ਇਨਸਾਫ਼ ਨਾਲ ਮਿਲਣ 'ਤੇ ਡੀਐੱਸਪੀ ਮੁਕੇਰੀਆਂ ਦੇ ਦਫਤਰ ਦਾ ਘਿਰਾਓ

By  Ravinder Singh October 29th 2022 05:37 PM

ਹੁਸ਼ਿਆਰਪੁਰ : ਪਿਛਲੇ ਦਿਨੀਂ ਮੁਕੇਰੀਆਂ ਦੇ ਹਾਈਡਲ ਨੰਬਰ ਚਾਰ ਦੀ ਨਹਿਰ ਵਿੱਚੋਂ ਇਕ 26 ਸਾਲਾਂ ਦੇ ਨੌਜਵਾਨ ਸੁਨੀਲ ਕੁਮਾਰ ਪੁੱਤਰ ਸੰਤੋਖ ਦਾਸ ਵਾਸੀ ਕੱਤੋਵਾਲ ਤਹਿਸੀਲ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਲਾਸ਼ ਬਰਾਮਦ ਹੋਈ ਸੀ ਜਿਸ ਨੂੰ ਲੈਕੇ ਮਾਪਿਆਂ ਨੇ ਇਸ ਨੂੰ ਕਤਲ ਹੋਣ ਖ਼ਦਸ਼ਾ ਜ਼ਾਹਿਰ ਕੀਤਾ ਸੀ। ਇਸ ਨੂੰ ਲੈ ਕੇ ਮ੍ਰਿਤਕ ਲੜਕੇ ਦੇ ਪਰਿਵਾਰ ਵੱਲੋਂ ਡੀ ਐੱਸ ਪੀ ਮੁਕੇਰੀਆਂ ਦੇ ਦਫਤਰ ਅੱਗੇ ਬੈਠ ਕੇ ਮੁਲਜ਼ਮ ਖਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ।

ਇਨਸਾਫ਼ ਨਾਲ ਮਿਲਣ 'ਤੇ ਡੀਐੱਸਪੀ ਮੁਕੇਰੀਆਂ ਦੇ ਦਫਤਰ ਦਾ ਘਿਰਾਓਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਲੜਕੇ ਦੇ ਵੱਡੇ ਭਰਾ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਦੋਵੇਂ ਭਰਾ ਜੇਸੀਬੀ ਚਲਾਉਣ ਦਾ ਕੰਮ ਕਰਦੇ ਹਨ ਅਤੇ ਉਸ ਦੇ ਛੋਟੇ ਭਰਾ ਦੇ ਨਾਲ ਪਿੰਡ ਸਿੰਘਪੁਰ ਤਰਖਾਣਾਂ ਦੇ ਰਹਿਣ ਵਾਲੀ ਕੁੜੀ ਨਾਲ ਦੋਸਤੀ ਸੀ ਅਤੇ ਦੋਵੇਂ ਆਪਸ ਵਿੱਚ ਵਿਆਹ ਕਰਵਾਉਣਾ ਚਾਹੁੰਦੇ ਸਨ, ਜਿਸ ਲਈ ਲੜਕੀ ਵੱਲੋਂ ਆਪਣੇ ਪਰਿਵਾਰ ਨਾਲ਼ ਗੱਲ ਕੀਤੀ ਗਈ ਸੀ ਪਰ ਲੜਕੀ ਦੇ ਪਿਤਾ ਜੋ ਵਿਦੇਸ਼ ਵਿਚ ਸੀ ਵੱਲੋਂ ਇਸ ਰਿਸ਼ਤੇ ਨੂੰ ਲੈਕੇ ਇਤਰਾਜ਼ ਜ਼ਾਹਿਰ ਕੀਤਾ ਗਿਆ ਸੀ। ਲੜਕੇ ਦੇ ਭਰਾ ਨੇ ਦੱਸਿਆ ਕਿ ਲੜਕੀ ਦਾ ਪਿਤਾ ਕੁਝ ਦਿਨ ਪਹਿਲਾਂ ਵਿਦੇਸ਼ ਤੋਂ ਵਾਪਸ ਘਰ ਆਇਆ ਸੀ ਜਿਨ੍ਹਾਂ ਵੱਲੋਂ ਉਸ ਦੇ ਭਰਾ ਨੂੰ ਕਿਸੇ ਬਹਾਨੇ ਬੁਲਾ ਕੇ ਉਸ ਦਾ ਕਤਲ ਕਰਕੇ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ ਜਦੋਂ ਸਾਰੀ ਰਾਤ ਅਸੀਂ ਆਪਣੇ ਭਰਾ ਨੂੰ ਲੱਭਦੇ ਰਹੇ ਪਰ ਸਵੇਰੇ ਉਸਦੀ ਲਾਸ਼ ਬਰਾਮਦ ਹੋਈ। ਇਹ ਵੀ ਦੱਸਿਆ ਕਿ ਉਸ ਦਾ ਮੋਬਾਈਲ ਫੋਨ ਵੀ ਉਕਤ ਮੁਲਜ਼ਮਾਂ ਕੋਲ ਹੈ ਤੇ ਮੁਲਜ਼ਮਾਂ ਵੱਲੋਂ ਸੋਸ਼ਲ ਮੀਡੀਆ ਤੋਂ ਉਸਦੀਆਂ ਤਸਵੀਰਾਂ ਨੂੰ ਡਿਲੀਟ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਆਊਟਸੋਰਸਿੰਗ ਭਰਤੀ ਤੇ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਰੱਦ ਕਰੇ ਸਰਕਾਰ : ਆਗੂ

ਜਦੋਂ ਇਸ ਸਬੰਧੀ ਡੀਐੱਸ ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਪਹਿਲਾਂ ਪਰਿਵਾਰ ਦੇ ਬਿਆਨ ਲੈ ਕੇ ਲਾਸ਼ ਦੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਸੀ ਪਰ ਪਰਿਵਾਰ ਦੇ ਮੈਂਬਰਾਂ ਵੱਲੋਂ ਜੋ ਵੀ ਬਿਆਨ ਦਿੱਤੇ ਗਏ ਹਨ ਉਨ੍ਹਾਂ ਨੂੰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਜਾਂਚ ਨੂੰ ਮੁਕੰਮਲ ਕਰ ਲਿਆ ਜਾਵੇਗਾ ਅਤੇ ਜੇਕਰ ਕੋਈ ਮੁਲਜ਼ਮ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਪਰਚਾ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

-PTC News

Related Post