Nirbhaya Case : ਨਿਰਭਿਆ ਜ਼ਬਰ -ਜਨਾਹ ਦੇ 2 ਦੋਸ਼ੀਆਂ ਦੀ ਕਿਉਰੇਟਿਵ ਪਟੀਸ਼ਨ 'ਤੇ ਸੁਪਰੀਮ ਕੋਰਟ 14 ਜਨਵਰੀ ਨੂੰ ਕਰੇਗਾ ਸੁਣਵਾਈ

By  Shanker Badra January 11th 2020 06:03 PM

Nirbhaya Case : ਨਿਰਭਿਆ ਜ਼ਬਰ -ਜਨਾਹ ਦੇ 2 ਦੋਸ਼ੀਆਂ ਦੀ ਕਿਉਰੇਟਿਵ ਪਟੀਸ਼ਨ 'ਤੇ ਸੁਪਰੀਮ ਕੋਰਟ 14 ਜਨਵਰੀ ਨੂੰ ਕਰੇਗਾ ਸੁਣਵਾਈ:ਨਵੀਂ ਦਿੱਲੀ : ਨਿਰਭਿਆ ਸਮੂਹਿਕ ਬਲਾਤਕਾਰ ਮਾਮਲੇ ਦੇ ਦੋ ਦੋਸ਼ੀਆਂ ਵਿਨੈ ਸ਼ਰਮਾ ਅਤੇ ਮੁਕੇਸ਼ ਕੁਮਾਰ ਵਲੋਂ ਫਾਂਸੀ ਦੀ ਸਜ਼ਾ ਤੋਂ ਬਚਣ ਲਈ ਦਾਇਰ ਕੀਤੀ ਕਿਉਰੇਟਿਵ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ 14 ਜਨਵਰੀ ਨੂੰ ਸੁਣਵਾਈ ਕੀਤੀ ਜਾਵੇਗੀ।

Nirbhaya case: SC to hear curative petitions of 2 death-row convicts on 14 Jan Nirbhaya Case : ਨਿਰਭਿਆ ਜ਼ਬਰ -ਜਨਾਹ ਦੇ 2 ਦੋਸ਼ੀਆਂ ਦੀ ਕਿਉਰੇਟਿਵ ਪਟੀਸ਼ਨ 'ਤੇ ਸੁਪਰੀਮ ਕੋਰਟ 14 ਜਨਵਰੀ ਨੂੰ ਕਰੇਗਾਸੁਣਵਾਈ

ਇਸ ਮਾਮਲੇ ਦੇ ਦੋ ਦੋਸ਼ੀਆਂ ਵਿਨੇ ਸ਼ਰਮਾ ਤੇ ਮੁਕੇਸ਼ ਕੁਮਾਰ ਨੇ ਪਿਛਲੇ ਦਿਨੀਂ ਸੁਪਰੀਮ ਕੋਰਟ ’ਚ ਪਟੀਸ਼ਨਾਂ ਦਾਇਰ ਕੀਤੀਆਂ ਸਨ। ਜਸਟਿਸ ਐੱਨ.ਪੀ. ਰਮੰਨਾ, ਜਸਟਿਸ ਅਰੁਣ ਮਿਸ਼ਰਾ, ਜਸਟਿਸ ਆਰ. ਐੱਸ. ਨਰੀਮਨ, ਜਸਟਿਸ ਆਰ. ਭਾਨੂਮਤੀ ਅਤੇ ਜਸਟਿਸ ਅਸ਼ੋਕ ਭੂਸ਼ਨ ਦੇ ਪੰਜ ਮੈਂਬਰੀ ਬੈਂਚ ਵਲੋਂ ਇਸ 'ਤੇ ਸੁਣਵਾਈ ਕੀਤੀ ਜਾਵੇਗੀ।

Nirbhaya case: SC to hear curative petitions of 2 death-row convicts on 14 Jan Nirbhaya Case : ਨਿਰਭਿਆ ਜ਼ਬਰ -ਜਨਾਹ ਦੇ 2 ਦੋਸ਼ੀਆਂ ਦੀ ਕਿਉਰੇਟਿਵ ਪਟੀਸ਼ਨ 'ਤੇ ਸੁਪਰੀਮ ਕੋਰਟ 14 ਜਨਵਰੀ ਨੂੰ ਕਰੇਗਾਸੁਣਵਾਈ

