ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੇ ਅੱਗ ਨਾਲ ਸਟੰਟ ਕਰਦੇ ਹੋਏ ਕੀਤਾ ਡਾਂਸ , ਦੇਖੋ ਵੀਡੀਓ

By  Shanker Badra August 2nd 2019 06:21 PM

ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੇ ਅੱਗ ਨਾਲ ਸਟੰਟ ਕਰਦੇ ਹੋਏ ਕੀਤਾ ਡਾਂਸ , ਦੇਖੋ ਵੀਡੀਓ:ਮੁੰਬਈ : ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੇ ਆਪਣੇ ਸੈਕਸੀ ਡਾਂਸ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਪਛਾਣ ਬਣਾ ਰੱਖੀ ਹੈ। ਹਾਲ ਹੀ 'ਚ ਉਨ੍ਹਾਂ ਦਾ ਹਿੱਟ ਹੋਇਆ ਗਾਣਾ 'ਓ ਸਾਕੀ-ਸਾਕੀ' ਯੂਟਿਊਬ 'ਤੇ ਚਰਚਾ 'ਚ ਹੈ।ਹੁਣ ਅਦਾਕਾਰਾ ਨੋਰਾ ਫਤੇਹੀ ਨੇ ਹਾਲ ਹੀ 'ਚ ਆਪਣਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਨੋਰਾ ਫਤੇਹੀ ਨੂੰ ਦੇਖ ਕੇ ਤੁਹਾਡੇ ਸਾਹ ਰੁੱਕ ਜਾਣਗੇ।

Nora Fatehi Learnt Fire Dancing for O Saki Saki in Fiery BTS Video ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੇ ਅੱਗ ਨਾਲ ਸਟੰਟ ਕਰਦੇ ਹੋਏ ਕੀਤਾ ਡਾਂਸ , ਦੇਖੋ ਵੀਡੀਓ

ਦਰਅਸਲ 'ਚ ਨੋਰਾ ਨੇ ਓ ਸਾਕੀ-ਸਾਕੀ ਗੀਤ 'ਚ ਡਾਂਸ ਕੀਤਾ ਹੈ। ਇਸ ਡਾਂਸ ਦੇ ਕਈ ਸਟੈਪ ਕਾਫੀ ਖਤਰਨਾਕ ਹਨ। ਇਸ ਲਈ ਨੋਰਾ ਨੇ ਬਹੁਤ ਮਿਹਨਤ ਕੀਤੀ ਸੀ।ਇਸ ਦਾ ਵੀਡੀਓ ਨੋਰਾ ਨੇ ਆਪਣੇ ਇੰਸਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਹੁਣ ਇੰਸਟਾਗ੍ਰਾਮ 'ਤੇ ਇਸ ਵੀਡੀਓ 'ਚ ਨੋਰਾ ਫਤੇਹੀ ਦੇ ਸਟੰਟ ਦੇਖ ਕੇ ਲੋਕ ਇਸ ਦੀ ਪ੍ਰਸ਼ੰਸਾ ਕਰ ਰਹੇ ਹਨ ਤੇ ਉਨ੍ਹਾਂ ਦੀ ਮਿਹਨਤ ਦੀ ਸਰਾਹਨਾ ਕਰ ਰਹੇ ਹਨ।

Nora Fatehi Learnt Fire Dancing for O Saki Saki in Fiery BTS Video ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੇ ਅੱਗ ਨਾਲ ਸਟੰਟ ਕਰਦੇ ਹੋਏ ਕੀਤਾ ਡਾਂਸ , ਦੇਖੋ ਵੀਡੀਓ

ਇਸ ਦੌਰਾਨ ਨੋਰਾ ਨੇ ਅੱਗ ਨਾਲ ਖੇਡਣ ਵਾਲਾ ਵੀਡੀਓ ਸ਼ੇਅਰ ਕਰਦਿਆਂ ਲਿਖਿਆ, ਇਹ ਵੀਡੀਓ ਓ ਸਾਕੀ-ਸਾਕੀ ਗੀਤ ਦੇ ਇਕ ਦਿਨ ਪਹਿਲਾਂ ਦਾ ਵੀਡੀਓ ਹੈ। ਮੇਰੇ ਕੋਲ ਫਾਇਰ ਡਾਂਸ ਸਿੱਖਣ ਲਈ ਸਿਰਫ 2 ਦਿਨ ਸਨ। ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਕਿ ਫਾਇਰ ਡਾਂਸ ਸਿੱਖਣ ਤੋਂ ਪਹਿਲਾਂ ਮੈਨੂੰ ਕਿੰਨਾ ਡਰ ਲੱਗ ਰਿਹਾ ਸੀ।

Nora Fatehi Learnt Fire Dancing for O Saki Saki in Fiery BTS Video ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੇ ਅੱਗ ਨਾਲ ਸਟੰਟ ਕਰਦੇ ਹੋਏ ਕੀਤਾ ਡਾਂਸ , ਦੇਖੋ ਵੀਡੀਓ

ਉਨ੍ਹਾਂ ਅੱਗੇ ਲਿਖਿਆ ਕਿ ਮੇਰੇ ਦਿਲ ਦੀ ਧੜਕਨ ਤੇਜ਼ ਸੀ ਪਰ ਘੱਟ ਸਮੇਂ 'ਚ ਮੈਂ ਇਸ ਤਕਨੀਕ ਨੂੰ ਸਿੱਖਿਆ ।' ਮੈਂ ਆਪਣੀ ਸਿੱਖਣ ਦੀ ਸਮਰੱਥਾ ਨੂੰ ਬਣਾਈ ਰੱਖਿਆ ਤੇ ਅੱਗ 'ਤੇ ਹੈਵੀ ਪ੍ਰੋਪ ਨਾਲ ਨੱਚਣ ਦਾ ਦ੍ਰਿੜ ਸੰਕਲਪ ਰੱਖਿਆ। ਨਵੀਂ ਚੀਜ਼ ਸਿੱਖੀ । ਮੇਰੇ ਕੋਲ ਇਹ ਕਲਾ ਸਿੱਖਣ ਦੀ ਬਹਾਦੁਰੀ ਨਹੀਂ ਸੀ ਪਰ ਮੈਨੂੰ ਸਿਖਾਉਣ ਵਾਲੇ ਆਰਟਿਸਟ ਕਾਰਨ ਇਹ ਸਭੰਵ ਹੋ ਸਕਿਆ।

-PTCNews

Related Post