ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਦੀਆਂ ਅੱਖਾਂ 'ਚੋਂ ਕੱਢੇ ਹੰਝੂ, ਮੰਡੀਆਂ 'ਚ ਵਿਕ ਰਿਹਾ ਹੈ ਇਸ ਭਾਅ

By  Jashan A November 5th 2019 02:52 PM -- Updated: November 5th 2019 03:58 PM

ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਦੀਆਂ ਅੱਖਾਂ 'ਚੋਂ ਕੱਢੇ ਹੰਝੂ, ਮੰਡੀਆਂ 'ਚ ਵਿਕ ਰਿਹਾ ਹੈ ਇਸ ਭਾਅ,ਨਵੀਂ ਦਿਲੀ: ਪਿਆਜ਼ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੇ ਲੋਕਾਂ ਦਾ ਜਿਉਣਾ ਮੁਹਾਲ ਕਰਕੇ ਰੱਖਿਆ ਹੋਇਆ ਹੈ। ਹੁਣ ਹਾਲਾਤ ਅਜਿਹੇ ਬਣ ਗਏ ਨੇ ਕਿ ਲੋਕਾਂ ਦੀ ਥਾਲੀ 'ਚੋਂ ਪਿਆਜ਼ ਹੀ ਗਾਇਬ ਹੋਣ ਲੱਗਾ ਹੈ। ਪਿਆਜ਼ ਦੇ ਨਾਲ-ਨਾਲ ਸਬਜ਼ੀਆਂ ਦੇ ਭਾਅ ਵੀ ਆਸਮਾਨ ਛੂਹਣ ਲੱਗੇ ਹਨ।

Onions ਮੀਡੀਆ ਰਿਪੋਰਟਾਂ ਮੁਤਾਬਕ  ਜਲੰਧਰ 'ਚ ਪਿਆਜ਼ ਕਰੀਬ 75 ਰੁਪਏ ਕਿਲੋ ਦੇ ਪਾਰ ਵਿਕ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਮਹਾਰਾਸ਼ਟਰ ਕਰਨਾਟਕ, ਆਂਧਰਾ ਪ੍ਰਦੇਸ਼, ਗੁਜਰਾਤ, ਪੂਰਬੀ ਰਾਜਸਥਾਨ ਅਤੇ ਪੱਛਮੀ ਮੱਧ ਪ੍ਰਦੇਸ਼ 'ਚ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ, ਜਿਸ ਦੀ ਵਜ੍ਹਾ ਨਾਲ ਭਾਅ ਲਗਾਤਾਰ ਵਧਦੇ ਜਾ ਰਹੇ ਹਨ।

ਹੋਰ ਪੜ੍ਹੋ: ਪਿਆਜ਼ ਦੀ ਕੀਮਤਾਂ ਨੇ ਕੀਤਾ ਹੈਰਾਨ ,ਸਰਕਾਰ ਨੇ ਚੁੱਕੇ ਇਹ ਕਦਮ

Onionsਦੱਸਣਯੋਗ ਹੈ ਕਿ ਮੰਡੀਆਂ 'ਚ ਥੋਕ ਭਾਅ ਵਧਦੇ ਹੀ ਅਫਗਾਨਿਸਤਾਨ ਦੇ ਪਿਆਜ਼ ਦੀ ਆਮਦ ਹੋਣ ਨਾਲ ਭਾਅ ਘੱਟ ਹੋ ਗਏ ਸਨ ਅਤੇ ਨਵੀਂ ਫਸਲ ਆਉਣ ਤੱਕ ਅਫਗਾਨੀ ਪਿਆਜ਼ ਦੀ ਆਮਦ ਨਾਲ ਰੇਟ ਸਥਿਰ ਰਹਿਣ ਦੀ ਸੰਭਾਵਨਾ ਸੀ ਪਰ ਬਰਸਾਤ ਦੇ ਕਾਰਨ ਨਵੀਂ ਫਸਲ ਨੂੰ ਵੀ ਕਾਫੀ ਨੁਕਸਾਨ ਪਹੁੰਚ ਰਿਹਾ ਹੈ।

-PTC News

Related Post