ਓਲੰਪਿਕ : ਪੀਵੀ ਸਿੰਧੂ ਦਾ ਮੈਚ ਦੇਖਦੇ -ਦੇਖਦੇ ਪੁਸ਼ਅੱਪ ਲਗਾ ਰਿਹਾ ਸੀ ਰਾਜਵਰਧਨ ਰਾਠੌਰ , ਵੀਡੀਓ ਵਾਇਰਲ

ਨਵੀਂ ਦਿੱਲੀ : ਬੈਡਮਿੰਟਨ ਖਿਡਾਰਨ ਪੀਵੀ ਸਿੰਧੂ (PV sindhu) ਨੇ ਐਤਵਾਰ ਨੂੰ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਲਗਾਤਾਰ ਦੂਸਰੇ ਓਲੰਪਿਕ ਵਿੱਚ ਤਮਗਾ ਜਿੱਤਣ ਲਈ ਉਸਨੂੰ ਦੇਸ਼ ਭਰ ਤੋਂ ਵਧਾਈ ਸੰਦੇਸ਼ ਮਿਲ ਰਹੇ ਹਨ ਪਰ ਮੈਚ ਦੌਰਾਨ ਸਿੰਧੂ ਦਾ ਹੌਂਸਲਾ ਵਧਾਉਣ ਵਾਲੇ ਘੱਟ ਨਹੀਂ ਹਨ।
ਇਸ ਦੌਰਾਨ ਭਾਜਪਾ ਸੰਸਦ ਮੈਂਬਰ ਅਤੇ ਓਲੰਪਿਕ ਤਗਮਾ ਜੇਤੂ ਕਰਨਲ ਰਾਜਵਰਧਨ ਰਾਠੌਰ (rajyavardhan singh rathore) ਦਾ ਇੱਕ ਵੀਡੀਓ ਖੁਦ ਸਾਹਮਣੇ ਆਇਆ ਹੈ। ਇਸ 'ਚ ਉਹ ਜਿੰਮ 'ਚ ਪੁਸ਼ਅੱਪ ਕਰਦੇ ਹੋਏ ਪੀਵੀ ਸਿੰਧੂ ਦਾ ਮੈਚ ਦੇਖ ਰਹੇ ਹਨ।
ਪੁਸ਼ਅੱਪ ਕਰਦੇ ਹੋਏ ਵੀਡੀਓ ਦੇ ਨਾਲ, ਰਾਜਵਰਧਨ ਰਾਠੌਰ ਨੇ ਲਿਖਿਆ, 'ਸਿੰਧੂ ਨੇ ਆਪਣਾ ਸ਼ੁਰੂਆਤੀ ਮੈਚ ਜਿੱਤ ਲਿਆ ਹੈ। ਸਿੰਧੂ ਨੂੰ ਅਗਲੇ ਦੌਰ ਲਈ ਸ਼ੁਭਕਾਮਨਾਵਾਂ'। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਰਾਠੌਰ ਨੇ ਜਿਮ ਵਿੱਚ ਹੀ ਸਾਹਮਣੇ ਇੱਕ ਲੈਪਟਾਪ ਰੱਖਿਆ ਹੋਇਆ ਸੀ, ਜਿਸ ਵਿੱਚ ਉਹ ਸਿੰਧੂ ਦਾ ਮੈਚ ਵੇਖ ਰਹੇ ਸਨ।
ਪੀਵੀ ਸਿੰਧੂ ਨੇ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ 'ਤੇ ਰਾਠੌਰ ਨੇ ਲਿਖਿਆ,' ਸ਼ਾਨਦਾਰ ਪ੍ਰਦਰਸ਼ਨ। ਪੀਵੀ ਸਿੰਧੂ ਨੂੰ ਕਾਂਸੀ ਤਮਗਾ ਜਿੱਤਣ ਲਈ ਬਹੁਤ ਬਹੁਤ ਵਧਾਈਆਂ। ਸਿੰਧੂ ਓਲੰਪਿਕਸ ਵਿੱਚ ਦੋ ਮੈਡਲ ਜਿੱਤਣ ਵਾਲੀ ਪਹਿਲੀ ਮਹਿਲਾ ਹੈ। ਦੱਸ ਦੇਈਏ ਕਿ ਰਾਜਵਰਧਨ ਰਾਠੌਰ ਨੇ 2004 ਦੀਆਂ ਗਰਮੀਆਂ ਦੀਆਂ ਓਲੰਪਿਕ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਡਬਲ ਟੈਪ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।
-PTCNews