ਨਿਪਾਹ ਵਾਇਰਸ ਦਾ ਕਹਿਰ, 20 ਲੋਕ ਹਸਪਤਾਲ ਦਾਖ਼ਲ, 168 ਨੂੰ ਰੱਖਿਆ ਹੋਮ ਆਈਸੋਲੇਸ਼ਨ 'ਚ

By  Riya Bawa September 6th 2021 03:29 PM

ਤਿਰੂਵਨੰਤਪੁਰਮ: ਦੇਸ਼ ਵਿਚ ਕੋਰੋਨਾ ਤੋਂ ਬਾਅਦ ਹੁਣ ਨਿਪਾਹ ਵਾਇਰਸ ਦਾ ਖਤਰਾ ਪੈਦਾ ਹੋ ਗਿਆ ਹੈ। ਕੇਰਲ ਵਿਚ ਨਿਪਾਹ ਵਾਇਰਸ ਦਾ ਖਤਰਾ ਜ਼ਿਆਦਾ ਵੇਖਣ ਨੂੰ ਮਿਲਿਆ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ 12 ਸਾਲਾ ਬੱਚੇ ਦੀ ਨਿਪਾਹ ਵਾਇਰਸ ਨਾਲ ਹੋਈ ਮੌਤ ਤੋਂ ਬਾਅਦ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਨਿਪਾਹ ਵਾਇਰਸ ਦੇ ਖ਼ਤਰੇ ਨੂੰ ਫੈਲਣ ਤੋਂ ਰੋਕਣ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ।

ਹੁਣ ਤੱਕ ਰਿਪੋਰਟ ਮੁਤਾਬਿਕ ਕਿਹਾ ਗਿਆ ਹੈ ਕਿ ਨਿਪਾਹ ਵਾਇਰਸ ਕਰਕੇ 20 ਲੋਕ ਹਸਪਤਾਲ ਦਾਖ਼ਲ, 168 ਨੂੰ ਹੋਮ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ। ਇਨ੍ਹਾਂ ਵਿੱਚੋਂ ਦੋ ਵਿੱਚ ਨਿਪਾਹ ਦੇ ਲੱਛਣ ਪਾਏ ਗਏ ਹਨ। ਕੁਝ ਦਿਨ ਪਹਿਲੇ ਜਦ ਇਕ ਬੱਚੇ ਦੀ ਮੌਤ ਹੋਈ ਸੀ ਉਸ ਦੇ ਕੌਂਟੈਕਟ ਵਿਚ ਹੁਣ ਤੱਕ 188 ਲੋਕ ਹਨ ਤੇ ਉਨ੍ਹਾਂ ਨੂੰ ਟ੍ਰੇਸਿੰਗ ਦੁਆਰਾ ਪਛਾਣਿਆ ਗਿਆ ਹੈ।

ਇਸ ਬਾਰੇ ਕੇਰਲ ਦੇ ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਨਿਪਾਹ ਵਾਇਰਸ ਤੋਂ ਪੀੜਤ ਦੋ ਜਣੇ ਸਿਹਤ ਕਰਮਚਾਰੀ ਵੀ ਹਨ। ਉਨ੍ਹਾਂ ਵਿੱਚੋਂ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਕੰਮ ਕਰਦਾ ਹੈ ਜਦੋਂਕਿ ਦੂਜਾ ਕੋਜ਼ੀਕੋਡ ਮੈਡੀਕਲ ਕਾਲਜ ਕਮ ਹਸਪਤਾਲ ਦਾ ਕਰਮਚਾਰੀ ਹੈ।

-PTC News

Related Post