ਜਦੋਂ ਲਾਸ਼ ਦੇ ਉਪਰੋਂ ਸਾਰੀ ਰਾਤ ਲੰਘਦੇ ਰਹੇ ਭਾਰੀ ਵਾਹਨ ,ਕਹੀ ਨਾਲ ਇਕੱਠੀ ਕੀਤੀ ਲਾਸ਼

By  Shanker Badra December 27th 2019 03:12 PM

ਜਦੋਂ ਲਾਸ਼ ਦੇ ਉਪਰੋਂ ਸਾਰੀ ਰਾਤ ਲੰਘਦੇ ਰਹੇ ਭਾਰੀ ਵਾਹਨ ,ਕਹੀ ਨਾਲ ਇਕੱਠੀ ਕੀਤੀ ਲਾਸ਼:ਨੂਰਪੁਰਬੇਦੀ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਨੂਰਪੁਰ ਬੇਦੀ ਤੋਂ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ , ਜਿੱਥੇ ਮ੍ਰਿਤਕ ਵਿਅਕਤੀ ਦੀ ਲਾਸ਼ ਦੀ ਬੁਰੀ ਤਰ੍ਹਾਂ ਦੁਰਦਸ਼ਾ ਹੋਈ ਹੈ।

Nurpur Bedi Heavy vehicles passing over DeathBoday ਜਦੋਂ ਲਾਸ਼ ਦੇ ਉਪਰੋਂ ਸਾਰੀ ਰਾਤ ਲੰਘਦੇ ਰਹੇ ਭਾਰੀ ਵਾਹਨ ,ਕਹੀ ਨਾਲ ਇਕੱਠੀ ਕੀਤੀ ਲਾਸ਼

ਮਿਲੀ ਜਾਣਕਾਰੀ ਅਨੁਸਾਰ ਪਿੰਡ ਆਜਮਪੁਰ ਦੇ ਬਾਈਪਾਸ ਨੇੜੇ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਸੜਕ 'ਤੇ ਡਿੱਗ ਗਿਆ ਸੀ ਅਤੇ ਕਿਸੇ ਨੇ ਵੀ ਉਸਦੀ ਮ੍ਰਿਤਕ ਦੇਹ ਨ ਪਾਸੇ ਨਹੀਂ ਕੀਤਾ। ਉਸ ਦੀ ਲਾਸ਼ ਦੇ ਉਪਰੋਂ ਸਾਰੀ ਰਾਤ ਰੇਤਾ-ਬੱਜਰੀ ਨਾਲ ਭਰੇ ਵਾਹਨ ਲੰਘਦੇ ਰਹੇ। ਜਿਸ ਕਰਕੇ ਲਾਸ਼ ਦੇ ਚਿੱਥੜੇ ਉੱਡ ਗਏ ਅਤੇ ਲਾਸ਼ ਦੀ ਪਛਾਣ ਤਕ ਨਹੀਂ ਹੋ ਰਹੀ।

Nurpur Bedi Heavy vehicles passing over DeathBoday ਜਦੋਂ ਲਾਸ਼ ਦੇ ਉਪਰੋਂ ਸਾਰੀ ਰਾਤ ਲੰਘਦੇ ਰਹੇ ਭਾਰੀ ਵਾਹਨ ,ਕਹੀ ਨਾਲ ਇਕੱਠੀ ਕੀਤੀ ਲਾਸ਼

ਜਦੋਂ ਅੱਜ ਉਸ ਦੀ ਲਾਸ਼ ਬਾਰੇ ਪੁਲਿਸ ਨੂੰ ਸੂਚਨਾ ਮਿਲੀ ਤਾਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਹੀਆਂ ਨਾਲਇਕੱਠਾ ਕਰਵਾਇਆ ਹੈ। ਪੁਲਿਸ ਨੇ ਇਸ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਫਿਲਹਾਲ ਅਜੇ ਤਕ ਮ੍ਰਿਤਕ ਦੀ ਸ਼ਨਾਖਤ ਨਹੀਂ ਸੀ ਹੋ ਸਕੀ।

-PTCNews

Related Post