Tarn Taran ਦੇ ਪਿੰਡ ਬਾਕੀਪੁਰ ਚ ਭੂਆ ਨੂੰ ਮਿਲਣ ਆਏ ਨੌਜਵਾਨ ਦਾ ਗੋਲੀ ਮਾਰ ਕੇ ਕੀਤਾ ਕਤਲ

Tarn Taran News : ਤਰਨਤਾਰਨ ਦੇ ਪਿੰਡ ਬਾਕੀਪੁਰ ਵਿਖੇ ਭੂਆ ਨੂੰ ਮਿਲਣ ਆਏ ਨੌਜਵਾਨਾਂ ਨੂੰ ਪਿੰਡ ਦੇ ਮੁੰਡਿਆਂ ਨੇ ਰੰਜਿਸ਼ ਤਹਿਤ ਘੇਰ ਕੇ ਕੁੱਟਮਾਰ ਕੀਤੀ ਅਤੇ ਮਗਰੋਂ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਰਾਣਾ ਸਿੰਘ ਪਿੰਡ ਸੁਰਸਿੰਘ ਵੱਜੋਂ ਹੋਈ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਹ ਘਰੋਂ ਆਪਣੇ ਭਰਾ ਸਮੇਤ ਚਾਰ ਜਾਣੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਆਏ ਸਨ। ਰਸਤੇ ਵਿੱਚ ਉਹ ਆਪਣੀ ਭੂਆ ਨੂੰ ਮਿਲਣ ਲਈ ਚੱਲੇ ਗਏ

By  Shanker Badra January 29th 2026 06:31 PM

Tarn Taran News : ਤਰਨਤਾਰਨ ਦੇ ਪਿੰਡ ਬਾਕੀਪੁਰ ਵਿਖੇ ਭੂਆ ਨੂੰ ਮਿਲਣ ਆਏ ਨੌਜਵਾਨਾਂ ਨੂੰ ਪਿੰਡ ਦੇ ਮੁੰਡਿਆਂ ਨੇ ਰੰਜਿਸ਼ ਤਹਿਤ ਘੇਰ ਕੇ ਕੁੱਟਮਾਰ ਕੀਤੀ ਅਤੇ ਮਗਰੋਂ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਰਾਣਾ ਸਿੰਘ ਪਿੰਡ ਸੁਰਸਿੰਘ ਵੱਜੋਂ ਹੋਈ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਹ ਘਰੋਂ ਆਪਣੇ ਭਰਾ ਸਮੇਤ ਚਾਰ ਜਾਣੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਆਏ ਸਨ। ਰਸਤੇ ਵਿੱਚ ਉਹ ਆਪਣੀ ਭੂਆ ਨੂੰ ਮਿਲਣ ਲਈ ਚੱਲੇ ਗਏ। 

ਜਦੋਂ ਉਹ ਭੂਆ ਨੂੰ ਮਿਲਕੇ ਨਿਕਲੇ ਤਾਂ ਬਾਕੀਪੁਰ ਦੇ ਮੁੰਡੇ ਵੰਸ਼ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਉਨ੍ਹਾਂ ਨੂੰ ਘੇਰ ਕੇ ਕੁੱਟਮਾਰ ਕੀਤੀ ਅਤੇ ਗੋਲੀ ਮਾਰ ਕੇ ਰਾਣੇ ਦਾ ਕਤਲ ਕਰ ਦਿੱਤਾ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਸਾਲ ਪਹਿਲਾਂ ਬਾਕੀਪੁਰ ਦੇ ਮੁੰਡਿਆਂ ਵੰਸ਼ ਅਤੇ ਉਸਦੇ ਸਾਥੀਆਂ ਵੱਲੋਂ ਉਸਦੀ ਭੈਣ ਨੂੰ ਛੇੜਿਆ ਸੀ। ਜਿਸ 'ਤੇ ਉਨ੍ਹਾਂ ਵੱਲੋਂ ਉਕਤ ਨੌਜਵਾਨਾਂ ਨੂੰ ਘੇਰ ਕੇ ਆਪਣੀ ਭੈਣ ਕੋਲੋਂ ਮੁਆਫ਼ੀ ਮੰਗਵਾਈ ਸੀ। 

ਉਸੇ ਰੰਜਿਸ਼ ਦੇ ਤਹਿਤ ਉਕਤ ਨੌਜਵਾਨਾਂ ਨੇ ਆਪਣੇ 15 ਤੋਂ 20 ਸਾਥੀਆਂ ਸਮੇਤ ਉਨ੍ਹਾਂ ਨੂੰ ਘੇਰ ਕੇ ਉਨ੍ਹਾਂ 'ਤੇ ਗੋਲੀਆਂ ਚਲਾਈਆਂ ਗਈਆਂ। ਮ੍ਰਿਤਕ ਦੇ ਭਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਅਧਿਕਾਰੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਹੈ।  

Related Post