ਨਾਗਰਿਕਤਾ ਸੋਧ ਕਾਨੂੰਨ: ਦਿੱਲੀ 'ਚ 4 ਮੈਟਰੋ ਸਟੇਸ਼ਨ ਕੀਤੇ ਬੰਦ

By  Jashan A December 19th 2019 10:53 AM -- Updated: December 19th 2019 11:04 AM

ਨਾਗਰਿਕਤਾ ਸੋਧ ਕਾਨੂੰਨ: ਦਿੱਲੀ 'ਚ 4 ਮੈਟਰੋ ਸਟੇਸ਼ਨ ਕੀਤੇ ਬੰਦ,ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦੇਸ਼ ਭਰ ਧਰਨੇ-ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੌਰਾਨ ਪ੍ਰਦਰਸ਼ਨ ਨੂੰ ਦੇਖਦਿਆਂ ਅੱਜ ਜਾਮੀਆ ਮਿਲੀਆ ਇਸਲਾਮੀਆ, ਜਸੋਲਾ ਵਿਹਾਰ, ਸ਼ਾਹੀਨ ਬਾਗ ਅਤੇ ਮੁਨੀਰਿਕਾ ਦੇ ਸਟੇਸ਼ਨ ਦੇ ਐਂਟਰੀ ਅਤੇ ਐਗਜ਼ਿਟ ਗੇਟ ਬੰਦ ਕਰ ਦਿੱਤੇ ਗਏ ਹਨ।

ਤੁਹਾਨੂੰ ਦੱਸ ਦੇਈਏ ਕਿ ਅੱਜ ਨਾਗਰਿਕਤਾ ਕਾਨੂੰਨ ਦੇ ਵਿਰੋਧ 200 ਤੋਂ ਵੱਧ ਥਾਵਾਂ 'ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ:ਮੁੱਖ ਮੰਤਰੀ ਦੇ ਹਲਕੇ 'ਚ ਹੁਣ ਡਾਕਟਰ ਵੀ ਨਹੀਂ ਮਹਿਫੂਜ਼, ਰਾਜਿੰਦਰਾ ਹਸਪਤਾਲ 'ਚ ਡਾਕਟਰ 'ਤੇ ਜਾਨਲੇਵਾ

https://twitter.com/ANI/status/1207513881649635330?s=20

ਦੱਸਣਯੋਗ ਹੈ ਕਿ CAA ਅਤੇ NRC ਨੂੰ ਲੈ ਕੇ ਦੇਸ਼ ਭਰ ਵਿੱਚ ਵਿਰੋਧੀ ਧਿਰਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਖਿਲਾਫ ਕਈ ਯੂਨੀਵਰਸਿਟੀਆਂ 'ਚ ਵਿਦਿਆਰਥੀਆਂ ਦੁਆਰਾ ਹਿੰਸਕ ਪ੍ਰਦਰਸ਼ਨ ਵੀ ਕੀਤੇ ਗਏ।

-PTC News

Related Post