Free Bus Service For Women : ਰੱਖੜੀ ਦੇ ਤਿਉਹਾਰ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮਹਿਲਾਵਾਂ ਲਈ ਵੱਡਾ ਤੋਹਫਾ !

ਉੱਥੇ ਹੀ ਜੇਕਰ ਰੱਖੜੀ ਦੇ ਤਿਉਹਾਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਰੱਖੜੀ ਦਾ ਤਿਉਹਾਰ 9 ਅਗਸਤ ਨੂੰ ਮਨਾਇਆ ਜਾਵੇਗਾ। ਇਹ ਪਵਿੱਤਰ ਤਿਉਹਾਰ ਸ਼ਰਵਣ ਸ਼ੁਕਲ ਪੂਰਨਿਮਾ 'ਤੇ ਮਨਾਇਆ ਜਾਂਦਾ ਹੈ।

By  Aarti August 7th 2025 01:47 PM

Free Bus Service For Women : ਰੱਖੜੀ ਦੇ ਤਿਉਹਾਰ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮਹਿਲਾਵਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਦੱਸ ਦਈਏ ਕਿ ਸਾਰੀਆਂ ਮਹਿਲਾਵਾਂ 9 ਅਗਸਤ ਯਾਨਿ ਕਿ ਰੱਖੜੀ ਦੇ ਤਿਉਹਾਰ ਮੌਕੇ ਚੰਡੀਗੜ੍ਹ ਦੀਆਂ ਬੱਸਾਂ ’ਚ ਮੁਫਤ ਸਫਰ ਪ੍ਰਦਾਨ ਕੀਤੀ ਜਾਵੇਗੀ। 

ਮਿਲੀ ਜਾਣਕਾਰੀ ਮੁਤਾਬਿਕ ਇਹ ਵਿਸ਼ੇਸ਼ ਸੁਵਿਧਾ ਟ੍ਰਾਇ-ਸਿਟੀ ਖੇਤਰ ਵਿੱਚ ਸੀਟੀਯੂ (CTU) ਅਤੇ ਸੀਸੀਬੀਐੱਸਐੱਸ (CCBSS) ਦੁਆਰਾ ਸੰਚਾਲਿਤ ਸਥਾਨਕ ਏਸੀ (AC) ਅਤੇ ਨੌਨ-ਏਸੀ (Non- AC) ਬੱਸਾਂ ਵਿੱਚ ਉਪਲਬਧ ਹੋਵੇਗੀ। ਹਾਲਾਂਕਿ, ਇਹ ਰਿਆਇਤ ਸੀਟੀਯੂ (CTU) ਲੰਬੇ ਰੂਟ ਵਾਲੀਆਂ ਬੱਸਾਂ 'ਤੇ ਲਾਗੂ ਨਹੀਂ ਹੋਵੇਗੀ।

ਉੱਥੇ ਹੀ ਜੇਕਰ ਰੱਖੜੀ ਦੇ ਤਿਉਹਾਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਰੱਖੜੀ ਦਾ ਤਿਉਹਾਰ 9 ਅਗਸਤ ਨੂੰ ਮਨਾਇਆ ਜਾਵੇਗਾ। ਇਹ ਪਵਿੱਤਰ ਤਿਉਹਾਰ ਸ਼ਰਵਣ ਸ਼ੁਕਲ ਪੂਰਨਿਮਾ 'ਤੇ ਮਨਾਇਆ ਜਾਂਦਾ ਹੈ। ਇਸ ਦਿਨ ਰੱਖੜੀ ਬੰਨ੍ਹਣ ਦਾ ਸ਼ੁਭ ਸਮਾਂ ਸਵੇਰੇ 5:47 ਵਜੇ ਤੋਂ ਦੁਪਹਿਰ 1:24 ਵਜੇ ਤੱਕ ਹੋਵੇਗਾ, ਜੋ ਕਿ 7 ਘੰਟੇ 37 ਮਿੰਟ ਤੱਕ ਰਹੇਗਾ। 

ਰੱਖੜੀ ਵਾਲੇ ਦਿਨ, ਭੈਣਾਂ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹਦੀਆਂ ਹਨ ਅਤੇ ਭਰਾ ਆਪਣੀਆਂ ਭੈਣਾਂ ਦੀ ਜ਼ਿੰਦਗੀ ਭਰ ਰੱਖਿਆ ਕਰਨ ਦਾ ਵਾਅਦਾ ਕਰਦੇ ਹਨ।

ਇਹ ਵੀ ਪੜ੍ਹੋ : Punjabi Singer Yo Yo Honey Singh And Karan Aujla ਦੀਆਂ ਵਧੀਆਂ ਮੁਸ਼ਕਿਲਾਂ, ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਸੂ ਮੋਟੋ ਨੋਟਿਸ

Related Post