ਕੋਰੋਨਾ ਨੇ ਵਿਆਹ ਸਮਾਗਮਾਂ 'ਤੇ ਪਾਇਆ ਅਸਰ, NRI's ਵਲੋਂ ਰੱਦ ਕੀਤੇ ਜਾ ਰਹੇ ਨੇ ਸਮਾਗਮ
Jashan A
March 17th 2020 03:23 PM --
Updated:
March 17th 2020 03:39 PM
ਜਲੰਧਰ: ਕਹਿਰਵਾਨ ਬਣੇ ਕੋਰੋਨਾ ਵਾਇਰਸ ਨੇ ਲੋਕਾਂ ਦੀਆਂ ਖੁਸ਼ੀਆਂ ਦੇ ਰੰਗ ਚ ਵੀ ਭੰਗ ਪਾ ਦਿੱਤਾ ਹੈ। ਇਸ ਵਾਇਰਸ ਦੀ ਦਹਿਸ਼ਤ ਕਾਰਨ ਪੰਜਾਬ ਵਿਚ ਹੋਣ ਵਾਲੇ ਵਿਆਹ ਸ਼ਾਦੀਆਂ ਦੇ ਸਮਾਗਮ ਵੀ ਰੱਦ ਹੋਣੇ ਸ਼ੁਰੂ ਹੋ ਚੁੱਕੇ ਹਨ। ਐਨ.ਆਰ.ਆਈਜ਼ ਦੀ ਬੈਲਟ ਦੋਆਬਾ ਖੇਤਰ 'ਚ ਇਸ ਦਾ ਸਭ ਤੋਂ ਵੱਧ ਅਸਰ ਵੇਖਣ ਨੂੰ ਮਿਲ ਰਿਹਾ ਹੈ।