ਹੁਣ ਪਿਆਜ ਲਿਆ ਸਕਦੈ ਤੁਹਾਡੀਆਂ ਅੱਖਾਂ 'ਚ ਹੰਝੂ, ਜਾਣੋ ਕੀ ਹੈ ਮਾਮਲਾ

By  Jashan A November 19th 2018 05:43 PM

ਹੁਣ ਪਿਆਜ ਲਿਆ ਸਕਦੈ ਤੁਹਾਡੀਆਂ ਅੱਖਾਂ 'ਚ ਹੰਝੂ, ਜਾਣੋ ਕੀ ਹੈ ਮਾਮਲਾ,ਮੁੰਬਈ: ਨਵੇਂ ਸਾਲ ਤੱਕ ਪਿਆਜ ਦੀਆਂ ਕੀਮਤਾਂ ਵਧਣ ਦੇ ਸੰਦੇਹ ਜਤਾਈ ਜਾ ਰਹੀ ਹੈ। ਮਹਾਰਾਸ਼ਟਰ 'ਚ ਮੀਂਹ ਦੀ ਕਮੀ ਪਿਆਜ ਨੂੰ ਪ੍ਰਭਾਵਿਤ ਕਰ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਸਾਲ ਪਿਆਜ ਦੀ ਬੀਜਾਈ 'ਚ ਗਿਰਾਵਟ ਕਾਰਨ ਦੇਸ਼ 'ਚ ਪਿਆਜ ਦੀ ਕੁੱਲ ਫਸਲ 10-15 ਫੀਸਦੀ ਘੱਟ ਰਹਿਣ ਦਾ ਅੰਦਾਜ਼ਾ ਹੈ। ਜਨਵਰੀ 'ਚ ਜਦੋਂ ਹਾੜੀ ਦੀ ਆਮਦ ਦਾ ਸਮਾਂ ਆਵੇਗਾ ਤਾਂ ਪਿਆਜ ਦੀਆਂ ਕੀਮਤਾਂ ਚੜ੍ਹਨ ਦੇ ਆਸਾਰ ਰਹਿਣਗੇ।

oniaon ਦੱਸਿਆ ਜਾ ਰਿਹਾ ਹੈ ਕਿ ਦੇਸ਼ 'ਚ ਸਭ ਤੋਂ ਜਿਆਦਾ ਪਿਆਜ ਮਹਾਰਾਸ਼ਟਰ 'ਚ ਪਾਇਆ ਜਾਂਦਾ ਹੈ, ਜਿਥ੍ਹੇ ਤਕਰੀਬਨ 70% ਪਿਆਜ ਦੀ ਬਿਜਾਈ ਕੀਤੀ ਜਾਂਦੀ ਹੈ। ਏਸ਼ੀਆ ਦੀ ਸਭ ਤੋਂ ਵੱਡੀ ਪਿਆਜ ਮੰਡੀ ਵੀ ਮਹਾਰਾਸ਼ਟਰ 'ਚ ਮੌਜੂਦ ਹੈ। ਵੀਰਵਾਰ ਨੂੰ ਮਹਾਰਾਸ਼ਟਰ ਦੀ ਲਾਸਲਗਾਓਂ ਮੰਡੀ 'ਚ ਪਿਆਜ ਦੀਆਂ ਕੀਮਤਾਂ 'ਚ ਤੇਜ਼ੀ ਨਜ਼ਰ ਆਈ।

mumbaiਉਸ ਦਿਨ ਕੀਮਤ 19 ਰੁਪਏ ਕਿਲੋ ਰਹੀ, ਜਦੋਂ ਕਿ ਬੁੱਧਵਾਰ ਕੀਮਤ 11.7 ਰੁਪਏ ਪ੍ਰਤੀ ਕਿਲੋ ਸੀ। ਇੱਕ ਵਪਾਰੀ ਦਾ ਕਹਿਣਾ ਹੈ ਕਿ ਲਗਾਤਾਰ ਪਿਆਜ ਦੀਆਂ ਕੀਮਤਾਂ ਵੱਧ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ 'ਚ ਇਹਨਾਂ ਕੀਮਤਾਂ 'ਚ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ।

—PTC News

Related Post