ਆਪਣੀ ਹਿੰਮਤ ਤੇ ਜਜ਼ਬੇ ਨਾਲ ਡਾਕਟਰ ਨੇ ਕਾਇਮ ਕੀਤੀ ਮਿਸਾਲ, ਜਾਣੋ ਪੂਰਾ ਮਾਮਲਾ!

By  Joshi November 5th 2017 07:18 PM

Odisa doctor: ਜਿੱਥੇ ਇੱਕ ਪਾਸੇ ਕਦੀ ਆਕਸੀਜਨ ਕੱਟੀ ਜਾਣ ਕਾਰਨ ਮਾਸੂਮਾਂ ਦੀ ਹੋ ਰਹੀ ਮੌਤ ਅਤੇ ਕਦੀ ਡਾਕਟਰ ਦੀ ਲਾਪਰਵਾਹੀ ਨਾਲ ਗਈ ਕਿਸੇ ਦੀ ਜਾਨ ਦੀਆਂ ਖਬਰਾਂ ਮੀਡੀਆ 'ਚ ਆਉਂਦੀਆਂ ਰਹਿੰਦੀਆਂ ਹਨ ਉਥੇ ਹੀ ਉਡੀਸਾ ਦੇ ਇੱਕ ਡਾਕਟਰ ਦੇ ਹੌਂਸਲੇ ਅਤੇ ਜਜ਼ਬੇ ਦੀ ਇੱਕ ਮਿਸਾਲ ਨੇ ਇਨਸਾਨੀਅਤ ਦਾ ਇੱਕ ਠੰਡਾ ਬੁੱਲਾ ਦਿੱਤਾ ਹੈ, ਜਿਸ ਨਾਲ ਇੱਕ ਵਾਰ ਫਿਰ ਯਕੀਨ ਹੋ ਗਿਆ ਹੈ ਕਿ ਦੁਨੀਆਂ 'ਤੇ ਕੁਝ ਨੇਕ ਰੂਹਾਂ ਅਜੇ ਵੀ ਜ਼ਿੰਦਾ ਹਨ।

Odisa doctor carried new born and mother on shoulders for 8 kmsਉੜੀਸਾ ਦੇ ਨਿੱਜੀ ਚੈਨਲ ਦੀ ਮੰਨੀਏ ਤਾਂ ਉਥੋਂ ਦੇ ਦੂਰ-ਦੁਰਾਡੇ ਇਲਾਕੇ ਮਲਕਾਨਗਿਰੀ ਜਿਲ੍ਹੇ ਦੇ ਸਰਗੇਤਾ ਪਿੰਡ ਵਿੱਚ ਸੜਕਾਂ ਨਹੀਂ ਹਨ ਜਿਸ ਕਾਰਨ ਉਥੇ ਦੇ ਵਾਸੀਆਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

Odisa doctor: ਅਜਿਹੀ ਹੀ ਸਮੱਸਿਆ ਕਾਰਨ ਇੱਕ ਔਰਤ ਨੂੰ ਜਣੇਪੇ ਦੇ ਲਈ ਹਸਪਤਾਲ ਨਹੀਂ ਲਿਜਾਇਆ ਜਾ ਸਕਿਆ। ਇਸ ਸਮੇਂ ਮਲਕਾਨਗਿਰੀ 'ਚ ਡਿਊਟੀ ਦੇ ਰਹੇ ਡਾਕਟਰ ਓਮਕਾਰ ਹੋਤਾ ਨਾ ਸਿਰਫ ਉਹਨਾਂ ਦੇ ਪਿੰਡ ਪਹੁੰਚੇ ਅਤੇ ਜਣੇਪਾ ਕਰਵਾਇਆ ਬਲਕਿ ਉਹਨਾਂ ਨੇ ਜਣੇਪੇ ਤੋਂ ਬਾਅਦ ਦੇ ਖਤਰੇ ਨੂੰ ਭਾਂਪ ਕੇ ਜੱਚੇ ਅਤੇ ਬੱਚੇ ਦੀ ਪੂਰੀ ਮਦਦ ਕੀਤੀ।

Odisa doctor carried new born and mother on shoulders for 8 kmsਜਣੇਪੇ ਤੋਂ ਬਾਅਦ ਔਰਤ ਦੀ ਹਾਲਤ ਜ਼ਿਆਦਾ ਵਿਗੜਦੀ ਦੇਖ ਕੇ ਜਦੋਂ ਉਸਨੂੰ ਹਸਪਤਾਲ ਜਾਣ ਲਈ ਕੋਈ ਰਾਹ ਨਾ ਲੱਭਿਆ ਤਾਂ ਡਾ. ਹੋਤਾ ਨੇ ਪਿੰਡ ਵਾਲਿਆਂ ਦੀ ਮਦਦ ਦੇ ਨਾਲ ਮੰਜੇ 'ਤੇ ਪਈ ਔਰਤ ਅਤੇ ਉਸਦੇ ਨਵਜੰਮੇ ਬੱਚੇ ਨੂੰ ਮੋਢਿਆਂ 'ਤੇ ਚੁੱਕਿਆ। ਉਹਨਾਂ ਨੇ ਕਰੀਬ 8 ਕਿਲੋਮੀਟਰ ਦੂਰ ਜੱਚਾ ਅਤੇ ਬੱਚਾ ਨੂੰ ਪੈਦਲ ਹਸਪਤਾਲ ਲਿਜਾਇਆ ਤਾਂ ਜੋ ਦੋਵਾਂ ਦੀ ਜਾਨ ਬਚ ਸਕੇ।

ਦੱਸਣਯੋਗ ਹੈ ਕਿ ਉਡੀਸਾ 'ਚ ਇਹ ਮਾਮਲਾ ਕਾਫੀ ਸੁਰਖੀਆਂ 'ਚ ਹੈ।

—PTC News

Related Post