ ਬਣਦਾ ਸੀ ਪਤੀ, ਪਤਨੀ ਨੇ ਆਸ਼ਿਕ ਨਾਲ ਮਿਲ ਕੇ ਸਿਰ ਚ ਰਾਡ ਮਾਰ ਕੇ ਕੀਤਾ ਕਤਲ

Wife Killed Husband : ਮ੍ਰਿਤਕ ਭੋਲਾ ਦੇ ਕੋਲ ਕੰਮ ਕਰਨ ਵਾਲੇ ਇੰਦਰਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਬੁੱਧਵਾਰ ਰਾਤ ਉਹ ਘਰ ਦੀ ਲਾਬੀ ਵਿੱਚ ਸੌ ਰਿਹਾ ਸੀ ਜਦੋਂ ਉਸਨੇ ਅਚਾਨਕ ਚੀਕਾਂ ਸੁਣੀਆਂ। ਉਸਨੇ ਦੇਖਿਆ ਕਿ ਸੁਖਪ੍ਰੀਤ ਨੇ ਮੰਜੇ 'ਤੇ ਸੌਂਦੇ ਭੋਲਾ ਦੇ ਸਿਰ 'ਤੇ ਲੋਹੇ ਦੀ ਰਾਡ ਨਾਲ ਵਾਰ ਕੀਤਾ।

By  KRISHAN KUMAR SHARMA May 15th 2025 05:47 PM -- Updated: May 15th 2025 05:49 PM

Wife Killed Husband : ਪੁਲਿਸ ਜ਼ਿਲ੍ਹਾ ਖੰਨਾ ਦੇ ਮਲੌਦ ਥਾਣਾ ਖੇਤਰ ਦੇ ਪਿੰਡ ਸੋਹੀਆਂ ਵਿੱਚ ਨਾਜਾਇਜ਼ ਸਬੰਧਾਂ ਨੇ ਇੱਕ ਪਰਿਵਾਰ ਨੂੰ ਬਰਬਾਦ ਕਰ ਦਿੱਤਾ। ਇੱਥੇ 40 ਸਾਲਾ ਬਹਾਦਰ ਸਿੰਘ ਭੋਲਾ ਦਾ ਉਸਦੀ ਪਤਨੀ ਜਸਵੀਰ ਕੌਰ ਨੇ ਆਪਣੇ ਪ੍ਰੇਮੀ ਸੁਖਪ੍ਰੀਤ ਸਿੰਘ ਨਾਲ ਮਿਲ ਕੇ ਲੋਹੇ ਦੀ ਰਾਡ ਨਾਲ ਸਿਰ 'ਤੇ ਵਾਰ ਕਰਕੇ ਨਿਰਦਈ ਤਰੀਕੇ ਨਾਲ ਕਤਲ (Murder for Illicit relationships) ਦਿੱਤਾ। ਘਟਨਾ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।

ਮ੍ਰਿਤਕ ਭੋਲਾ ਦੇ ਕੋਲ ਕੰਮ ਕਰਨ ਵਾਲੇ ਇੰਦਰਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਬੁੱਧਵਾਰ ਰਾਤ ਉਹ ਘਰ ਦੀ ਲਾਬੀ ਵਿੱਚ ਸੌ ਰਿਹਾ ਸੀ ਜਦੋਂ ਉਸਨੇ ਅਚਾਨਕ ਚੀਕਾਂ ਸੁਣੀਆਂ। ਉਸਨੇ ਦੇਖਿਆ ਕਿ ਸੁਖਪ੍ਰੀਤ ਨੇ ਮੰਜੇ 'ਤੇ ਸੌਂਦੇ ਭੋਲਾ ਦੇ ਸਿਰ 'ਤੇ ਲੋਹੇ ਦੀ ਰਾਡ ਨਾਲ ਵਾਰ ਕੀਤਾ। ਇੰਦਰਜੀਤ ਨੇ ਕੰਧ ਟੱਪ ਕੇ ਗੁਆਂਢੀਆਂ ਨੂੰ ਸੂਚਿਤ ਕੀਤਾ ਅਤੇ ਭੋਲਾ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਜ਼ਖ਼ਮਾਂ ਦੇ ਕਾਰਨ ਲੁਧਿਆਣਾ ਲਿਜਾਂਦੇ ਹੋਏ ਉਸਦੀ ਮੌਤ ਹੋ ਗਈ।

ਪੁਲਿਸ ਦਾ ਕੀ ਹੈ ਕਹਿਣਾ ?

ਡੀਐਸਪੀ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਭੋਲਾ ਮਿੱਟੀ ਭਰਤ ਦਾ ਕੰਮ ਕਰਦਾ ਸੀ ਅਤੇ ਸੁਖਪ੍ਰੀਤ ਸਿੰਘ ਵੀ ਪਹਿਲਾਂ ਉਸਦੇ ਨਾਲ ਕੰਮ ਕਰਦਾ ਰਿਹਾ ਸੀ। ਕੰਮ ਦੌਰਾਨ ਸੁਖਪ੍ਰੀਤ ਦਾ ਘਰ ਆਉਣਾ-ਜਾਣਾ ਹੋਇਆ, ਜਿਸ ਦੌਰਾਨ ਉਸਦੇ ਜਸਵੀਰ ਕੌਰ ਨਾਲ ਨਾਜਾਇਜ਼ ਸਬੰਧ ਬਣ ਗਏ। ਇਹ ਸਬੰਧ ਘਰੇਲੂ ਤਣਾਅ ਦਾ ਕਾਰਨ ਬਣਦੇ ਰਹੇ ਅਤੇ ਅੰਤ ਵਿੱਚ ਕਤਲ ਤੱਕ ਪਹੁੰਚ ਗਏ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜ਼ੇ ਵਿੱਚ ਲੈ ਲਈ ਅਤੇ ਪੋਸਟਮਾਰਟਮ ਲਈ ਭੇਜ ਦਿੱਤੀ। ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਡੀਐਸਪੀ ਮੁਤਾਬਕ ਦੋਵੇਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Related Post