ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ ,ਕੇਜਰੀਵਾਲ ਦੀ ਉੱਡੀ ਰਾਤਾਂ ਦੀ ਨੀਂਦ

By  Shanker Badra November 8th 2018 11:33 AM

ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ ,ਕੇਜਰੀਵਾਲ ਦੀ ਉੱਡੀ ਰਾਤਾਂ ਦੀ ਨੀਂਦ:ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੀਆਂ ਮੁਸ਼ਕਲਾਂ ਘਟਣ ਦੀ ਥਾਂ ਵਧਦੀਆਂ ਜਾ ਰਹੀਆਂ ਹਨ।ਇੱਕ ਪਾਸੇ ਜਿੱਥੇ ਪਹਿਲਾਂ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਨੂੰ ਪਾਰਟੀ 'ਚੋਂ ਕੱਢੇ ਜਾਣ ਕਰਕੇ ਪਾਰਟੀ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਹੁਣ 'ਆਪ' ਦੀ ਰੀੜ ਦੀ ਹੱਡੀ ਮੰਨੇ ਜਾਂਦੇ ਐਨਆਰਆਈਆਂ ਨੇ ਵੀ ਇੱਕ ਖੁੱਲ੍ਹੀ ਚਿੱਠੀ ਲਿਖ ਕੇ ਕੇਜਰੀਵਾਲ 'ਤੇ ਧੋਖਾ ਦੇਣ ਦੇ ਦੋਸ਼ ਲਾਏ ਹਨ। ਜਿਸ ਕਾਰਨ ਕੇਜਰੀਵਾਲ ਦੀ ਰਾਤਾਂ ਦੀ ਨੀਂਦ ਉੱਡ ਗਈ ਹੈ।

'ਆਪ' ਨੂੰ ਸਭ ਤੋਂ ਜ਼ਿਆਦਾ ਫ਼ੰਡਿੰਗ ਕਰਨ ਵਾਲੇ ਐਨਆਰਆਈ ਸਮਰਥਕਾਂ ਨੇ ਕੇਜਰੀਵਾਲ ਤੋਂ ਸਮਰਥਨ ਵਾਪਸ ਲੈ ਲਿਆ ਹੈ।ਉਨ੍ਹਾਂ ਇੱਕ ਚਿੱਠੀ ਲਿਖ ਕੇ ਕੇਜਰੀਵਾਲ 'ਤੇ ਧੋਖਾ ਦੇਣ ਦੇ ਦੋਸ਼ ਵੀ ਲਾਏ ਹਨ।ਉਨ੍ਹਾਂ ਨੇ ਇਥੋਂ ਤੱਕ ਕਹਿ ਦਿੱਤਾ ਹੈ ਕਿ ਕੇਜਰੀਵਾਲ ਗਦਾਰ ਹੈ।ਇਸ ਤੋਂ ਪਹਿਲਾਂ ਵੀ ਜਦੋਂ ਖਹਿਰਾ ਨੂੰ ਵਿਰੋਧੀ ਦਲ ਦੇ ਆਗੂ ਦੇ ਅਹੁਦੇ ਤੋਂ ਲਾਹਿਆ ਗਿਆ ਸੀ ਤਾਂ ਉਦੋਂ ਵੀ ਕਈ ਐਨਆਰਆਈਆਂ ਨੇ 'ਆਪ' ਦਾ ਪੱਲਾ ਛੱਡ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਪ੍ਰਵਾਸੀ ਭਾਰਤੀਆਂ ਨੇ ਲੋਕ ਸਭਾ ਚੋਣਾਂ ਤੇ ਵਿਧਾਨ ਸਭਾ ਚੋਣਾਂ ਲਈ ਪਾਰਟੀ ਨੂੰ ਖੁੱਲ੍ਹੇ ਦਿਲ ਨਾਲ ਫ਼ੰਡ ਦਿੱਤਾ ਸੀ। 2017 ਚੋਣਾਂ ਦੌਰਾਨ ਵੱਡੀ ਗਿਣਤੀ 'ਚ ਐਨਆਰਆਈ ਪੰਜਾਬ ਵੀ ਆਏ ਸਨ।ਇਸ ਚਿੱਠੀ ਤੋਂ ਬਾਅਦ ਦਿੱਲੀ ਕਮੇਟੀ ਲਈ ਇਹ ਸਮੀਖਿਆ ਕਰਨ ਵਾਲੀ ਗੱਲ ਹੈ ਕਿ ਆਖ਼ਰ ਕਿਉਂ ਐਨਆਰਆਈ ਪਾਰਟੀ ਦਾ ਪੱਲਾ ਛੱਡ ਰਹੇ ਹਨ।

-PTCNews

Related Post