PTC News
Search

Worm found in Vada : ਅੰਮ੍ਰਿਤਸਰ ਦੇ ਪ੍ਰਸਿੱਧ ਦੱਖਣ ਕੈਫੇ ਦੇ ਵੜਾ ਪਾਵ ਚ ਨਿਕਲਿਆ ਕੀੜਾ, ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ

Worm found in Vada : ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਹ ਮਾਮਲਾ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਘਟਨਾ ਤੋਂ ਬਾਅਦ ਕੈਫੇ ਵਿੱਚ ਖਾਣ-ਪੀਣ ਦੀਆਂ ਵਸਤੂਆਂ ਦੀ ਗੁਣਵੱਤਾ, ਸਫ਼ਾਈ ਅਤੇ ਫੂਡ ਸੇਫਟੀ ਮਿਆਰਾਂ ਨੂੰ ਲੈ ਕੇ ਸਵਾਲ ਉੱਠ ਰਹੇ ਹਨ।

By  KRISHAN KUMAR SHARMA September 23rd 2026 01:35 PM -- Updated: September 23rd 2026 01:47 PM

Worm found in Vada : ਅੰਮ੍ਰਿਤਸਰ ਦੇ ਇੱਕ ਪ੍ਰਸਿੱਧ ਸਾਊਥ ਇੰਡੀਅਨ (South Indian Cafe) ਕੈਫੇ ਦੇ ਵੜਾ ਪਾਵ 'ਚ ਕੀੜਾ ਨਿਕਲਣ ਦੀ ਖ਼ਬਰ ਹੈ। ਗਾਹਕ ਨੇ ਇਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਪਾਈ ਹੈ, ਜੋ ਕਿ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਘਟਨਾ ਸ਼ਹਿਰ ਦੇ ਪਾਸ਼ ਇਲਾਕੇ ਮਦਨ ਮੋਹਨ ਮਾਲਵੀਆ ਰੋਡ ਸਥਿਤ 'ਨਾਟਿਅਮ' ਕੈਫੇ ਦੀ ਹੈ।

ਇਹ ਵੀ ਪੜ੍ਹੋ... 5 ਦਿਨ ਬੰਦ ਰਹਿਣਗੇ ਬੈਂਕ! ਨੋਟ ਕਰ ਲਓ ਤਾਰੀਖਾਂ, ਇਸ ਦਿਨ ਸ਼ੁਰੂ ਹੋਵੇਗੀ ਹੜਤਾਲ!

ਅੰਮ੍ਰਿਤਸਰ ਦੇ ਪੌਸ਼ ਇਲਾਕੇ ਵਿੱਚ ਪਰੋਸੇ ਗਏ ਖਾਣੇ ਦੀ ਗੁਣਵੱਤਾ ਨੂੰ ਲੈ ਕੇ ਹੁਣ ਸਵਾਲ ਖੜ੍ਹੇ ਹੋ ਗਏ ਹਨ। ਇੱਥੇ ਖਾਣਾ ਖਾਣ ਪਹੁੰਚੇ ਇੱਕ ਗਾਹਕ ਦੀ ਪਲੇਟ ਵਿੱਚ ਪਰੋਸੇ ਗਏ ਵੜੇ ਦੇ ਅੰਦਰ ਕਥਿਤ ਤੌਰ ’ਤੇ ਮਰਿਆ ਹੋਇਆ ਕੀੜਾ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਗਾਹਕ ਨੇ ਕੈਮਰੇ 'ਚ ਕੈਦ ਕੀਤੀ ਘਟਨਾ, ਦੁਕਾਨਦਾਰ ਨੇ ਮੰਨੀ ਗਲਤੀ (Worm found in Natyam Cafe Vada)

