ਪਿਆਜ਼ ਦੀਆਂ ਵੱਧਦੀਆਂ ਕੀਮਤਾਂ 'ਤੇ ਠੱਲ੍ਹ ਪਾਉਣ ਲਈ ਕੇਂਦਰ ਸਰਕਾਰ ਨੇ ਘੜ੍ਹੀ ਨਵੀਂ ਸਕੀਮ

By  Jashan A November 10th 2019 02:32 PM

ਪਿਆਜ਼ ਦੀਆਂ ਵੱਧਦੀਆਂ ਕੀਮਤਾਂ 'ਤੇ ਠੱਲ੍ਹ ਪਾਉਣ ਲਈ ਕੇਂਦਰ ਸਰਕਾਰ ਨੇ ਘੜ੍ਹੀ ਨਵੀਂ ਸਕੀਮ,ਨਵੀਂ ਦਿੱਲੀ: ਦੇਸ਼ ਭਰ 'ਚ ਪਿਆਜ਼ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।ਜਿਸ ਕਾਰਨ ਲੋਕਾਂ ਦੇ ਬਜਟ 'ਤੇ ਕਾਫੀ ਅਸਰ ਪੈ ਰਿਹਾ ਹੈ। ਅਜਿਹੇ 'ਚ ਕੀਮਤਾਂ ਨੂੰ ਕੰਟਰੋਲ 'ਚ ਬਣਾਏ ਰੱਖਣ ਲਈ ਕੇਂਦਰ ਸਰਕਾਰ ਨੇ ਇਕ ਲੱਖ ਟਨ ਪਿਆਜ਼ ਆਯਾਤ ਕਰਨ ਦੀ ਘੋਸ਼ਣਾ ਕੀਤੀ ਹੈ। ਸਰਕਾਰੀ ਅਗਵਾਈ ਵਾਲੀ ਵਪਾਰ ਕੰਪਨੀ ਐੱਮ.ਐੱਮ.ਟੀ.ਸੀ. ਪਿਆਜ਼ ਦਾ ਆਯਾਤ ਕਰੇਗੀ। ਜਦੋਂਕਿ ਸਹਿਕਾਰੀ ਸੰਸਥਾ ਨਾਫੇਡ ਘਰੇਲੂ ਬਾਜ਼ਾਰ 'ਚ ਇਸ ਦੀ ਸਪਲਾਈ ਕਰੇਗੀ।

ਖਾਧ ਅਤੇ ਉਪਭੋਕਤਾ ਮਾਮਲਿਆਂ ਦੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਇਕ ਟਵੀਟ 'ਚ ਕਿਹਾ ਕਿ ਸਰਕਾਰ ਨੇ ਕੀਮਤਾਂ ਨੂੰ ਕੰਟਰੋਲ ਕਰਨ ਲਈ ਇਕ ਲੱਖ ਟਨ ਪਿਆਜ਼ ਆਯਾਤ ਕਰਨ ਦਾ ਫੈਸਲਾ ਕੀਤਾ ਹੈ।

ਹੋਰ ਪੜ੍ਹੋ: ਇਸ ਤਰੀਕੇ ਨਾਲ ਲੋਕਾਂ ਨੂੰ ਮਿਲੇਗੀ ਪੈਟਰੋਲ ਪੰਪਾਂ 'ਤੇ ਵੱਡੀ ਰਾਹਤ,ਚੋਰੀ 'ਤੇ ਲੱਗੇਗੀ ਲਗਾਮ

https://twitter.com/irvpaswan/status/1193122404844720128?s=20

ਉਨ੍ਹਾਂ ਨੇ ਕਿਹਾ ਕਿ ਐੱਮ.ਐੱਮ.ਟੀ.ਸੀ. ਨੂੰ 15 ਨਵੰਬਰ ਤੋਂ 15 ਦਸੰਬਰ ਤੱਕ ਪਿਆਜ਼ ਦਾ ਆਯਾਤ ਕਰਨ ਅਤੇ ਘਰੇਲੂ ਬਾਜ਼ਾਰ 'ਚ ਵੰਡ ਲਈ ਇਸ ਨੂੰ ਉਪਲੱਬਧ ਕਰਵਾਉਣ ਲਈ ਕਿਹਾ ਗਿਆ ਹੈ।

ਮੰਤਰੀ ਨੇ ਕਿਹਾ ਕਿ ਨਾਫੇਡ ਨੂੰ ਦੇਸ਼ ਭਰ 'ਚ ਆਯਾਤਿਤ ਪਿਆਜ਼ ਦੀ ਸਪਲਾਈ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਪਿਛਲੇ ਹਫਤੇ ਸਰਕਾਰ ਨੇ ਕਿਹਾ ਸੀ ਕਿ ਉਹ ਪਿਆਜ਼ ਦੀ ਘਰੇਲੂ ਸਪਲਾਈ ਨੂੰ ਵਧਾਉਣ ਸੰਯੁਕਤ ਅਮੀਰਾਤ ਸਮੇਤ ਹੋਰ ਦੇਸ਼ਾਂ ਤੋਂ ਇਸ ਸਬਜ਼ੀ ਦਾ ਪੂਰੀ ਮਾਤਰਾ 'ਚ ਆਯਾਤ ਕਰੇਗੀ।

-PTC News

Related Post