ਲੁਧਿਆਣਾ : ਐੱਨ.ਆਈ.ਏ. ਨੇ ਰਾਤ ਦੇ 2 ਵਜੇ ਮਸਜਿਦ 'ਚ ਕੀਤੀ ਛਾਪੇਮਾਰੀ , ਮੌਲਾਨਾ ਮੁਹੰਮਦ ਗ੍ਰਿਫ਼ਤਾਰ

By  Shanker Badra January 17th 2019 01:54 PM

ਲੁਧਿਆਣਾ : ਐੱਨ.ਆਈ.ਏ. ਨੇ ਰਾਤ ਦੇ 2 ਵਜੇ ਮਸਜਿਦ 'ਚ ਕੀਤੀ ਛਾਪੇਮਾਰੀ ,ਮੌਲਾਨਾ ਮੁਹੰਮਦ ਗ੍ਰਿਫ਼ਤਾਰ:ਲੁਧਿਆਣਾ : ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਵੱਲੋਂ ਆਈਐਸਆਈਐਸ ਅਤੇ ਹਥਿਆਰ ਸਪਲਾਇਰਾਂ ਦੇ ਜੁੜੇ ਨੈੱਟਵਰਕ ਨੂੰ ਤੋੜਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।ਜਿਸ ਕਰਕੇ ਐਨ.ਆਈ.ਏ. ਵੱਲੋਂ ਅੱਜ ਪੰਜਾਬ ਤੇ ਯੂਪੀ 'ਚ 7 ਵੱਖ -ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ।ਇਸ ਦੌਰਾਨ ਐੱਨ.ਆਈ. ਏ. ਨੇ ਅੱਤਵਾਦੀ ਗਤੀਵਿਧੀਆਂ ਨਾਲ ਸਬੰਧਿਤ ਸ਼ੱਕੀ ਵਿਅਕਤੀਆਂ ਦੀ ਭਾਲ 'ਚ ਲੁਧਿਆਣਾ ਦੇ ਮਿਹਰਬਾਨ ਇਲਾਕੇ 'ਚ ਛਾਪੇਮਾਰੀ ਕੀਤੀ ਹੈ।

NIA Ludhiana mosque Raid Maulana Mohammad arrested ਲੁਧਿਆਣਾ : ਐੱਨ.ਆਈ.ਏ. ਨੇ ਰਾਤ ਦੇ 2 ਵਜੇ ਮਸਜਿਦ 'ਚ ਕੀਤੀ ਛਾਪੇਮਾਰੀ , ਮੌਲਾਨਾ ਮੁਹੰਮਦ ਗ੍ਰਿਫ਼ਤਾਰ

ਜਿਥੇ ਐੱਨ.ਆਈ.ਏ. ਦੀ ਟੀਮ ਵੱਲੋਂ ਯੂਪੀ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਦੋਂ ਟੀਮ ਨੇ ਰਾਤ ਸਮੇਂ ਮਸਜਿਦ ਦਾ ਦਰਵਾਜ਼ਾ ਖੁੱਲ੍ਹਵਾਇਆ ਤਾਂ ਮੌਲਾਨਾ ਮੁਹੰਮਦ ਓਵੇਸ਼ ਪਾਸ਼ਾ ਮੂਲ ਵਾਸੀ ਉੱਤਰ ਪ੍ਰਦੇਸ਼ (ਯੂ.ਪੀ.), ਰਾਮਪੁਰ ਨਾਂ ਦੇ ਇਕ ਅਧਿਆਪਕ ਨੇ ਦਰਵਾਜ਼ਾ ਖੋਲ੍ਹਿਆ।

NIA Ludhiana mosque Raid Maulana Mohammad arrested ਲੁਧਿਆਣਾ : ਐੱਨ.ਆਈ.ਏ. ਨੇ ਰਾਤ ਦੇ 2 ਵਜੇ ਮਸਜਿਦ 'ਚ ਕੀਤੀ ਛਾਪੇਮਾਰੀ , ਮੌਲਾਨਾ ਮੁਹੰਮਦ ਗ੍ਰਿਫ਼ਤਾਰ

ਜਿਸ ਤੋਂ ਬਾਅਦ ਐਨ.ਆਈ.ਏ. ਦੀ ਵਿਸ਼ੇਸ਼ ਟੀਮ ਨੇ ਮੌਲਾਨਾ ਮੁਹੰਮਦ ਨਾਂਅ ਦੇ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਉਨ੍ਹਾਂ ਪਾਸੋਂ ਪੁਛ ਪੜਤਾਲ ਕੀਤੀ ਜਾ ਰਹੀ ਹੈ।

NIA Ludhiana mosque Raid Maulana Mohammad arrested ਲੁਧਿਆਣਾ : ਐੱਨ.ਆਈ.ਏ. ਨੇ ਰਾਤ ਦੇ 2 ਵਜੇ ਮਸਜਿਦ 'ਚ ਕੀਤੀ ਛਾਪੇਮਾਰੀ , ਮੌਲਾਨਾ ਮੁਹੰਮਦ ਗ੍ਰਿਫ਼ਤਾਰ

ਦੱਸ ਦੇਈਏ ਕਿ ਐੱਨ.ਆਈ.ਏ. ਦੀ ਟੀਮ ਨੇ ਜਿਸ ਮਸਜਿਦ 'ਚੋਂ ਮੌਲਾਨਾ ਮੁਹੰਮਦ ਨੂੰ ਗ੍ਰਿਫ਼ਤਾਰ ਕੀਤਾ ਹੈ ,ਉਸ ਮਸਜਿਦ 'ਚ 6 ਮਹੀਨੇ ਪਹਿਲਾਂ ਹੀ ਆਇਆ ਸੀ।

-PTCNews

Related Post