ਨੌਦੀਪ ਕੌਰ ਨੂੰ ਇਕ ਮਾਮਲੇ 'ਚ ਸੋਨੀਪਤ ਅਦਾਲਤ ਨੇ ਦਿੱਤੀ ਜ਼ਮਾਨਤ, ਭਲਕੇ ਹੋਵੇਗੀ ਅਗਲੀ ਸੁਣਵਾਈ

By  Jagroop Kaur February 12th 2021 01:37 PM -- Updated: February 12th 2021 01:46 PM

ਬੀਤੇ ਕੁਝ ਦਿਨਾਂ ਤੋਂ ਨੌਦੀਪ ਕੌਰ ਦਾ ਮੁੱਦਾ ਭੱਖਿਆ ਹੋਇਆ ਹੈ , ਜਿਸ ਵਿਚ ਨੌਦੀਪ ਨੂੰ ਜੇਲ੍ਹ ਤੋਂ ਰਿਹਾਅ ਕਰਨ ਦੀ ਮੰਗ ਹਰ ਪਾਸੇ ਉਠਿ ਹੋਈ , ਉਥੇ ਹੀ ਹੁਣ ਤਾਜ਼ਾ ਅੱਪਡੇਟ ਦੀ ਗੱਲ ਕੀਤੀ ਜਾਵੇ ਤਾਂ ਇਸ ਮਾਮਲੇ 'ਚ ਤੁਹਾਨੂੰ ਮਜ਼ਦੂਰ ਆਗੂ ਨੌਦੀਪ ਕੌਰ ਨੂੰ ਸੋਨੀਪਤ ਦੀ ਜ਼ਿਲ੍ਹਾ ਅਦਾਲਤ ਨੇ ਇਕ ਮਾਮਲੇ 'ਚ ਜ਼ਮਾਨਤ ਦੇ ਦਿੱਤੀ ਹੈ। ਇਸ ਬਾਰੇ 'ਚ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨੌਦੀਪ ਕੌਰ ਵਿਰੁੱਧ ਤਿੰਨ ਮਾਮਲੇ ਦਰਜ ਹੋਏ ਹਨ, ਜਿਨ੍ਹਾਂ 'ਚੋਂ ਦਸੰਬਰ 2020 ਦੀ FIR 'ਚ ਉਸ ਨੂੰ ਜ਼ਮਾਨਤ ਮਿਲ ਗਈ ਹੈ।

ਪੜ੍ਹੋ ਹੋਰ ਖ਼ਬਰਾਂ : ਦਿੱਲੀ ਹਿੰਸਾ ਦਾ ਇਕ ਹੋਰ ਮੁਲਜ਼ਮ ਇਕਬਾਲ ਸਿੰਘ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ

ਉਨ੍ਹਾਂ ਦੱਸਿਆ ਕਿ 2021 'ਚ ਦਰਜ ਕੀਤੀ ਗਈ ਐਫ. ਆਈ. ਆਰ. ਨੰਬਰ 26 ਦੇ ਸਬੰਧ 'ਚ ਜ਼ਮਾਨਤ ਪਟੀਸ਼ਨ ਜ਼ਿਲ੍ਹਾ ਅਦਾਲਤ 'ਚ ਦਾਇਰ ਕਰ ਦਿੱਤੀ ਗਈ ਹੈ ਅਤੇ ਇਸ ਪਟੀਸ਼ਨ 'ਤੇ ਭਲਕੇ ਅਦਾਲਤ 'ਚ ਸੁਣਵਾਈ ਹੋਵੇਗੀ। ਸਿਰਸਾ ਨੇ ਦੱਸਿਆ ਕਿ ਐਫ. ਆਈ. ਆਰ. ਨੰਬਰ 25 'ਤੇ ਜ਼ਿਲ੍ਹਾ ਅਦਾਲਤ ਨੇ ਪਹਿਲਾਂ ਹੀ ਜ਼ਮਾਨਤ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ ਅਤੇ ਇਸ ਸਬੰਧ 'ਚ ਹੁਣ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਜਾਵੇਗੀ। ਸਿਰਸਾ ਨੇ ਉਮੀਦ ਜਤਾਈ ਕਿ ਨੌਦੀਪ ਕੌਰ ਅਗਲੇ ਹਫ਼ਤੇ ਤੱਕ ਜੇਲ੍ਹ 'ਚੋਂ ਬਾਹਰ ਆ ਜਾਵੇਗੀ।Punjab Minister urges intervention by NWC for Nodeep Kaur’s releaseਪੜ੍ਹੋ ਹੋਰ ਖ਼ਬਰਾਂ :ਲੋਕ ਸਭਾ ‘ਚ ਬੋਲੇ ਰਾਹੁਲ ਗਾਂਧੀ ,ਕਿਹਾ- ਕੇਂਦਰ ਸਰਕਾਰ ‘ਹਮ ਦੋ ਹਮਾਰੇ ਦੋ’ ਦੀ ਤਰਜ਼ ‘ਤੇ ਚੱਲ ਰਹੀ ਹੈ

ਸਭ ਤੋਂ ਪਹਿਲਾਂ ਦਸੰਬਰ 2020 ਦੀ ਇਕ ਘਟਨਾ ਨਾਲ ਸਬੰਧਤ ਹੈ, ਜਦੋਂ ਉਸਨੇ ਅਤੇ ਮਜ਼ਦੂਰ ਅਧਿਕਾਰ ਸੰਗਠਨ ਦੇ ਹੋਰ ਵਿਰੋਧੀਆਂ ਨੇ ਇਕ ਉਦਯੋਗਿਕ ਇਕਾਈ ਦਾ ਘਿਰਾਓ ਕੀਤਾ ਅਤੇ ਮਜ਼ਦੂਰਾਂ ਲਈ ਮਜ਼ਦੂਰੀ ਦੀ ਮੰਗ ਕੀਤੀ। ਇਹ ਉਹ ਕੇਸ ਹੈ ਜਿਸ ਵਿੱਚ ਉਸਨੂੰ ਜ਼ਮਾਨਤ ਮਿਲ ਗਈ ਹੈ।Meena Harris on Nodeep Kaur

ਪੜ੍ਹੋ ਹੋਰ ਖ਼ਬਰਾਂ : ਭਾਰਤ ‘ਚ ਹਿੰਸਾ ਤੇ ਦੰਗੇ ਭੜਕਾਉਣ ਦੇ ਡਰ ਤੋਂ Twitter ਨੇ500 ਤੋਂ ਜ਼ਿਆਦਾ ਅਕਾਊਂਟਸ ਨੂੰ ਕੀਤਾ ਬਲਾਕ   

ਜ਼ਿਕਰਯੋਗ ਹੈ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਨੌਦੀਪ ਕੌਰ ਦੀ ਰਿਹਾਈ ਲਈ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ। ਕੈਬਨਿਟ ਮੰਤਰੀ ਅਰੁਣਾ ਚੌਧਰੀ ਵੱਲੋਂ ਕੌਮੀ ਮਹਿਲਾ ਕਮਿਸ਼ਨ ਨੂੰ ਅਪੀਲ ਕੀਤੇ ਜਾਣ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਨੌਦੀਪ ਕੌਰ ਦੇ ਮਾਮਲੇ 'ਚ ਸੀਨੀਅਰ ਪੁਲਸ ਕਪਤਾਨ ਸੋਨੀਪਤ ਤੋਂ 15 ਫ਼ਰਵਰੀ ਤੱਕ ਪੜਤਾਲੀਆ ਰਿਪੋਰਟ ਤਲਬ ਕਰ ਲਈ ਹੈ।

Related Post