ਗਾਹਕ ਦੇ ਮੁਤਾਬਕ, ਉਹ ਕੈਫੇ ਵਿੱਚ ਸਾਊਥ ਇੰਡੀਅਨ ਖਾਣਾ ਖਾਣ ਗਿਆ ਸੀ। ਆਰਡਰ ਮਿਲਣ ਤੋਂ ਬਾਅਦ ਜਿਵੇਂ ਹੀ ਉਸ ਨੇ ਵੜੇ ਦੀ ਪਹਿਲੀ ਬਾਈਟ ਲਈ ਤਾਂ ਉਸ ਨੂੰ ਇਸ ਦੇ ਅੰਦਰ ਕੀੜਾ ਨਜ਼ਰ ਆਇਆ। ਇਸ ਤੋਂ ਬਾਅਦ ਉਸ ਨੇ ਤੁਰੰਤ ਕੈਫੇ ਪ੍ਰਬੰਧਨ ਨੂੰ ਇਸ ਦੀ ਸ਼ਿਕਾਇਤ ਕੀਤੀ। ਗਾਹਕ ਦਾ ਦਾਅਵਾ ਹੈ ਕਿ ਸ਼ਿਕਾਇਤ ਮਿਲਣ ’ਤੇ ਦੁਕਾਨਦਾਰ ਨੇ ਮੌਕੇ ’ਤੇ ਗਲਤੀ ਮੰਨਦਿਆਂ ਮੁਆਫ਼ੀ ਮੰਗੀ ਅਤੇ ਕਿਹਾ ਕਿ ਇਹ ਸਭ ਅਣਜਾਣੇ ਵਿੱਚ ਹੋਇਆ। ਗਾਹਕ ਨੇ ਪੂਰੇ ਮਾਮਲੇ ਨੂੰ ਆਪਣੇ ਮੋਬਾਈਲ ਕੈਮਰੇ ਵਿੱਚ ਰਿਕਾਰਡ ਕਰ ਲਿਆ।

ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਵੀਡੀਓ

ਵੀਡੀਓ ਵਿੱਚ ਉਹ ਵੜੇ ਦੇ ਅੰਦਰ ਫਸੇ ਕੀੜੇ ਨੂੰ ਦਿਖਾਉਂਦਾ ਨਜ਼ਰ ਆ ਰਿਹਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਹ ਮਾਮਲਾ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਘਟਨਾ ਤੋਂ ਬਾਅਦ ਕੈਫੇ ਵਿੱਚ ਖਾਣ-ਪੀਣ ਦੀਆਂ ਵਸਤੂਆਂ ਦੀ ਗੁਣਵੱਤਾ, ਸਫ਼ਾਈ ਅਤੇ ਫੂਡ ਸੇਫਟੀ ਮਿਆਰਾਂ ਨੂੰ ਲੈ ਕੇ ਸਵਾਲ ਉੱਠ ਰਹੇ ਹਨ।

ਹਾਲਾਂਕਿ, ਵਾਇਰਲ ਵੀਡੀਓ ਵਿੱਚ ਕੀਤੇ ਗਏ ਦਾਅਵਿਆਂ ਦੀ ਸੁਤੰਤਰ ਪੁਸ਼ਟੀ ਅਜੇ ਸਾਹਮਣੇ ਨਹੀਂ ਆਈ ਹੈ। ਹੁਣ ਦੇਖਣਾ ਹੋਵੇਗਾ ਕਿ ਸਥਾਨਕ ਪ੍ਰਸ਼ਾਸਨ ਜਾਂ ਫੂਡ ਸੇਫਟੀ ਵਿਭਾਗ ਇਸ ਮਾਮਲੇ ਦਾ ਨੋਟਿਸ ਲੈਂਦਾ ਹੈ ਜਾਂ ਨਹੀਂ ਅਤੇ ਜਾਂਚ ਤੋਂ ਬਾਅਦ ਨਿਯਮਾਂ ਅਨੁਸਾਰ ਕੋਈ ਕਾਰਵਾਈ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ...ਪੰਜਾਬ-ਚੰਡੀਗੜ੍ਹ 'ਚ 25 ਸਤੰਬਰ ਤੋਂ 3 ਦਿਨ ਮੀਂਹ ਦੇ ਆਸਾਰ, ਅੱਜ ਰਹੇਗਾ ਖ਼ੁਸ਼ਕ ਮੌਸਮ, ਜਾਣੋ ਮੌਸਮ ਵਿਭਾਗ ਦਾ ਨਵਾਂ ਅਪਡੇਟ!

Related Post