Abohar News : ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਜਨਤਕ ਪਖਾਨੇ ਚੋਂ ਮਿਲੀ ਲਾਸ਼ ,ਕੋਲੋਂ ਮਿਲੀ ਸਰਿੰਜ
Abohar News : ਅਬੋਹਰ ਵਿਚ ਨਸ਼ੇ ਦੀ ਓਵਰਡੋਜ਼ ਕਰਕੇ 2 ਦਿਨਾਂ ਵਿਚ ਦੋ ਨੌਜਵਾਨਾਂ ਦੀ ਮੌਤ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਬੇਸ਼ੱਕ ਇਸ ਮਾਮਲੇ ਵਿਚ ਪੁਲਿਸ ਦਾ ਪੱਖ ਗੋਲ ਮੋਲ ਜਿਹਾ ਸਾਹਮਣੇ ਆਇਆ ਹੈ ਪਰ ਬੀਤੀ ਸ਼ਾਮ ਅਬੋਹਰ ਦੇ ਨਹਿਰੂ ਪਾਰਕ ਦੇ ਨੇੜੇ ਬਣੇ ਸਰਕਾਰੀ ਜਨਤਕ ਪਖਾਨੇ ਵਿਚੋਂ ਨੌਜਵਾਨ ਦੀ ਲਾਸ਼ ਮਿਲੀ ਹੈ ਅਤੇ ਉਸ ਕੋਲ ਮਿਲਿਆ ਟੀਕਾ ਸਬੂਤ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ
Abohar News : ਅਬੋਹਰ ਵਿਚ ਨਸ਼ੇ ਦੀ ਓਵਰਡੋਜ਼ ਕਰਕੇ 2 ਦਿਨਾਂ ਵਿਚ ਦੋ ਨੌਜਵਾਨਾਂ ਦੀ ਮੌਤ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਬੇਸ਼ੱਕ ਇਸ ਮਾਮਲੇ ਵਿਚ ਪੁਲਿਸ ਦਾ ਪੱਖ ਗੋਲ ਮੋਲ ਜਿਹਾ ਸਾਹਮਣੇ ਆਇਆ ਹੈ ਪਰ ਬੀਤੀ ਸ਼ਾਮ ਅਬੋਹਰ ਦੇ ਨਹਿਰੂ ਪਾਰਕ ਦੇ ਨੇੜੇ ਬਣੇ ਸਰਕਾਰੀ ਜਨਤਕ ਪਖਾਨੇ ਵਿਚੋਂ ਨੌਜਵਾਨ ਦੀ ਲਾਸ਼ ਮਿਲੀ ਹੈ ਅਤੇ ਉਸ ਕੋਲ ਮਿਲਿਆ ਟੀਕਾ ਸਬੂਤ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ।
ਨੌਜਵਾਨ ਅਬੋਹਰ ਦੇ 11 ਨੰਬਰ ਬਾਜ਼ਾਰ ਵਿਚ ਧਾਗੇ ਬਟਨਾਂ ਦੀ ਦੁਕਾਨ ਕਰਦਾ ਸੀ। ਉਮਰ ਕਰੀਬ 35 ਸਾਲ ਦੀ ਸੀ। ਉਹ ਸ਼ਾਮ ਨੂੰ ਦੁਕਾਨ ਤੋਂ ਗਿਆ ਤੇ ਕੁੱਝ ਸਮੇਂ ਬਾਅਦ ਸੂਚਨਾ ਆਈ ਕਿ ਨੌਜਵਾਨ ਦੀ ਮੌਤ ਹੋ ਗਈ। ਇਸ ਮਾਮਲੇ 'ਤੇ ਅਬੋਹਰ ਵਿਧਾਇਕ ਸੰਦੀਪ ਜਾਖੜ ਨੇ ਲਿਖਿਆ ਕਿ " ਜ਼ਮੀਨੀ ਹਕੀਕਤਾਂ। ਅੱਜ ਅਬੋਹਰ ਵਿੱਚ ਇੱਕ ਹੋਰ ਓਵਰਡੋਜ਼ ਨਾਲ ਸਬੰਧਤ ਮੌਤ, ਉਸਦੀ ਲਾਸ਼ ਲੈਣ ਲਈ ਜਨਤਕ ਟਾਇਲਟ ਦਾ ਦਰਵਾਜ਼ਾ ਤੋੜਨਾ ਪਿਆ, ਇਸ ਦੀ ਉਮਰ ਕਰੀਬ 35 ਸਾਲ ਹੈ ਅਤੇ ਇਸਦਾ ਇੱਕ ਛੋਟਾ ਪੁੱਤਰ ਹੈ। ਸਰਿੰਜ ਅਜੇ ਵੀ ਓਥੇ ਹੀ ਪਈ ਸੀ।
ਉਧਰ ਫਾਜ਼ਿਲਕਾ ਪੁਲਿਸ ਨੇ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਅਬੋਹਰ ਸਿਟੀ ਦੇ ਡੀਐਸਪੀ ਸੁਖਵਿੰਦਰ ਸਿੰਘ ਬਰਾੜ ਦਾ ਬਿਆਨ ਜਾਰੀ ਕੀਤਾ ਗਿਆ ਹੈ। ਜਿਸ ਵਿਚ ਉਨ੍ਹਾਂ ਵਲੋ ਕਿਹਾ ਗਿਆ ਹੈ ਕਿ ਇੱਕ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤਾਂ ਵਿਚ ਮਿਲੀ ਹੈ। ਇਸਨੂੰ ਸਰਕਾਰੀ ਹਸਪਤਾਲ ਅਬੋਹਰ ਦੀ ਮੋਰਚਰੀ ਵਿਚ ਪਹਿਚਾਣ ਲਈ ਰਖਵਾਇਆ ਗਿਆ ਹੈ ,ਪਰਿਵਾਰ ਨਾਲ ਰਾਬਤਾ ਕਾਇਮ ਕਰਕੇ ਜਿਸ ਤਰ੍ਹਾਂ ਦੇ ਬਿਆਨ ਦੇਣਗੇ ਇਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਹੈਰਾਨੀ ਦੀ ਗੱਲ ਹੈ ਕਿ ਪੁਲਿਸ ਨੇ ਨਾ ਹੀ ਕਲ ਨੌਜਵਾਨ ਦੀ ਮੌਤ ਦੌਰਾਨ ਉਸਦੇ ਸ਼ਰੀਰ ਵਿੱਚ ਲੱਗੇ ਟੀਕੇ ਦਾ ਕੋਈ ਜ਼ਿਕਰ ਨਹੀਂ ਕੀਤਾ।
ਦੱਸ ਦੇਈਏ ਕਿ 2 ਦਿਨ ਪਹਿਲਾਂ ਅਬੋਹਰ ਦੇ ਸੀਡ ਫਾਰਮ ਇਲਾਕੇ ਵਿੱਚ ਇੱਕ ਨਿੱਜੀ ਸਕੂਲ ਨੇੜੇ ਇੱਕ ਨੌਜਵਾਨ ਮ੍ਰਿਤਕ ਮਿਲਿਆ ਸੀ। ਨੌਜਵਾਨ ਦੀ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਦੱਸਿਆ ਜਾ ਰਿਹਾ ਹੈ ਕਿਉਂਕਿ ਉਸਦੇ ਹੱਥ ਵਿੱਚ ਇੱਕ ਟੀਕਾ ਵੀ ਮਿਲਿਆ ਹੈ। ਡੀਐਸਪੀ ਪੁਲਿਸ ਦੇ ਨਾਲ ਮਿਲ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ, ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਮੁਰਦਾਘਰ ਵਿੱਚ ਰੱਖੀ ਗਈ ਹੈ।