ਪਾਕਿਸਤਾਨ ਨੇ ਆਪਣੇ ਆਜ਼ਾਦੀ ਦਿਹਾੜੇ ਦੀ ਖੁਸ਼ੀ ਭਾਰਤ ਨਾਲ ਕੀਤੀ ਸਾਂਝੀ, ਭਾਰਤ-ਪਾਕਿ ਸਰਹੱਦ 'ਤੇ ਵੰਡੀ ਮਠਿਆਈ

By  Riya Bawa August 14th 2022 12:05 PM

ਅੰਮ੍ਰਿਤਸਰ: ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਦੇ 75 ਵੇਂ ਆਜ਼ਾਦੀ ਦਿਵਸ ਮੌਕੇ ਪਾਕਿਸਤਾਨ ਦੇਸ਼ ਦੀ ਤਰਫੋਂ ਪਾਕਿ ਰੇਂਜਰ ਦੇ ਉੱਚ ਅਧਿਕਾਰੀਆਂ ਨੇ ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਦੀ ਜ਼ੀਰੋ ਲਾਈਨ ਤੇ ਭਾਰਤ ਦੇਸ਼ ਨੂੰ ਮਠਿਆਈਆਂ ਦੇ ਕੇ ਆਜ਼ਾਦੀ ਦਿਵਸ ਦੀ ਖੁਸ਼ੀ ਸਾਂਝੀ ਕੀਤੀ। ਭਾਰਤ ਪਾਕਿਸਤਾਨ ਸਰਹੱਦ ਤੇ ਪਾਕਿਸਤਾਨ ਰੇਂਜਰਜ਼ ਦੇ ਵਿੰਗ ਕਮਾਂਡਰ ਆਮਿਰ ਨੇ ਬੀਐਸਐਫ ਦੇ ਕਮਾਂਡਰ ਜਸਵੀਰ ਸਿੰਘ ਨੂੰ ਮਠਿਆਈਆਂ ਦੇ ਡੱਬੇ ਦੇ ਕੇ ਪਾਕਿਸਤਾਨ ਦੀ ਤਰਫੋਂ ਆਪਣੇ ਦੇਸ਼ ਦੇ ਆਜ਼ਾਦੀ ਦਿਵਸ ਦੀ ਮੁਬਾਰਕਬਾਦ ਕਹੀ।

ਪਾਕਿਸਤਾਨ ਨੇ ਆਪਣੇ ਆਜ਼ਾਦੀ ਦਿਹਾੜੇ ਦੀ ਖੁਸ਼ੀ ਭਾਰਤ ਨਾਲ ਕੀਤੀ ਸਾਂਝੀ, ਭਾਰਤ-ਪਾਕਿ ਸਰਹੱਦ 'ਤੇ ਵੰਡੀ ਮਠਿਆਈ

ਇਸ ਮੌਕੇ ਬੀਐਸਐਫ ਵੱਲੋਂ ਪਾਕਿ ਰੇਂਜਰਾਂ ਦੀ ਮਠਿਆਈ ਕਬੂਲ ਕਰਦਿਆਂ ਇੱਕ ਦੂਸਰੇ ਨੂੰ ਹੱਥ ਮਿਲਾਉਂਦਿਆਂ ਜੱਫੀ ਪਾ ਕੇ ਮਠਿਆਈਆਂ ਲਈਆਂ ਅਤੇ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ ਗਈਆਂ। ਅਕਸਰ ਹੀ ਇਕ ਦੂਸਰੇ ਖਿਲਾਫ ਤਿੱਖੇ ਤੇਵਰ ਆਪਣਾ ਕੇ ਡੱਟਣ ਵਾਲੀਆਂ ਦੋਨੋ ਮੁਲਕਾਂ ਦੀਆਂ ਸਰਹੱਦੀ ਫੋਰਸਾਂ ਨੂੰ ਇਕ ਦੂਸਰੇ ਨਾਲ ਗਲੇ ਮਿਲ ਕੇ ਖੁਸ਼ੀਆਂ ਸਾਂਝੀਆਂ ਕਰਦੇ ਦੇਖਣਾ ਇਕ ਸੁਖਦ ਅਨੁਭਵ ਹੈ।

ਪਾਕਿਸਤਾਨ ਨੇ ਆਪਣੇ ਆਜ਼ਾਦੀ ਦਿਹਾੜੇ ਦੀ ਖੁਸ਼ੀ ਭਾਰਤ ਨਾਲ ਕੀਤੀ ਸਾਂਝੀ, ਭਾਰਤ-ਪਾਕਿ ਸਰਹੱਦ 'ਤੇ ਵੰਡੀ ਮਠਿਆਈ

