Sat, Apr 27, 2024
Whatsapp

ਆਊਟਸੋਰਸਿੰਗ ਭਰਤੀ ਤੇ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਰੱਦ ਕਰੇ ਸਰਕਾਰ : ਆਗੂ

Written by  Ravinder Singh -- October 29th 2022 04:55 PM
ਆਊਟਸੋਰਸਿੰਗ ਭਰਤੀ ਤੇ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਰੱਦ ਕਰੇ ਸਰਕਾਰ : ਆਗੂ

ਆਊਟਸੋਰਸਿੰਗ ਭਰਤੀ ਤੇ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਰੱਦ ਕਰੇ ਸਰਕਾਰ : ਆਗੂ

ਚੰਡੀਗੜ੍ਹ : ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵੱਲੋਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੈਕਟਰੀ ਸ਼ਮਸ਼ੇਰ ਸਿੰਘ, ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਬੋਲਦਿਆਂ ਕਿਹਾ ਕਿ ਮੌਜੂਦਾ ਸਰਕਾਰ ਪੁਰਾਣੀਆਂ ਸਰਕਾਰਾਂ ਦੇ ਰਾਹ ਉਤੇ ਚੱਲ ਪਈ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕਰਕੇ ਸੱਤਾ 'ਚ ਆਈ ਸੀ ਕਿ ਅਸੀਂ ਪੰਜਾਬ 'ਚ ਬਦਲਾਅ ਲੈਕੇ ਆਵਾਂਗੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਹਰਲੇ ਮੁਲਕਾਂ ਦੇ ਲੋਕਾਂ ਨੂੰ ਨੌਕਰੀ ਦੇਣ ਦੀ ਗੱਲ ਕਰਦੇ ਸੀ ਪਰ ਸਰਕਾਰ ਆਪਣੇ ਹੀ ਵਿਭਾਗਾਂ 'ਚ ਮੌਜੂਦ ਮੁਲਾਜ਼ਮਾਂ ਨੂੰ ਤਨਖਾਹ ਦੇਣ ਤੋਂ ਅਸਮਰਥ ਹੈ। ਆਊਟਸੋਰਸਿੰਗ ਅਤੇ 9100 ਰੁਪਏ ਉਤੇ ਭਰਤੀ ਕੀਤੀ ਜਾ ਰਹੀ ਹੈ ਅਤੇ PRTC 'ਚ ਪ੍ਰਾਈਵੇਟ ਕਿਲੋਮੀਟਰ ਸਕੀਮ ਬੱਸਾਂ ਪਾਕੇ ਸਰਕਾਰੀ ਖਜ਼ਾਨੇ ਦੀ ਲੁੱਟ ਕਰਵਾਉਣਾ ਚਾਹੁੰਦੀ ਹੈ ਤੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ 'ਚ ਚੋਣਾਂ ਦਾ ਪ੍ਰਚਾਰ ਕਰ ਰਹੇ ਹਨ ਕਿ ਪੰਜਾਬ ਦੇ ਸਾਰੇ ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਗਿਆ ਹੈ। ਵੱਡੇ ਵੱਡੇ ਦਾਅਵੇ ਕਰਕੇ ਹਿਮਾਚਲ ਵਾਸੀਆਂ ਨੂੰ ਕਿਹਾ ਜਾ ਰਿਹਾ ਹੈ ਸਾਨੂੰ ਵੋਟਾਂ ਪਾਓ ਤੁਹਾਨੂੰ ਅਸੀਂ ਪੱਕਾ ਕਰ ਦੇਵਾਂਗੇ ਪਰ ਪੰਜਾਬ ਦੇ ਹਾਲਾਤ 'ਚ ਬਿਲਕੁਲ ਸੁਧਾਰ ਨਹੀਂ ਹੋ ਰਿਹਾ। ਆਊਟਸੋਰਸਿੰਗ ਭਰਤੀ ਤੇ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਰੱਦ ਕਰੇ ਸਰਕਾਰ : ਆਗੂ ਨਾਜਾਇਜ਼ ਤਰੀਕੇ ਨਾਲ ਪੁਰਾਣੇ ਮੁਲਾਜ਼ਮਾਂ ਨੂੰ ਕੱਢਿਆ ਜਾ ਰਿਹਾ ਹੈ ਤਾਂ ਜੋ ਪੱਕਾ ਨਾ ਕਰਨਾ ਪਵੇ ਸਗੋਂ ਸਾਨੂੰ ਪੱਕਾ ਕਰਨ ਦੀ ਬਜਾਏ ਤਨਖਾਹਾਂ ਵੀ ਸਮੇਂ ਸਿਰ ਨਹੀਂ ਦਿੱਤੀਆਂ ਜਾ ਰਹੀਆਂ ਤੇ ਸਰਕਾਰ ਪੱਕੀ ਭਰਤੀ ਕਰਨ ਦੀ ਬਜਾਏ ਪਨਬੱਸ 'ਚ ਆਊਟਸੋਰਸ ਤੇ ਕੁਰੱਪਸ਼ਨ ਰਾਹੀਂ ਭਰਤੀ ਕਰ ਰਹੀ ਹੈ ਤੇ ਪੀਆਰਟੀਸੀ 'ਚ ਆਊਟਸੋਰਸ ਭਰਤੀ ਹੋ ਚੁੱਕੀ ਹੈ। ਹੁਣ ਬਾਹਰੋਂ ਨੌਜਵਾਨ 9100 ਰੁਪਏ ਉਤੇ ਆਊਟਸੋਰਸਿੰਗ ਭਰਤੀ ਹੋਣ ਲਈ ਪੰਜਾਬ ਵਿੱਚ ਆਉਣਗੇ ਜਾ ਫੇਰ ਸਰਕਾਰ ਦੀਆਂ ਨੀਤੀਆਂ ਕਾਰਨ ਪੰਜਾਬ ਦੇ ਨੌਜਵਾਨ ਦੇਸ਼ ਛੱਡ ਕੇ ਭੱਜਣਗੇ। ਆਊਟਸੋਰਸਿੰਗ ਭਰਤੀ ਤੇ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਰੱਦ ਕਰੇ ਸਰਕਾਰ : ਆਗੂਸੂਬਾ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ,ਜੁਆਇਟ ਸਕੱਤਰ ਜਗਤਾਰ ਸਿੰਘ ਜਲੋਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਿੱਜੀ ਕਾਰਪੋਰੇਟ ਘਰਾਣਿਆਂ ਨੂੰ ਕਿਲੋਮੀਟਰ ਸਕੀਮ ਬੱਸਾਂ ਪੀਆਰਟੀਸੀ ਵਿਭਾਗ 'ਚ ਪਾ ਕੇ ਵਿਭਾਗ ਦੀ ਆਮਦਨ ਦੀ ਲੁੱਟ ਕਰਵਾਉਣਾ ਚਾਹੁੰਦੀ ਹੈ ਕਿਉਂਕਿ ਇਕ ਕਿਲੋਮੀਟਰ ਬੱਸ ਨੂੰ ਇਕ ਮਹੀਨਾ ਦਾ ਲੱਖਾਂ ਰੁਪਏ ਕਿਰਾਏ ਦੇ ਰੂਪ 'ਚ ਦਿੱਤਾ ਜਾਂਦਾ ਅਤੇ 6 ਸਾਲ ਦੇ ਐਗਰੀਮੈਂਟ ਦੌਰਾਨ ਇਕ ਬੱਸ ਰਾਹੀਂ ਲਗਭਗ ਇਕ ਕਰੋੜ ਰੁਪਏ ਦਾ ਚੂਨਾ ਲੱਗੇਗਾ ਤੇ ਦੂਜੇ ਪਾਸੇ ਸਰਕਾਰੀ ਨਵੀਂ ਬੱਸ ਦੀ ਕੀਮਤ 27 ਲੱਖ ਦੇ ਕਰੀਬ ਹੈ। ਮਹੀਨਾਵਾਰ ਕਿਸ਼ਤ 50 ਤੋਂ 60 ਹਜ਼ਾਰ ਹੁੰਦੀ ਹੈ‌ ਅਤੇ ਵਿਭਾਗ ਵਿੱਚ 15 ਸਾਲ ਸਫ਼ਰ ਸਹੂਲਤਾਂ ਦਿੰਦੀ ਹੈ ਅਤੇ ਵਿਭਾਗ ਨੂੰ ਵਿੱਤੀ ਲਾਭ ਦਿੰਦੀ ਹੈ ਅਤੇ ਨਾਲ਼ ਨਾਲ਼ ਨੌਜਵਾਨਾਂ ਦੇ ਰੁਜ਼ਗਾਰ ਦੇ ਸਾਧਨ ਪੈਂਦਾ ਕਰਦੀ ਹੈ ਪਰ ਟਰਾਂਸਪੋਰਟ ਦੇ ਉੱਚ ਅਧਿਕਾਰੀ ਇਸ ਦੇ ਗ਼ਲਤ ਅੰਕੜੇ ਦੇ ਕੇ ਵਿਭਾਗ ਦਾ ਨਿੱਜੀਕਰਨ ਕਰਨ ਲਈ ਪੱਬਾਂ ਭਾਰ ਹੋਏ ਹਨ। ਸਰਕਾਰ ਨੇ ਪੀਆਰਟੀਸੀ 'ਚ ਫਿਰ ਦੁਬਾਰਾ ਤੋਂ ਕਿਲੋਮੀਟਰ ਦੇ ਟੈਂਡਰ ਕੱਢ ਦਿੱਤੇ ਹਨ ਜਿਹੜੀਆਂ ਬੱਸਾਂ ਆਮ ਆਦਮੀ ਨਹੀਂ ਪਾ ਸਕਦਾ ਬਲਕਿ ਵੱਡੇ ਨਿੱਜੀ ਕਾਰਪੋਰੇਟ ਘਰਾਣਿਆਂ ਦੀ ਹੁੰਦੀਆਂ ਹਨ ਜਿਸ ਦਾ ਜਥੇਬੰਦੀ ਵੱਲੋਂ ਪੂਰਾ ਡਟ ਕੇ ਵਿਰੋਧ ਕੀਤਾ ਜਾਵੇਗਾ। ਕਿਲੋਮੀਟਰ ਸਕੀਮ ਬੱਸਾਂ ਤੇ ਆਊਟਸੋਰਸਿੰਗ ਦੀ ਭਰਤੀ ਦੇ ਵਿਰੋਧ 'ਚ ਆਉਣ ਵਾਲੇ ਸਮੇਂ ਤਿੱਖੇ ਤੇ ਗੁਪਤ ਐਕਸ਼ਨ ਕੀਤੇ ਜਾਣਗੇ। ਇਹ ਵੀ ਪੜ੍ਹੋ : ਚੌਂਕੀਦਾਰ ਯੂਨੀਅਨ ਵੱਲੋਂ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੀ ਕੋਠੀ ਦਾ ਘਿਰਾਓ ਸੂਬਾ ਕੈਸ਼ੀਅਰ ਬਲਜਿੰਦਰ ਸਿੰਘ ਬਰਾੜ, ਰਮਨਦੀਪ ਸਿੰਘ, ਮੀਤ ਪ੍ਰਧਾਨ ਦਲਜੀਤ ਸਿੰਘ, ਕੁਲਵੰਤ ਸਿੰਘ ਨੇ ਕਿਹਾ ਕਿ ਸਰਕਾਰ ਕੱਚੇ ਮੁਲਾਜ਼ਮਾ ਪ੍ਰਤੀ ਬਿਲਕੁਲ ਵੀ ਸੰਜੀਦਾ ਨਹੀਂ ਹੈ ਕਿਉਂਕਿ ਸਰਕਾਰ ਵਾਰ-ਵਾਰ ਮੀਟਿੰਗਾਂ ਕਰਨ ਤੋਂ ਭੱਜ ਰਹੀ ਹੈ ਤੇ ਜਿਹੜੇ ਅਧਿਕਾਰੀ ਜਾਂ ਮੰਤਰੀ ਮੀਟਿੰਗ ਕਰਦੇ ਹਨ ਉਹ ਫੈਸਲਾ ਨਹੀਂ ਕਰ ਸਕਦੇ ਹਨ ਤੇ ਜਿਹੜੇ ਫ਼ੈਸਲੇ ਹੁੰਦੇ ਹਨ ਉਨ੍ਹਾਂ ਨੂੰ ਬਾਅਦ 'ਚ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ। ਇਸ ਲਈ ਅਸੀਂ ਸਰਕਾਰ ਦੇ ਇਸ ਰਵੱਈਏ ਤੋਂ ਤੰਗ ਆ ਕੇ ਮਿਤੀ 10/10/2022 ਨੂੰ ਮੀਟਿੰਗ ਕਰਕੇ ਫੈਸਲਾ ਕੀਤਾ ਹੈ ਕਿ 3 ਤਰੀਕ ਨੂੰ ਸਮੂਹ ਡਿਪੂਆਂ ਦੇ ਗੇਟਾਂ ਉਤੇ ਭਰਵੀਆਂ ਰੈਲੀਆਂ ਕਰਕੇ ਤਿੱਖੇ ਸੰਘਰਸ ਦਾ ਐਲਾਨ ਕੀਤਾ ਜਾਵੇਗਾ ਤੇ 7 ਤਰੀਕ ਨੂੰ ਜ਼ੋਨਲ ਪ੍ਰੈਸ ਕਾਨਫਰੰਸ ਕਰਕੇ ਅਤੇ ਬੱਸਾਂ ਵਿੱਚ ਸਰਕਾਰ ਦੀਆਂ ਸਰਕਾਰੀ ਵਿਭਾਗਾਂ ਨੂੰ ਖਤਮ ਕਰਨ ਵਾਲਾ ਚਿਹਰਾ ਨੰਗਾ ਕੀਤਾ ਜਾਵੇਗਾ। ਜੇਕਰ ਸਰਕਾਰ ਵੱਲੋਂ ਆਊਟਸੋਰਸਿੰਗ ਉਤੇ ਭਰਤੀ ਜਾਂ ਪ੍ਰਾਈਵੇਟ ਘਰਾਣਿਆਂ ਦੀਆਂ ਬੱਸਾਂ ਪਾਉਣ ਲੱਗੀ ਤਾਂ ਆਮ ਲੋਕਾਂ ਤੇ ਜਨਤਕ ਜੱਥੇਬੰਦੀਆਂ ਨੂੰ ਨਾਲ ਲੈ ਕੇ ਤੁਰੰਤ ਰੋਡ ਬੰਦ ਕਰਨ ਸਮੇਤ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ, ਟਰਾਂਸਪੋਰਟ ਮੰਤਰੀ ਪੰਜਾਬ ਜਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। -PTC News  


Top News view more...

Latest News view more...