ਰੂਸ ’ਚ ਵਾਪਰਿਆ ਵੱਡਾ ਜਹਾਜ਼ ਹਾਦਸਾ, ਹੋਈ 28 ਲੋਕਾਂ ਦੀ ਮੌਤ

By  Baljit Singh July 6th 2021 09:48 PM

ਮਾਸਕੋ: ਰੂਸ ਦੇ ਦੂਰ-ਦੁਰਾਡੇ ਖੇਤਰ ਕਮਚਾਤਕਾ ’ਚ ਮੰਗਲਵਾਰ ਨੂੰ ਲਾਪਤਾ ਹੋ ਗਏ ਇਕ ਜਹਾਜ਼ ਦਾ ਹਿੱਸਾ ਉਸ ਹਵਾਈ ਅੱਡੇ ਦੇ ਰਨਵੇਅ ਤੋਂ 5 ਕਿਲੋਮੀਟਰ ਦੂਰ ਓਖੋਤਸਕ ਸਮੁੰਦਰ ਤੱਟ ’ਤੇ ਮਿਲਿਆ ਹੈ, ਜਿਥੇ ਜਹਾਜ਼ ਉਤਰਨਾ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੇ੍ਰਤੋਪਾਬਲੋਵਿਅਸਕ ਕਮਚਾਤਸਕੋ ਤੋਂ ਪਲਾਨਾ ਸ਼ਹਿਰ ਲਈ 22 ਯਾਤਰੀਆਂ ਤੇ ਚਾਲਕ ਦਲ ਦੇ ਛੇ ਮੈਂਬਰਾਂ ਦੇ ਨਾਲ ਉਡਾਣ ਭਰਨ ਵਾਲਾ ਐਂਤੋਨੋਵ ਏ. ਐੱਨ.-26 ਜਹਾਜ਼ ਉਤਰਨ ਤੋਂ ਪਹਿਲਾਂ ਰਾਡਾਰ ਤੋਂ ਗਾਇਬ ਹੋ ਗਿਆ ਸੀ।

ਪੜੋ ਹੋਰ ਖਬਰਾਂ: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਵੱਲੋਂ ਜੇਲ ਦੇ ਬੰਦੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ

ਕਮਚਾਤਕਾ ਦੇ ਗਵਰਨਰ ਵਲਾਦੀਮੀਰ ਸੋਲੋਦੋਵ ਨੇ ਇੰਟਰਫੈਕਸ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਜਹਾਜ਼ ਦਾ ਮੁੱਖ ਹਿੱਸਾ ਸਮੁੰਦਰ ਤੱਟ ਕੋਲ ਜ਼ਮੀਨ ’ਤੇ ਮਿਲਿਆ, ਉਥੇ ਹੀ ਉਸ ਦਾ ਬਾਕੀ ਹਿੱਸਾ ਤੱਟ ਦੇ ਨਜ਼ਦੀਕ ਸਮੁੰਦਰ ’ਚ ਮਿਲਿਆ। ਰੂਸੀ ਮੀਡੀਆ ਦੀਆਂ ਖਬਰਾਂ ਅਨੁਸਾਰ ਦੁਰਘਟਨਾ ’ਚ ਜਹਾਜ਼ ਵਿਚ ਸਵਾਰ 28 ਲੋਕਾਂ ’ਚੋਂ ਇਕ ਵੀ ਜ਼ਿੰਦਾ ਨਹੀਂ ਬਚਿਆ। ਜਹਾਜ਼ ਕਮਚਾਤਕਾ ਐਵੀਏਸ਼ਨ ਐਂਟਰਪ੍ਰਾਈਜ਼ ਕੰਪਨੀ ਦਾ ਸੀ। ਰੂਸੀ ਸਰਕਾਰੀ ਸਮਾਚਾਰ ਏਜੰਸੀ ਤਾਸ ਦੀ ਖਬਰ ਅਨੁਸਾਰ ਜਹਾਜ਼ 1982 ਤੋਂ ਸੇਵਾ ਵਿਚ ਸੀ।

ਪੜੋ ਹੋਰ ਖਬਰਾਂ: JEE Main 2021 ਪ੍ਰੀਖਿਆ ਦੀ ਤਾਰੀਖ ਜਾਰੀ, ਕੇਂਦਰੀ ਸਿੱਖਿਆ ਮੰਤਰੀ ਨੇ ਕੀਤਾ ਐਲਾਨ

ਕੰਪਨੀ ਦੇ ਨਿਰਦੇਸ਼ਕ ਅਲੈਕਸੀ ਖਾਬਾਰੋਵ ਨੇ ਇੰਟਰਫੈਕਸ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਉਡਾਣ ਭਰ ਤੋਂ ਪਹਿਲਾਂ ਜਹਾਜ਼ ਵਿਚ ਤਕਨੀਕੀ ਖਰਾਬੀ ਨਹੀਂ ਸੀ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਕਮਚਾਤਕਾ ਐਵੀਏਸ਼ਨ ਐਂਟਰਪ੍ਰਾਈਜ਼ ਦੇ ਉਪ ਨਿਰਦੇਸ਼ਕ ਸਰਜੇਈ ਗੋਰਬ ਨੇ ਕਿਹਾ ਕਿ ਜਹਾਜ਼ ਇਕ ਸਮੁੰਦਰੀ ਚੱਟਾਨ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ, ਜੋ ਇਸ ਦੇ ਉਤਰਨ ਵਾਲੇ ਰਸਤੇ ਵਿਚ ਨਹੀਂ ਪੈਂਦੀ ਸੀ। ਕਮਚਾਤਕਾ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਜਹਾਜ਼ ਉਤਰਨ ਵਾਲਾ ਸੀ ਤਾਂ ਪਲਾਨਾ ਦੇ ਹਵਾਈ ਅੱਡੇ ਤੋਂ ਲੱਗਭਗ 10 ਕਿਲੋਮੀਟਰ ਦੂਰ ਉਸ ਨਾਲੋਂ ਸੰਪਰਕ ਟੁੱਟ ਗਿਆ। ਪਲਾਨਾ ਦੀ ਸਥਾਨਕ ਸਰਕਾਰ ਦੇ ਮੁਖੀ ਓਲਗਾ ਮੋਖਿਰੇਵਾ ਜਹਾਜ਼ ਵਿਚ ਸਵਾਰ ਸਨ।

ਪੜੋ ਹੋਰ ਖਬਰਾਂ: RRB, SSC ਤੇ IBPS ਉਮੀਦਵਾਰਾਂ ਲਈ ਵੱਡੀ ਖਬਰ, ਨਵੇਂ ਸਾਲ ਦੀ ਸ਼ੁਰੂਆਤ 'ਚ ਹੋਵੇਗਾ ਸਰਕਾਰੀ ਨੌਕਰੀਆਂ ਲਈ ਪਹਿਲਾ ਸੀਈਟੀ

-PTC News

Related Post