ਵਾਹਗਾ ਸਰਹੱਦ 'ਤੇ ਤਾਇਨਾਤ ਪਾਕਿਸਤਾਨ ਸਤਲੁਜ ਰੇਂਜਰਜ਼ ਦੇ ਲੈਫਟੀਨੈਂਟ ਕਰਨਲ ਮੁਹੰਮਦ ਆਮਿਰ ਅਹਿਮਦ ਨੇ ਅਟਾਰੀ ਸਰਹੱਦ 'ਤੇ ਤਾਇਨਾਤ ਬੀ.ਐਸ.ਐਫ. ਦੇ ਕਮਾਂਡੈਂਟ 144 ਬਟਾਲੀਅਨ ਜਸਬੀਰ ਸਿੰਘ ਨੂੰ 7 ਡੱਬੇ ਮਠਿਆਈ ਦੇ ਭੇਟ ਕੀਤੇ ਅਤੇ ਆਜ਼ਾਦੀ ਦੇ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਬੀ.ਐਸ.ਐਫ. ਦੇ ਅਫ਼ਸਰ ਜਸਬੀਰ ਸਿੰਘ ਨੇ ਵੀ ਆਪਣੇ ਸਾਥੀਆਂ ਸਮੇਤ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਪਾਕਿ ਰੇਂਜਰਜ਼ ਲੈਫਟੀਨੈਂਟ ਕਰਨਲ ਮੁਹੰਮਦ ਆਮਿਰ ਨੂੰ 7 ਡੱਬੇ ਮਠਿਆਈ ਦੇ ਭੇਂਟ ਕੀਤੇ ਅਤੇ ਮੁਬਾਰਕਾਂ ਦਿੱਤੀਆਂ।

ਇਹ ਵੀ ਪੜ੍ਹੋ : ਪੰਜਾਬ 'ਚ ਪਸ਼ੂਆਂ 'ਚ ਫੈਲੀ ਲੰਪੀ ਸਕਿਨ ਦੀ ਬਿਮਾਰੀ, ਜਾਣੋ ਇਸ ਦੇ ਲੱਛਣ ਤੇ ਉਪਾਅ

ਪੂਰਾ ਭਾਰਤ ਆਜ਼ਾਦੀ ਦਾ 75 ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਅਤੇ ਹਰੇਕ ਰਾਜਨੀਤਿਕ ਪਾਰਟੀ ਵੱਲੋਂ ਤਿਰੰਗਾ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ। ਦੂਜੇ ਪਾਸੇ ਅੱਜ ਐੱਨਸੀਸੀ ਪੰਜਾਬ 11 ਬਟਾਲੀਅਨ ਦੇ ਜਵਾਨਾਂ ਵੱਲੋਂ ਅਤੇ ਬੀ ਕੇ ਸਕੂਲ ਵੱਲੋਂ ਅੰਮ੍ਰਿਤਸਰ ਦੇ ਜੱਲ੍ਹਿਆਂਵਾਲਾ ਬਾਗ ਤੋਂ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਹੈ। ਇਸ ਸਬੰਧੀ ਸਾਈਕਲ ਰੈਲੀ ਨੂੰ ਜੱਲਿਆਂਵਾਲਾ ਬਾਗ ਤੋਂ ਰਵਾਨਾ ਕੀਤੀ ਗਈ ਅਤੇ ਇਹ ਸਾਈਕਲ ਰੈਲੀ ਕੰਪਨੀ ਬਾਗ ਤਕ ਜਾਵੇਂਗੀ।

ਪਾਕਿਸਤਾਨ ਨੇ ਆਪਣੇ ਆਜ਼ਾਦੀ ਦਿਹਾੜੇ ਦੀ ਖੁਸ਼ੀ ਭਾਰਤ ਨਾਲ ਕੀਤੀ ਸਾਂਝੀ, ਭਾਰਤ-ਪਾਕਿ ਸਰਹੱਦ 'ਤੇ ਵੰਡੀ ਮਠਿਆਈ

ਇਸ ਮੌਕੇ ਬਟਾਲਵੀ ਪੰਜਾਬ 11 ਐੱਨਸੀਸੀ ਦੇ ਸੀਓ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੂਰਾ ਦੇਸ਼ ਆਜ਼ਾਦੀ ਦਾ ਪਚੱਤਰ ਵਾਂ ਦਿਹਾੜਾ ਮਨਾ ਰਿਹਾ ਹੈ ਤੇ ਅੱਜ ਚੌਦਾਂ ਅਗਸਤ ਹੈ ਜਿਸਦੇ ਚੱਲਦੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਉਨਾਂ ਵੱਲੋਂ ਇੱਕ ਸਾਈਕਲ ਰੈਲੀ ਕੱਢੀ ਗਈ ਹੈ ਅਤੇ ਇਸ ਰੈਲੀ ਨੂੰ ਕੱਢਦੇ ਸਮੇਂ ਰਸਤੇ ਵਿੱਚ ਜੋ ਵੀ ਦੇਸ਼ ਵਾਸੀ ਸ਼ਹਿਰ ਵਾਸੀ ਉਨ੍ਹਾਂ ਨੂੰ ਮਿਲਣਗੇ ਹੁਣ ਤਾਂ ਉਨ੍ਹਾਂ ਨੂੰ ਇਸ ਤਿਰੰਗੇ ਦੀ ਮਹੱਤਤਾ ਬਾਰੇ ਹੋਰ ਜਾਗ ਰੂਕ ਕੀਤਾ ਜਾਵੇਗਾ।

-PTC News

Related Post