ਪਿਕਨਿਕ ਮਨਾਉਣ ਗਏ ਭਾਰਤੀ ਪਰਿਵਾਰ ਦੇ 6 ਲੋਕ ਹੜ੍ਹ ਵਿਚ ਰੁੜ੍ਹੇ ,ਚਾਰ ਦੀ ਮੌਤ

By  Shanker Badra May 24th 2019 07:51 PM

ਪਿਕਨਿਕ ਮਨਾਉਣ ਗਏ ਭਾਰਤੀ ਪਰਿਵਾਰ ਦੇ 6 ਲੋਕ ਹੜ੍ਹ ਵਿਚ ਰੁੜ੍ਹੇ ,ਚਾਰ ਦੀ ਮੌਤ:ਓਮਾਨ : ਖਾੜੀ ਦੇਸ਼ ਓਮਾਨ ਵਿਚ ਅਚਾਨਕ ਆਏ ਹੜ੍ਹ ਵਿਚ ਪਿਕਨਿਕ ਮਨਾਉਣ ਗਏ 6 ਭਾਰਤੀ ਕਾਰ ਸਮੇਤ ਰੁੜ੍ਹ ਗਏ ਹਨ।ਇਹ ਹਾਦਸਾ ਮਸਕਟ ਤੋਂ 200 ਕਿਲੋਮੀਟਰ ਦੂਰ ਵਾਦੀ ਬਣੀ ਖਾਲਿਦ ਇਲਾਕੇ ਵਿਚ ਵਾਪਰਿਆ ਹੈ।ਓਮਾਨ ਦੀ ਪੁਲਿਸ ਅਨੁਸਾਰ ਵੀਰਵਾਰ ਨੂੰ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਮਿਲ ਗਈਆਂ ਜਦਕਿ ਦੋ ਲੋਕ ਅਜੇ ਵੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ।

Oman four missing Indian bodies expatriates from a family were found flooded
ਪਿਕਨਿਕ ਮਨਾਉਣ ਗਏ ਭਾਰਤੀ ਪਰਿਵਾਰ ਦੇ 6 ਲੋਕ ਹੜ੍ਹ ਵਿਚ ਰੁੜ੍ਹੇ ,ਚਾਰ ਦੀ ਮੌਤ

ਜਾਣਕਰੀ ਅਨੁਸਾਰ ਓਮਾਨ ਦੇ ਸਿਹਤ ਖੇਤਰ ਵਿਚ ਕੰਮ ਕਰਨ ਵਾਲਾ ਇੱਕ ਭਾਰਤੀ ਪਰਿਵਾਰ ਪਿਕਨਿਕ ਮਨਾਉਣ ਨਿਕਲਿਆ ਸੀ।ਓਥੇ ਅਚਾਨਕ ਹੋਈ ਬਾਰਿਸ਼ ਕਾਰਨ ਇਹ ਪਰਿਵਾਰ ਕਾਰ ਸਮੇਤ ਪਾਣੀ ਵਿਚ ਫਸ ਗਿਆ ਸੀ।ਇਸ ਤੋਂ ਬਾਅਦ ਪਰਿਵਾਰ ਦੇ ਮੈਂਬਰ ਇੱਕ ਦਰੱਖਤ ਨੂੰ ਫੜ ਕੇ ਕਾਰ ਤੋਂ ਬਾਹਰ ਨਿਕਲਣ 'ਚ ਸਫ਼ਲ ਰਹੇ ਪਰ ਪਾਣੀ ਦਾ ਤੇਜ਼ ਵਹਾਅ ਉਨ੍ਹਾਂ ਨੂੰ ਆਪਣੇ ਨਾਲ ਵਹਾ ਕੇ ਲੈ ਗਿਆ।

Oman four missing Indian bodies expatriates from a family were found flooded
ਪਿਕਨਿਕ ਮਨਾਉਣ ਗਏ ਭਾਰਤੀ ਪਰਿਵਾਰ ਦੇ 6 ਲੋਕ ਹੜ੍ਹ ਵਿਚ ਰੁੜ੍ਹੇ ,ਚਾਰ ਦੀ ਮੌਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਤਰਨਤਾਰਨ : ਘਰ ‘ਚ ਸੁੱਤੇ ਪਏ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਕੀਤਾ ਕਤਲ

ਦੱਸ ਦੇਈਏ ਕਿ ਪਰਿਵਾਰ ਵਿਚ ਪਤੀ-ਪਤਨੀ ਦੇ ਇਲਾਵਾ ਉਨ੍ਹਾਂ ਦੇ ਤਿੰਨ ਬੱਚੇ ਅਤੇ ਸਿਹਤ ਕਰਮੀ ਦੇ ਮਾਤਾ-ਪਿਤਾ ਵੀ ਸ਼ਾਮਲ ਸਨ।ਓਮਾਨ ਵਿਚ ਕਈ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਕੁਝ ਇਲਾਕਿਆਂ ਵਿਚ ਹੜ੍ਹ ਵਰਗੇ ਹਾਲਾਤ ਹਨ।

-PTCNews

Related Post