ਪਤਨੀ ਦੇ ਨਾਜਾਇਜ਼ ਸਬੰਧਾਂ ਦੀ ਭੇਂਟ ਚੜ੍ਹੇ ਪਿਓ -ਪੁੱਤ , ਪਰਿਵਾਰ 'ਚ ਛਾਇਆ ਮਾਤਮ

By  Shanker Badra August 8th 2019 02:44 PM -- Updated: August 8th 2019 06:06 PM

ਪਤਨੀ ਦੇ ਨਾਜਾਇਜ਼ ਸਬੰਧਾਂ ਦੀ ਭੇਂਟ ਚੜ੍ਹੇ ਪਿਓ -ਪੁੱਤ , ਪਰਿਵਾਰ 'ਚ ਛਾਇਆ ਮਾਤਮ:ਨੂਰਪੁਰ ਬੇਦੀ : ਬਲਾਕ ਨੂਰਪੁਰ ਬੇਦੀ ਦੇ ਪਿੰਡ ਹੀਰਪੁਰ 'ਚ ਇੱਕ ਵਿਅਕਤੀ ਨੇ ਆਪਣੀ ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਅੱਕ ਕੇ ਆਪਣੇ ਬੱਚੇ ਸਮੇਤ ਖ਼ੁਦ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਹੈ। ਉਸ ਨੇ ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਹੋ ਕੇ 6 ਸਾਲਾ ਪੁੱਤਰ ਸਮੇਤ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਹਰਜਿੰਦਰ ਸਿੰਘ (32) ਅਤੇ ਪੁੱਤਰ ਦੀ ਪਛਾਣ ਹਰਕੀਰਤ ਵਜੋਂ ਹੋਈ ਹੈ।

Nirpur Bedi village Hirpur Wife Invalid relationship Due Husband And Son Suicide ਪਤਨੀ ਦੇ ਨਾਜਾਇਜ਼ ਸਬੰਧਾਂ ਦੀ ਭੇਂਟ ਚੜ੍ਹੇ ਪਿਓ -ਪੁੱਤ , ਪਰਿਵਾਰ 'ਚ ਛਾਇਆ ਮਾਤਮ

ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਦੀ ਪਤਨੀ ਜਸਵੀਰ ਕੌਰ ਦੇ ਪਿੰਡ ਹੀ ਨੌਜਵਾਨ ਨਾਲ ਪ੍ਰੇਮ ਸਬੰਧ ਸਨ। ਦੱਸਿਆ ਜਾਂਦਾ ਹੈ ਕਿ ਜਸਵੀਰ ਕੌਰ ਦਾ ਹਰਜਿੰਦਰ ਸਿੰਘ ਨਾਲ ਇਹ ਦੂਜਾ ਵਿਆਹ ਸੀ ਅਤੇ ਪਹਿਲੇ ਵਿਆਹ ਤੋਂ ਉਸ ਦਾ ਇਕ 10 ਸਾਲਾ ਲੜਕਾ ਹੈ। ਇਸ ਦੇ ਇਲਾਵਾ ਹਰਜਿੰਦਰ ਸਿੰਘ ਦਾ ਵੀ ਇਹ ਦੂਸਰਾ ਵਿਆਹ ਸੀ।

Nirpur Bedi village Hirpur Wife Invalid relationship Due Husband And Son Suicide ਪਤਨੀ ਦੇ ਨਾਜਾਇਜ਼ ਸਬੰਧਾਂ ਦੀ ਭੇਂਟ ਚੜ੍ਹੇ ਪਿਓ -ਪੁੱਤ , ਪਰਿਵਾਰ 'ਚ ਛਾਇਆ ਮਾਤਮ

ਦੱਸਿਆ ਜਾਂਦਾ ਹੈ ਕਿ ਜਸਵੀਰ ਕੌਰ ਦਾ ਪਤੀ ਹਰਜਿੰਦਰ ਸਿੰਘ ਡਰਾਈਵਰੀ ਕਰਦਾ ਸੀ ਤੇ ਕੰਮਕਾਜ ਕਰਕੇ ਅਕਸਰ ਬਾਹਰ ਰਹਿੰਦਾ ਸੀ। ਇਸ ਦੌਰਾਨ ਜਸਵੀਰ ਕੌਰ ਦੇ ਉਸੇ ਪਿੰਡ ਦੇ ਸੁਖਬੀਰ ਸਿੰਘ ਨਾਲ ਪ੍ਰੇਮ ਸਬੰਧ ਬਣ ਗਏ। ਇਸ ਤੋਂ ਤਿੰਨ ਮਹੀਨੇ ਪਹਿਲਾਂ ਜਸਵੀਰ ਕੌਰ ਉਕਤ ਨੌਜਵਾਨ ਨਾਲ ਵੱਡੇ ਪੁੱਤਰ ਸਣੇ ਫਰਾਰ ਹੋ ਗਈ ਸੀ।

Nirpur Bedi village Hirpur Wife Invalid relationship Due Husband And Son Suicide ਪਤਨੀ ਦੇ ਨਾਜਾਇਜ਼ ਸਬੰਧਾਂ ਦੀ ਭੇਂਟ ਚੜ੍ਹੇ ਪਿਓ -ਪੁੱਤ , ਪਰਿਵਾਰ 'ਚ ਛਾਇਆ ਮਾਤਮ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ , ਜਨਮ ਦਿਨ ਵਾਲੇ ਦਿਨ ਹੀ ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਮੌਤ

ਇਸ ਮਗਰੋਂ ਪਿੰਡ ਦੀ ਪੰਚਾਇਤ ਨੇ ਫੈਸਲਾ ਕਰਦਿਆਂ ਦੋਵਾਂ ਨੂੰ ਆਪੋ-ਆਪਣੇ ਘਰ ਭੇਜ ਦਿੱਤਾ। ਇਸ ਦੇ ਬਾਵਜੂਦ ਜਸਵੀਰ ਕੌਰ ਦਾ ਪ੍ਰੇਮ ਲਗਾਤਾਰ ਚੱਲਦਾ ਰਿਹਾ ਹੈ। ਇਸ ਤੋਂ ਤੰਗ ਆ ਕੇ ਹਰਜਿੰਦਰ ਸਿੰਘ ਨੇ ਆਪਣੇ 6 ਸਾਲਾ ਪੁੱਤਰ ਹਰਕੀਰਤ ਨਾਲ ਖ਼ੁਦਕੁਸ਼ੀ ਕਰ ਲਈ ਹੈ।

-PTCNews

Related Post