Office ਦੀ ਕੰਟੀਨ 'ਤੇ ਸਿਰਫ਼ 20 ਮਿੰਟਾਂ 'ਚ ਆਈ ਫੋਨ ਨਾਲ ਸ਼ੂਟ ਕੀਤਾ ਗਾਣਾ ਗੈਰੀ ਸੰਧੂ ਨੇ ਕੀਤਾ ਰਿਲੀਜ਼, ਦੇਖੋ ਵੀਡੀਓ

By  Jashan A February 12th 2019 03:53 PM

Office ਦੀ ਕੰਟੀਨ 'ਤੇ ਸਿਰਫ਼ 20 ਮਿੰਟਾਂ 'ਚ ਆਈ ਫੋਨ ਨਾਲ ਸ਼ੂਟ ਕੀਤਾ ਗਾਣਾ ਗੈਰੀ ਸੰਧੂ ਨੇ ਕੀਤਾ ਰਿਲੀਜ਼, ਦੇਖੋ ਵੀਡੀਓ,ਗੈਰੀ ਸੰਧੂ ਅਤੇ ਜੈਸਮੀਨ ਸੈਂਡਲਾਸ ਦਾ ਰਿਸ਼ਤਾ ਕਿਸੇ ਤੋਂ ਵੀ ਲੁਕਿਆ ਨਹੀਂ ਹੈ। ਦੋਹਾਂ ਦੀ ਗਾਇਕੀ ਤਾਂ ਨੌਜਵਾਨਾਂ 'ਚ ਮਸ਼ਹੂਰ ਹੀ ਹੈ ਪਰ ਇਹਨਾਂ ਦੇ ਆਪਸੀ ਰਿਸ਼ਤੇ ਦੀਆਂ ਨਿੱਤ ਦਿਨ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਫੋਟੋਆਂ ਅਤੇ ਵੀਡੀਓਜ਼ ਵੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਸੰਧੂ ਅਤੇ ਜੈਸਮੀਨ ਦੇ ਰਿਸ਼ਤੇ ਨੂੰ ਜਿੱਥੇ ਕਈਆਂ ਨੇ ਸਰਾਹਿਆ ਉਥੇ ਹੀ ਕਈਆਂ ਨੂੰ ਇਹ ਪਬਲੀਸਿਟੀ ਸਟੰਟ ਵੀ ਜਾਪਿਆ।ਇਹਨਾਂ ਦੇ ਰਿਸ਼ਤਿਆਂ ਦੀਆਂ ਕਈ ਖਬਰਾਂ ਸਾਹਮਣੇ ਆਈਆਂ, ਕਦੇ ਬ੍ਰੇਕਅਪ ਅਤੇ ਕਦੇ patch up ਦੀਆਂ ਖਬਰਾਂ ਦੇਖਣ ਨੂੰ ਮਿਲੀਆਂ।

ਜਿਸ ਨੂੰ ਲੈ ਕੇ ਗੈਰੀ ਸੰਧੂ ਆਪਣਾ ਨਵਾਂ ਗਾਣਾ ਲੈ ਕੇ ਆਏ ਹਨ।ਜਿਸ ‘ਚ ਗੈਰੀ ਸੰਧੂ ਗੈਰੀ ਸੰਧੂ ਲੱਗਦਾ ਹੈ ਸਾਰੇ ਗਿਲੇ ਸ਼ਿਕਵੇ ਛੱਡ ਦੁਬਾਰਾ ਮਿਲਣ ਦੀਆਂ ਕੋਸ਼ਿਸ਼ਾਂ ‘ਚ ਹਨ। ਇਹ ਗਾਣਾ ਅੱਜ ਰਿਲੀਜ਼ ਹੋ ਚੁੱਕੀਆਂ ਹੈ।

ਇਸ ਗਾਣੇ ਸਬੰਧੀ ਗੈਰੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ, ਵੈਸੇ ਤਾਂ ਆਡੀਓ ਡ੍ਰੌਪ ਕਰਨਾ ਸੀ, 2 ਦਿਨ ਪਹਿਲਾਂ ਆਫ਼ਿਸ ਦੀ ਕੰਟੀਨ ਵਿਚ ਪਕੌੜੇ ਤੇ ਚਾਹ ਪੀਣ ਗਿਆ ਨੇ 15 ਤੋਂ 20 ਮਿੰਟ 'ਚ ਇੱਲਤਾਂ ਕਰਦਿਆਂ ਨੇ ਵੀਡੀਓ ਬਣਾ ਦਿੱਤੀ।

ਜ਼ਿਕਰ ਏ ਖਾਸ ਹੈ ਅਜਿਹਾ ਇਸ ਤੋਂ ਪਹਿਲਾਂ ਵੀ ਕਈ ਵਾਰ ਹੋ ਚੁੱਕਿਆ ਹੈ ਜਦੋਂ ਨਾਮੀ ਗਾਇਕ ਆਪਣੇ ਗਾਣਿਆਂ ਦੇ ਵੀਡੀਓਜ਼ ਆਈ ਫੋਨ ਨਾਲ ਸ਼ੂਟ ਕਰ ਚੁੱਕੇ ਹੋਣ ਅਤੇ ਉਹਨਾਂ ਗਾਣਿਆਂ ਦੀਆਂ ਵੀਡੀਓਜ਼ ਨੂੰ ਪਸੰਦ ਵੀ ਕੀਤਾ ਗਿਆ ਹੈ।

-PTC News

Related Post