ਦੱਸ ਦੇਈਏ ਕਿ ਬੀਤੇ ਮੰਗਲਵਾਰ ਨੂੰ ਦਿੱਲੀ ਦੀ ਅਦਾਲਤ ਨੇ ਮੁਕੇਸ਼ (32), ਪਵਨ ਗੁਪਤਾ (25), ਵਿਨੇ ਕੁਮਾਰ ਸ਼ਰਮਾ (26) ਅਤੇ ਅਕਸ਼ੇ ਕੁਮਾਰ ਸਿੰਘ (31) ਵਿਰੁੱਧ ਡੈੱਥ ਵਾਰੰਟ ਜਾਰੀ ਕੀਤਾ ਸੀ ਤੇ ਕਿਹਾ ਸੀ ਕਿ ਉਨ੍ਹਾਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਤਿਹਾੜ ਜੇਲ੍ਹ ਵਿੱਚ ਫਾਂਸੀ ਦਿੱਤੀ ਜਾਵੇਗੀ।

Nirbhaya case: SC to hear curative petitions of 2 death-row convicts on 14 Jan Nirbhaya Case : ਨਿਰਭਿਆ ਜ਼ਬਰ -ਜਨਾਹ ਦੇ 2 ਦੋਸ਼ੀਆਂ ਦੀ ਕਿਉਰੇਟਿਵ ਪਟੀਸ਼ਨ 'ਤੇ ਸੁਪਰੀਮ ਕੋਰਟ 14 ਜਨਵਰੀ ਨੂੰ ਕਰੇਗਾਸੁਣਵਾਈ

ਜ਼ਿਕਰਯੋਗ ਹੈ ਕਿ 16 ਦਸੰਬਰ 2012 ਦੀ ਰਾਤ ਨੂੰ ਦੱਖਣੀ ਦਿੱਲੀ ’ਚ ਇੱਕ ਚੱਲਦੀ ਬੱਸ ਵਿੱਚ 23 ਸਾਲਾਂ ਦੀ ਪੈਰਾ ਮੈਡੀਕਲ ਵਿਦਿਆਰਥਣ ਨਾਲ 6 ਜਣਿਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ ਤੇ ਉਸ ਨਾਲ ਵਹਿਸ਼ੀਆਨਾ ਹਰਕਤਾਂ ਕੀਤੀਆਂ ਸਨ ਤੇ ਇਸ ਤੋਂ ਬਾਅਦ ’ਚ ਉਸ ਨੂੰ ਚੱਲਦੀ ਬੱਸ ’ਚੋਂ ਬਾਹਰ ਸੁੱਟ ਦਿੱਤਾ ਸੀ ਅਤੇ 29 ਦਸੰਬਰ 2012 ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ’ਚ ਉਸ ਦੀ ਮੌਤ ਹੋ ਗਈ ਸੀ।

Nirbhaya case: SC to hear curative petitions of 2 death-row convicts on 14 Jan Nirbhaya Case : ਨਿਰਭਿਆ ਜ਼ਬਰ -ਜਨਾਹ ਦੇ 2 ਦੋਸ਼ੀਆਂ ਦੀ ਕਿਉਰੇਟਿਵ ਪਟੀਸ਼ਨ 'ਤੇ ਸੁਪਰੀਮ ਕੋਰਟ 14 ਜਨਵਰੀ ਨੂੰ ਕਰੇਗਾਸੁਣਵਾਈ

ਇਸ ਮਾਮਲੇ ਦੇ ਇੱਕ ਦੋਸ਼ੀ ਰਾਮ ਸਿੰਘ ਨੇ ਇੱਥੇ ਤਿਹਾੜ ਜੇਲ੍ਹ ਵਿੱਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਸੀ। ਇੱਕ ਹੋਰ ਮੁਲਜ਼ਮ ਉਦੋਂ ਨਾਬਾਲਗ਼ ਸੀ ਤੇ ਉਸ ਨੂੰ ਜੁਵੇਨਾਇਲ ਜਸਟਿਸ ਬੋਰਡ ਨੇ ਦੋਸ਼ੀ ਠਹਿਰਾਇਆ ਸੀ। ਉਸ ਨੂੰ ਤਿੰਨ ਵਰ੍ਹੇ ਬਾਲ ਸੁਧਾਰ ਗ੍ਰਹਿ ਵਿੱਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।

-PTCNews

Related Post